ਗੌਤਮ ਅਡਾਨੀ ਤੇ ਮਸਕ ਦੀ ਜਾਇਦਾਦ 'ਚ ਇਕ ਦਿਨ 'ਚ 25.1 ਅਰਬ ਡਾਲਰ ਦੀ ਗਿਰਾਵਟ, ਮੂਧੇ-ਮੂੰਹ ਡਿੱਗੇ ਸ਼ੇਅਰ
Tuesday, Oct 04, 2022 - 01:37 PM (IST)
ਮੁੰਬਈ - ਭਾਰਤ ਦੇ ਸਭ ਤੋਂ ਅਮੀਰ ਉਦਯੋਗਪਤੀ ਗੌਤਮ ਅਡਾਨੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲੋਨ ਮਸਕ ਦੀ ਦੌਲਤ ਸੋਮਵਾਰ ਨੂੰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਨਾਲ ਡਿੱਗ ਗਈ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਮੁਤਾਬਕ ਗੌਤਮ ਅਡਾਨੀ ਅਤੇ ਏਲੋਨ ਮਸਕ ਦੀ ਸੰਪਤੀ ਵਿੱਚ ਇੱਕ ਦਿਨ ਵਿੱਚ ਕਰੀਬ 25.1 ਬਿਲੀਅਨ ਡਾਲਰ ਦੀ ਕਮੀ ਆਈ ਹੈ। ਜੇਕਰ ਭਾਰਤੀ ਰੁਪਏ ਦੀ ਗੱਲ ਕਰੀਏ ਤਾਂ ਇਹ ਰਕਮ ਲਗਭਗ 20,47,76,96,95,000 ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਇਸ ਵਾਰ ਦੁਸਹਿਰੇ ਮੌਕੇ ਰਿਲਾਇੰਸ ਡਿਜੀਟਲ ਦੇ ਰਿਹੈ ਸ਼ਾਨਦਾਰ ਆਫਰਸ ਦੀ ਸੌਗਾਤ
ਅਡਾਨੀ ਨੂੰ ਇੱਕ ਦਿਨ ਵਿੱਚ 9.67 ਬਿਲੀਅਨ ਡਾਲਰ ਦਾ ਹੋਇਆ ਨੁਕਸਾਨ
ਅਡਾਨੀ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਅਡਾਨੀ ਪਾਵਰ, ਅਡਾਨੀ ਵਿਲਮਰ, ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਪੋਰਟਸ, ਅਡਾਨੀ ਗ੍ਰੀਨ ਅਤੇ ਅਡਾਨੀ ਗੈਸ ਦੇ ਸ਼ੇਅਰ ਸੋਮਵਾਰ ਨੂੰ ਡਿੱਗੇ। ਇਸ ਨਾਲ ਉਸ ਦੀ ਦੌਲਤ 'ਤੇ ਅਸਰ ਪਿਆ ਅਤੇ ਉਸ ਨੂੰ ਇਕ ਦਿਨ 'ਚ 9.67 ਅਰਬ ਡਾਲਰ (ਕਰੀਬ 78,898 ਕਰੋੜ ਰੁਪਏ) ਦਾ ਨੁਕਸਾਨ ਹੋਇਆ। ਇਸ ਗਿਰਾਵਟ ਨਾਲ ਗੌਤਮ ਅਡਾਨੀ ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ ਦੌਲਤ ਦੇ ਮਾਮਲੇ ਵਿੱਚ ਬਰਨਾਰਡ ਅਰਨੌਲਟ ਤੋਂ ਪਿੱਛੇ ਰਹਿ ਗਿਆ ਹੈ। ਇਸ ਇੰਡੈਕਸ 'ਚ ਅਡਾਨੀ ਹੁਣ ਤੀਜੇ ਨੰਬਰ ਤੋਂ ਚੌਥੇ ਨੰਬਰ 'ਤੇ ਪਹੁੰਚ ਗਏ ਹਨ। ਗੌਤਮ ਅਡਾਨੀ ਦੀ ਕੁੱਲ ਜਾਇਦਾਦ ਹੁਣ ਲਗਭਗ 120 ਬਿਲਿਅਨ ਡਾਲਰ ਹੋ ਗਈ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ ਧਮਕੀ
ਹਾਲ ਹੀ 'ਚ ਉਹ 150 ਅਰਬ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਪਹੁੰਚ ਗਏ ਸਨ ਪਰ ਹੁਣ ਉਹ ਚੌਥੇ ਨੰਬਰ 'ਤੇ ਹਨ। ਇਸ ਸਾਲ ਉਸ ਦੀ ਸੰਪਤੀ ਵਿੱਚ 42.9 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਏਸ਼ੀਆ ਦੇ ਅਮੀਰਾਂ ਦੀ ਸੂਚੀ ਵਿਚ ਉਹ ਪਹਿਲੇ ਨੰਬਰ 'ਤੇ ਬਣੇ ਹੋਏ ਹਨ।
ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਡਿੱਗੇ
