ਗੌਤਮ ਅਡਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਸ਼ਖ਼ਸ, ਜਾਣੋ ਦੇਸ਼ ਦੇ ਹੋਰ ਅਮੀਰ ਵਿਅਕਤੀਆਂ ਬਾਰੇ
Thursday, Oct 20, 2022 - 07:02 PM (IST)
ਨਵੀਂ ਦਿੱਲੀ - ਕੋਰੋਨਾ ਕਾਲ ਅਤੇ ਰੂਸ-ਯੂਕ੍ਰੇਨ ਜੰਗ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀਆਂ ਅਰਥਵਿਵਸਥਾ ਨੂੰ ਭਾਰੀ ਧੱਕਾ ਲੱਗਾ ਹੈ। ਇਸ ਕਾਰਨ ਦੁਨੀਆ ਭਰ ਦੀ ਕਰੰਸੀ ਵਿਚ ਡਾਲਰ ਮੁਕਾਬਲੇ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਵੇਂ ਅਮਰੀਕੀ ਡਾਲਰ ਮੁਕਾਬਲੇ ਰੁਪਇਆ ਲਗਾਤਾਰ ਗਿਰਾਵਟ ਦਰਜ ਕਰਦੇ ਹੋਏ 10 ਫ਼ੀਸਦੀ ਤੱਕ ਡਿੱਗ ਚੁੱਕਾ ਹੈ। ਪਰ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਾਰਤ ਦਾ ਪ੍ਰਦਰਸ਼ਨ ਕਾਫੀ ਬਿਹਤਰ ਹੈ। ਭਾਰਤ, ਯੂਕੇ ਨੂੰ ਪਛਾੜ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।
ਇਹ ਵੀ ਪੜ੍ਹੋ : Maggi ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਇਸ ਝੰਜਟ ਤੋਂ ਵੀ ਮਿਲੇਗਾ ਛੁਟਕਾਰਾ
ਇਸ ਸਭ ਦੇ ਦਰਮਿਆਨ ਉਦਯੋਗਪਤੀ ਗੌਤਮ ਅਡਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਦੁਆਰਾ ਜਾਰੀ ਕੀਤੀ ਗਈ ਭਾਰਤ ਦੇ 100 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਗੌਤਮ ਅਡਾਨੀ ਪਹਿਲੇ ਸਥਾਨ 'ਤੇ ਅਤੇ ਮੁਕੇਸ਼ ਅੰਬਾਨੀ ਦੂਜੇ ਨੰਬਰ 'ਤੇ ਹਨ। ਗੌਤਮ ਅਡਾਨੀ ਦੀ ਕੁੱਲ ਜਾਇਦਾਦ ਲਗਭਗ 150 ਬਿਲੀਅਨ ਡਾਲਰ ਹੈ ਅਤੇ ਪਿਛਲੇ ਇੱਕ ਸਾਲ ਵਿੱਚ ਇਹ ਦੁੱਗਣੀ ਤੋਂ ਵੱਧ ਹੋ ਗਈ ਹੈ। ਇਸ ਤੋਂ ਪਹਿਲਾਂ ਗੌਤਮ ਅਡਾਨੀ ਫੋਰਬਸ ਦੀ ਅਰਬਪਤੀਆਂ ਦੀ ਸੂਚੀ 'ਚ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਗੌਤਮ ਅਡਾਨੀ ਦੀ ਜਾਇਦਾਦ 'ਚ ਪਿਛਲੇ ਇਕ ਸਾਲ ਦਰਮਿਆਨ ਭਾਰੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ, ਹਾੜੀ ਦੀਆਂ 6 ਫ਼ਸਲਾਂ ਦੇ MSP 'ਚ ਕੀਤਾ ਵਾਧਾ
ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੂਜੇ ਨੰਬਰ 'ਤੇ ਹਨ। ਇਸ ਸਾਲ ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ ਕਰੀਬ 5 ਬਿਲੀਅਨ ਡਾਲਰ ਦੀ ਗਿਰਾਵਟ ਆਈ ਹੈ ਅਤੇ ਇਹ 92.7 ਬਿਲੀਅਨ ਡਾਲਰ ਦੇ ਨੁਕਸਾਨ ਨਾਲ 88 ਬਿਲਿਅਨ ਡਾਲਰ ਰਹਿ ਗਈ ਹੈ।
