ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ

11/25/2021 2:16:27 PM

ਮੁੰਬਈ (ਇੰਟ.) – ਅਡਾਨੀ ਸਮੂਹ ਦੇ ਸ਼ੇਅਰਾਂ ’ਚ ਤੇਜ਼ੀ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ ’ਚ ਗਿਰਾਵਟ ਕਾਰਨ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹੋ ਗਏ ਹਨ।

ਮੀਡੀਆ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ’ਚ ਅਡਾਨੀ ਸਮੂਹ ਦੇ ਸਟਾਕਸ ’ਚ ਸ਼ਾਨਦਾਰ ਤੇਜ਼ੀ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰ ’ਚ ਗਿਰਾਵਟ ਕਾਰਨ ਗੌਤਮ ਅਡਾਨੀ ਨੂੰ ਇਹ ਲਾਭ ਮਿਲਿਆ।

ਇਹ ਵੀ ਪੜ੍ਹੋ : Cryptocurrency : ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਰਾਤੋਂ ਰਾਤ ਕੰਗਾਲ ਹੋਏ ਨਿਵੇਸ਼ਕ

ਦਰਅਸਲ ਸਊਦੀ ਅਰਾਮਕੋ ਨਾਲ ਡੀਲ ਟੁੱਟਣ ਤੋਂ ਬਾਅਦ ਲਗਾਤਾਰ ਤੀਜੇ ਦਿਨ ਰਿਲਾਇੰਸ ਦੇ ਸ਼ੇਅਰ ’ਚ ਗਿਰਾਵਟ ਦੇਖੀ ਗਈ। ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ 1.44 ਫੀਸਦੀ ਦੀ ਗਿਰਾਵਟ ਨਾਲ 2351.40 ਰੁਪਏ ’ਤੇ ਬੰਦ ਹੋਇਆ। ਅਡਾਨੀ ਸਮੂਹ ਦੇ ਲਿਸਟਿਡ ਕੰਪਨੀਆਂ ਦੇ ਸ਼ੇਅਰਾਂ ’ਚ ਸ਼ਾਨਦਾਰ ਉਛਾਲ ਦੇਖਿਆ ਗਿਆ। ਅਡਾਨੀ ਪੋਰਟਸ 4.63 ਫੀਸਦੀ ਦੀ ਬੜ੍ਹਤ ਨਾਲ 763 ਰੁਪਏ, ਅਡਾਨੀ ਇੰਟਰਪ੍ਰਾਈਜੇਜ਼ 2.08 ਫੀਸਦੀ ਦੇ ਉਛਾਲ ਨਾਲ 1742.90, ਉੱਥੇ ਹੀ ਅਡਾਨੀ ਟ੍ਰਾਂਸਮਿਸ਼ਨ 0.36 ਫੀਸਦੀ ਦੀ ਬੜ੍ਹਤ ਨਾਲ 1948 ’ਤੇ ਬੰਦ ਹੋਇਆ। ਦੱਸ ਦਈਏ ਕਿ ਸ਼ੇਅਰ ਬਾਜ਼ਾਰ ’ਚ ਅਡਾਨੀ ਸਮੂਹ ਦੀਆਂ ਕੁੱਲ 6 ਕੰਪਨੀਆਂ ਲਿਸਟਿਡ ਹਨ, ਜਿਸ ’ਚ ਇਨ੍ਹਾਂ ਤਿੰਨ ਕੰਪਨੀਆਂ ਤੋਂ ਇਲਾਵਾ ਅਡਾਨੀ ਗ੍ਰੀਨ, ਅਡਾਨੀ ਪਾਵਰ ਅਤੇ ਅਡਾਨੀ ਟੋਟਲ ਗੈਸ ਸ਼ਾਮਲ ਹੈ। ਪਿਛਲੇ ਇਕ ਸਾਲ ’ਚ ਗੌਤਮ ਅਡਾਨੀ ਦੀ ਜਾਇਦਾਦ ’ਚ 55 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ, ਉੱਥ ੇ ਹੀ ਮੁਕੇਸ਼ ਅੰਬਾਨੀ ਦੀ ਜਾਇਦਾਦ ’ਚ ਸਿਰਫ 14.3 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਖ਼ੁਲਾਸਾ! ਨਿਯਮਾਂ ਨੂੰ ਛਿੱਕੇ ਟੰਗ SBI ਨੇ ਗ਼ਰੀਬਾਂ ਤੋਂ ਕੀਤੀ ਕਰੋੜਾਂ ਦੀ ਵਸੂਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News