ਕੋਰੋਨਾ ਆਫ਼ਤ ਦੌਰਾਨ ਗੌਤਮ ਅਡਾਨੀ 'ਤੇ ਹੋਈ ਨੋਟਾਂ ਦੀ ਵਰਖ਼ਾ, ਇਸ ਸਾਲ ਰੋਜ਼ਾਨਾ ਕਮਾਏ 2000 ਕਰੋੜ

06/12/2021 4:23:03 PM

ਨਵੀਂ ਦਿੱਲੀ (ਬੀ.) – ਬੀਤੇ ਕੁਝ ਸਮੇਂ ਤੋਂ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਭਾਰਤ ਦੇ ਮੁਕੇਸ਼ ਅੰਬਾਨੀ ਦੇ ਨਾਲ ਗੌਤਮ ਅਡਾਨੀ ਦਾ ਨਾਂ ਵੀ ਲਿਆ ਜਾਣ ਲੱਗਾ ਹੈ। ਇਸ ਦਾ ਕਾਰਨ ਹੈ ਕਿ ਉਨ੍ਹਾਂ ਦੀ ਜਾਇਦਾਦ ਬੁਲੇਟ ਦੀ ਰਫਤਾਰ ਨਾਲ ਵਧਣਾ। ਬਲੂਮਬਰਗ ਦੀ ਹਾਲ ਹੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਾਲ ਉਨ੍ਹਾਂ ਦੀ ਜਾਇਦਾਦ ’ਚ 43 ਬਿਲੀਅਨ ਡਾਲਰ ਯਾਨੀ 3.15 ਲੱਖ ਕਰੋੜ ਰੁਪਏ ਦਾ ਵਾਧਾ ਹੋ ਚੁੱਕਾ ਹੈ। ਉਨ੍ਹਾਂ ਦੀ ਜਾਇਦਾਦ ’ਚ ਵਾਧਾ ਮੁਕੇਸ਼ ਅੰਬਾਨੀ ਅਤੇ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕਾਂ ’ਚ ਸ਼ਾਮਲ ਵਾਰੇਨ ਬਫੇ ਤੋਂ ਵੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਗੌਤਮ ਅਡਾਨੀ ਦੀ ਜਾਇਦਾਦ ’ਚ ਰੋਜ਼ਾਨਾ 2000 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਅਾਖਿਰ ਉਨ੍ਹਾਂ ਦੀ ਜਾਇਦਾਦ ’ਚ ਕਿਨ੍ਹਾਂ ਜਾਇਦਾਦਾਂ ਦਾ ਯੋਗਦਾਨ ਰਿਹਾ ਹੈ। ਬਲੂਮਬਰਗ ਮੁਤਾਬਕ ਗੌਤਮ ਅਡਾਨੀ ਦੀ ਮੌਜੂਦਾ ਜਾਇਦਾਦ 77 ਬਿਲੀਅਨ ਡਾਲਰ ਹੋ ਗਈ ਹੈ। ਜੇ ਇਸ ਨੂੰ ਭਾਰਤੀ ਕਰੰਸੀ ’ਚ ਦੇਖੀਏ ਤਾਂ 5.62 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ ਜਦ ਕਿ ਪਿਛਲੇ ਸਾਲ ਗੌਤਮ ਅਡਾਨੀ ਦੀ ਕੁਲ ਨੈੱਟਵਰਥ 34 ਬਿਲੀਅਨ ਡਾਲਰ ਸੀ। ਇਸ ਦੌਰਾਨ ਉਨ੍ਹਾਂ ਦੀ ਜਾਇਦਾਦ ’ਚ 43 ਬਿਲੀਅਨ ਡਾਲਰ ਯਾਨੀ 3.15 ਲੱਖ ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਯਾਨੀ ਰੋਜ਼ਾਨਾ ਗੌਤਮ ਅਡਾਨੀ ਦੀ ਜਾਇਦਾਦ ’ਚ 2000 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ : ਦੇਸ਼ ਦੇ ਸਭ ਤੋਂ ਵੱਡੇ ਕ੍ਰਿਪਟੋ ਕਰੰਸੀ ਐਕਸਚੇਂਜ ਨੂੰ ਫੇਮਾ ਉਲੰਘਣਾ ਲਈ ED ਦਾ ਨੋਟਿਸ

ਆਖਿਰ ਉਨ੍ਹਾਂ ਦੀ ਜਾਇਦਾਦ ’ਚ ਵਾਧਾ ਕਿਉਂ ਹੋਇਆ?