ਜਾਣੋ ਭਾਰਤ ਦੇ ਪਹਿਲੇ 10 ਸਭ ਤੋਂ ਅਮੀਰ ਵਿਅਕਤੀਆਂ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ ਬਾਰੇ
ਵਿਅਕਤੀ ਕੁੱਲ ਜਾਇਦਾਦ
1. ਗੌਤਮ ਅਡਾਨੀ ਅਤੇ ਪਰਿਵਾਰ 150 ਬਿਲੀਅਨ ਡਾਲਰ
2. ਮੁਕੇਸ਼ ਅੰਬਾਨੀ 88 ਬਿਲੀਅਨ ਡਾਲਰ
3. ਰਾਧਾਕ੍ਰਿਸ਼ਨ ਦਾਮਾਨੀ ਅਤੇ ਪਰਿਵਾਰ 27.6 ਬਿਲੀਅਨ ਡਾਲਰ
4. ਸਾਇਰਸ ਪੂਨਾਵਾਲਾ 21.5 ਬਿਲੀਅਨ ਡਾਲਰ
5. ਸ਼ਿਵ ਨਾਦਰ 21.4 ਬਿਲੀਅਨ ਡਾਲਰ
6. ਸਾਵਿਤਰੀ ਜਿੰਦਲ ਅਤੇ ਪਰਿਵਾਰ 16.4 ਬਿਲੀਅਨ ਡਾਲਰ
7. ਦਿਲੀਪ ਸੰਘਵੀ ਅਤੇ ਪਰਿਵਾਰ 15.5 ਬਿਲੀਅਨ ਡਾਲਰ
8. ਹਿੰਦੂਜਾ ਬਰਦਰਜ਼ 15.2 ਬਿਲੀਅਨ ਡਾਲਰ
9. ਕੁਮਾਰ ਬਿਰਲਾ 15 ਬਿਲੀਅਨ ਡਾਲਰ
10. ਬਜਾਜ ਪਰਿਵਾਰ 14.6 ਬਿਲੀਅਨ ਡਾਲਰ
ਇਹ ਵੀ ਪੜ੍ਹੋ : ਸਸਤਾ ਪੈਟਰੋਲ-ਡੀਜ਼ਲ ਦੇਣ ਕਾਰਨ ਤੇਲ ਕੰਪਨੀਆਂ ਨੂੰ 56,000 ਕਰੋੜ ਦਾ ਨੁਕਸਾਨ - ਮੂਡੀਜ਼
ਇਹ ਵਿਅਕਤੀਆਂ ਨੇ ਵੀ ਸੂਚੀ 'ਚ ਬਣਾਈ ਥਾਂ
ਹਿੰਦੂਜਾ ਬ੍ਰਦਰਸ 8ਵੇਂ ਸਥਾਨ ਅਤੇ ਬਜਾਜ ਪਰਿਵਾਰ ਨੇ 10 ਵਾਂ ਸਥਾਨ ਹਾਸਲ ਕਰਦੇ ਹੋਏ ਇਸ ਲਿਸਟ 'ਚ ਐਂਟਰੀ ਕੀਤੀ ਹੈ। ਪਿਛਲੇ ਸਾਲ ਦੀ ਸੂਚੀ 'ਚ 8ਵੇਂ ਨੰਬਰ 'ਤੇ ਰਹੇ ਉਦੈ ਕੋਟਕ 12ਵੇਂ ਸਥਾਨ 'ਤੇ ਖਿਸਕ ਗਏ ਹਨ। Nykaa ਦੇ ਸੀਈਓ ਫਾਲਗੁਨੀ ਨੂੰ ਪਹਿਲੀ ਵਾਰ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਇਸ ਸੂਚੀ 'ਚ 44ਵੇਂ ਸਥਾਨ 'ਤੇ ਹੈ। ਮੌਜੂਦਾ ਸਮੇਂ 'ਚ ਉਨ੍ਹਾਂ ਦੀ ਨੈੱਟਵਰਥ 4.08 ਬਿਲੀਅਨ ਡਾਲਰ ਹੈ। ਕੱਪੜਿਆਂ ਦੇ ਰਿਟੇਲਰ ਰਵੀ ਮੋਦੀ ਨੇ ਵੀ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ ਉਹ 3.75 ਬਿਲੀਅਨ ਡਾਲਰ ਨਾਲ 50ਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਰਿਟੇਲ ਰਫੀਕ ਮਾਲਿਕ 2.22 ਬਿਲੀਅਨ ਡਾਲਰ ਦੇ ਨਾਲ 89ਵੇਂ ਸਥਾਨ ਉੱਤੇ ਪਹੁੰਚੇ ਹਨ।
ਇਹ ਵੀ ਪੜ੍ਹੋ : ਪਾਕਿ ਨਾਲ ਵਪਾਰ ਖੋਲ੍ਹਣ ਦੀ ਮੰਗ ’ਤੇ ‘ਆਪ’ ਸਰਕਾਰ ਦਾ ਹੋ ਰਿਹੈ ਵਿਰੋਧ, ਬਾਕੀ ਪਾਰਟੀਆਂ ਵੀ ਕਰ ਚੁੱਕੀਆਂ ਨੇ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।