ਗੌਤਮ ਅਡਾਨੀ ਦੀ ਇਸ ਕੰਪਨੀ ਨੂੰ ਮਿਲਿਆ ਏਅਰੋਡਰੋਮ ਦਾ ਲਾਇਸੈਂਸ
Sunday, Dec 11, 2022 - 11:57 AM (IST)

ਗੁਆਹਾਟੀ : ਗੁਆਹਾਟੀ ਦੇ ਪ੍ਰਸਿੱਧ ਗੋਪੀਨਾਥ ਬਾਰਦੋਲੋਈ ਇੰਟਰਨੈਸ਼ਨਲ (ਐਲਜੀਬੀਆਈ) ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੇ ਅਡਾਨੀ ਸਮੂਹ ਦੀ ਇਕਾਈ ਗੁਆਹਾਟੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਇਸ ਹਵਾਈ ਅੱਡੇ ਦੇ ਪੂਰੇ ਪ੍ਰਬੰਧਨ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਤੋਂ ਏਅਰੋਡਰੋਮ ਲਾਇਸੈਂਸ ਪ੍ਰਾਪਤ ਹੋਇਆ ਹੈ। ਗੁਹਾਟੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਡੀਜੀਸੀਏ ਨੇ ਸ਼ੁੱਕਰਵਾਰ ਨੂੰ ਲਾਇਸੈਂਸ ਦਿੱਤਾ।
ਬਿਆਨ ਮੁਤਾਬਕ ਰਿਆਇਤੀ ਸਮਝੌਤੇ ਅਨੁਸਾਰ ਐਲਜੀਬੀਆਈ ਹਵਾਈ ਅੱਡੇ ਦੇ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਏਅਰੋਡ੍ਰੌਮ ਲਾਇਸੈਂਸ ਦਿੱਤਾ ਗਿਆ ਹੈ। ਇਹ ਲਾਇਸੈਂਸ ਇਸ ਹਵਾਈ ਅੱਡੇ ਨੂੰ ਦੇਸ਼ ਵਿੱਚ ਇੱਕ ਜਨਤਕ ਹਵਾਈ ਅੱਡੇ ਵਜੋਂ ਵਰਤਣ ਲਈ ਅਧਿਕਾਰਤ ਕਰਦਾ ਹੈ। ਅਡਾਨੀ ਸਮੂਹ ਨੇ 8 ਅਕਤੂਬਰ, 2021 ਨੂੰ ਗੁਹਾਟੀ ਹਵਾਈ ਅੱਡੇ ਦੇ ਪ੍ਰਬੰਧਨ, ਸੰਚਾਲਨ ਅਤੇ ਵਿਕਾਸ ਨੂੰ ਸੰਭਾਲਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।