ਅਡਾਨੀ ਦੀ ਜਾਇਦਾਦ ’ਚ ਵਾਧੇ ਦਾ ਮੁੱਖ ਕਾਰਨ ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਜ਼ਬਰਦਸਤ ਉਛਾਲ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਕੰਪਨੀ ਅਡਾਨੀ ਟੋਟਲ ਗੈਸ ਨੇ ਇਸ ਸਾਲ 330 ਫੀਸਦੀ ਵਾਧਾ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਅਡਾਨੀ ਐਂਟਰਪ੍ਰਾਈਜੇਜ਼ ਦੇ ਸ਼ੇਅਰਾਂ ’ਚ 235 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਅਡਾਨੀ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਦੀ ਖੂਬ ਕਮਾਈ ਕਰਵਾਈ ਹੈ। ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਕੰਪਨਆਂ ਦੇ ਸ਼ੇਅਰਾਂ ’ਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਲੋਨ ਡਿਫਾਲਟ ਦੇ ਮਾਮਲੇ, ਪੇਂਡੂ ਖੇਤਰ ਵੀ ਹੋ ਰਿਹਾ ਪ੍ਰਭਾਵਿਤ

ਏਅਰਪੋਰਟ ਕਾਰੋਬਾਰ ਕਰਨਗੇ ਵੱਖ

ਹਾਲ ਹੀ ’ਚ ਇਹ ਸੁਣਨ ਨੂੰ ਮਿਲਿਆ ਹੈ ਕਿ ਗੌਤਮ ਅਡਾਨੀ ਆਪਣੇ ਏਅਰਪੋਰਟ ਕਾਰੋਬਾਰ ਨੂੰ ਅਡਾਨੀ ਐਂਟਰਪ੍ਰਾਈਜੇਜ਼ ਲਿਮਟਿਡ ਤੋਂ ਵੱਖ ਕਰਨ ਦੀ ਯੋਜਨਾ ਬਣਾ ਰਹੇ ਹਨ। ਗੌਤਮ ਅਡਾਨੀ ਦੇ ਅੰਡਰ ਮੁੰਬਈ ਏਅਰਪੋਰਟ ਨਾਲ ਦੇਸ਼ ਦੇ 6 ਘਰੇਲੂ ਹਵਾਈ ਅੱਡੇ ਵੀ ਹਨ। ਇਨ੍ਹਾਂ ਹਵਾਈ ਅੱਡਿਆਂ ਨੂੰ ਉਨ੍ਹਾਂ ਨੇ ਅਪਗ੍ਰੇਡ ਕਰਨ ਦੇ ਨਾਲ ਆਪ੍ਰੇਟ ਵੀ ਕਰਨਾ ਹੈ, ਜਿਨ੍ਹਾਂ ਦੀ ਵੈਲਯੂਏਸ਼ਨ 29 ਹਜ਼ਾਰ ਕਰੋੜ ਰੁਪਏ ਕਰਨ ਦਾ ਪਲਾਨ ਹੈ। ਉੱਥੇ ਹੀ ਦਸੰਬਰ ਤੱਕ ਅਡਾਨੀ ਏਅਰਪੋਰਟ ਦਾ ਆਈ. ਪੀ. ਓ. ਲਿਆਉਣ ਦਾ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਕਾਰਨ ਦੇਸ਼ ਨੂੰ 25 ਹਜ਼ਾਰ ਕਰੋੜ ਦਾ ਨੁਕਸਾਨ, 28% ਵਧੇ ਮਾਮਲੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News