ਸੋਮਵਾਰ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਅਡਾਨੀ ਦੀ ਕੰਪਨੀ ਅਡਾਨੀ ਟੋਟਲ ਗੈਸ ਲਿਮਟਿਡ (ਏ.ਟੀ.ਜੀ.ਐੱਲ.) ਦੇ ਸ਼ੇਅਰਾਂ 'ਚ ਕਰੀਬ 7.90 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ ਕਰੀਬ 3076 ਰੁਪਏ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਅਡਾਨੀ ਪਾਵਰ ਦਾ ਸ਼ੇਅਰ 4.99 ਫੀਸਦੀ ਦੇ ਹੇਠਲੇ ਸਰਕਟ ਨਾਲ 354.85 ਰੁਪਏ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਅਡਾਨੀ ਵਿਲਮਾਰ 'ਚ 5 ਫੀਸਦੀ ਦੀ ਗਿਰਾਵਟ ਦੇ ਨਾਲ 717.75 ਰੁਪਏ 'ਤੇ ਬੰਦ ਹੋਇਆ। ਅਡਾਨੀ ਐਂਟਰਪ੍ਰਾਈਜ਼ 8.42% ਡਿੱਗ ਕੇ 3164.75 ਰੁਪਏ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਅਡਾਨੀ ਪੋਰਟ 4.35 ਫ਼ੀਸਦੀ ਟੁੱਟ ਕੇ 784.95 ਅਤੇ ਅਡਾਨੀ ਗ੍ਰੀਨ ਐਨਰਜੀ 7.65 ਫ਼ੀਸਦੀ ਦੀ ਗਿਰਾਵਟ ਦੇ ਨਾਲ 2087.85 ਰੁਪਏ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਏਲੋਨ ਮਸਕ ਦੀ ਸੰਪਤੀ 15.5 ਬਿਲੀਅਨ ਡਾਲਰ ਘਟੀ
ਸ਼ੇਅਰਾਂ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲੋਨ ਮਸਕ ਦੀ ਦੌਲਤ ਵੀ ਘੱਟ ਗਈ ਹੈ। ਉਸ ਦੀ ਦੌਲਤ ਵਿੱਚ ਕਰੀਬ 15.5 ਬਿਲੀਅਨ ਡਾਲਰ ਦੀ ਕਮੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਕੰਪਨੀ ਟੇਸਲਾ ਦੇ ਸ਼ੇਅਰ ਲਗਭਗ 8.61 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਗੌਤਮ ਅਡਾਨੀ ਅਤੇ ਏਲੋਨ ਮਸਕ ਸੋਮਵਾਰ ਨੂੰ ਸਭ ਤੋਂ ਵੱਧ ਦੌਲਤ ਗੁਆਉਣ ਵਾਲੇ ਅਰਬਪਤੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਸਨ।
ਮੁਕੇਸ਼ ਅੰਬਾਨੀ ਦੀ ਜਾਇਦਾਦ ਵੀ ਡਿੱਗੀ
ਇਸ ਦੌਰਾਨ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈੱਟਵਰਥ 'ਚ ਵੀ ਸੋਮਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, ਅੰਬਾਨੀ ਦੀ ਕੁੱਲ ਜਾਇਦਾਦ ਵਿੱਚ 82.1 ਕਰੋੜ ਡਾਲਰ ਦੀ ਗਿਰਾਵਟ ਆਈ ਹੈ ਅਤੇ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਦਸਵੇਂ ਨੰਬਰ 'ਤੇ ਬਣੇ ਹੋਏ ਹਨ। ਉਸ ਦੀ ਕੁੱਲ ਜਾਇਦਾਦ 81.9 ਅਰਬ ਡਾਲਰ ਹੈ। ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰ 0.14 ਫੀਸਦੀ ਡਿੱਗ ਗਏ। ਇਸ ਸਾਲ ਅੰਬਾਨੀ ਦੀ ਕੁੱਲ ਜਾਇਦਾਦ 'ਚ 8.12 ਅਰਬ ਡਾਲਰ ਦੀ ਕਮੀ ਆਈ ਹੈ। ਕਿਸੇ ਸਮੇਂ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਈਰਾਨ ਤੋਂ ਚੀਨ ਜਾ ਰਹੇ ਯਾਤਰੀ ਹਵਾਈ ਜਹਾਜ਼ ਵਿਚ ਬੰਬ ਦੀ ਸੂਚਨਾ, ਹਰਕਤ 'ਚ ਆਈ ਭਾਰਤੀ ਫੌਜ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।