ਕੋਰੋਨਾ ਕਾਲ ''ਚ ਗੌਤਮ ਅਡਾਨੀ ਨੇ ਹਰ ਦਿਨ ਕਮਾਏ 456 ਕਰੋੜ ਰੁਪਏ, ਮੁਕੇਸ਼ ਅੰਬਾਨੀ ਨੂੰ ਵੀ ਛੱਡਿਆ ਪਿੱਛੇ

11/23/2020 1:29:23 PM

ਨਵੀਂ ਦਿੱਲੀ : ਦਿੱਗਜ ਕਾਰੋਬਾਰੀ ਗੌਤਮ ਅਡਾਨੀ ਨੇ ਕੋਰੋਨਾ ਕਾਲ 'ਚ ਵਿਚ ਕਮਾਈ ਦੇ ਮਾਮਲੇ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਮਹਾਮਾਰੀ ਦੌਰਾਨ ਇਨ੍ਹਾਂ ਨੇ ਰੋਜ਼ਾਨਾ ਦੀ ਕਮਾਈ ਦੇ ਮਾਮਲੇ ਵਿਚ ਮੁਕੇਸ਼ ਅੰਬਾਨੀ ਅਤੇ ਬਿੱਲ ਗੇਟਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੋਰੋਨਾ ਕਾਲ ਵਿਚ ਗੌਤਮ ਅਡਾਨੀ ਨੇ ਹਰ ਦਿਨ 456 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਮੁਤਾਬਕ ਰੋਜ਼ਾਨਾ ਕਮਾਈ ਦੇ ਮਾਮਲੇ ਵਿਚ ਟੇਸਲਾ ਦੇ ਸੀ.ਈ.ਓ. ਐਲਨ ਮਸਕ ਟਾਪ 'ਤੇ ਰਹੇ ਹਨ। ਇਨ੍ਹਾਂ ਨੇ ਹਰ ਦਿਨ 2.12 ਹਜ਼ਾਰ ਕਰੋੜ ਦੀ ਕਮਾਈ ਕੀਤੀ ਹੈ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਸੂਚੀ 'ਚੋਂ ਹੋਏ ਬਾਹਰ, ਹੁਣ ਇਸ ਸਥਾਨ 'ਤੇ ਪੁੱਜੇ

ਕੋਰੋਨਾ ਕਾਲ ਦੌਰਾਨ ਗੌਤਮ ਅਡਾਨੀ ਦੀਆਂ 4 ਕੰਪਨੀਆਂ ਨੇ ਜ਼ਬਰਦਸਤ ਗਰੋਥ ਦਰਜ ਕੀਤੀ ਹੈ। ਜਿਨ੍ਹਾਂ ਵਿਚ ਅਡਾਨੀ ਗੈਸ, ਅਡਾਣੀ ਇੰਟਰਪ੍ਰਾਈਜੇਜ, ਅਡਾਨੀ ਪੋਰਟ ਅਤੇ ਅਡਾਨੀ ਪਾਵਰ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੇ ਜਨਵਰੀ ਤੋਂ ਹੁਣ ਤੱਕ ਸ਼ਾਨਦਾਰ ਗਰੋਥ ਦਰਜ ਕੀਤੀ ਹੈ। ਅਡਾਨੀ ਗਰੀਨ ਦਾ ਸ਼ੇਅਰ ਇਸ ਦੌਰਾਨ 550 ਫ਼ੀਸਦੀ ਤੱਕ ਚੜ੍ਹਿਆ ਹੈ। ਫੋਰਬਸ ਮੈਗਜੀਨ ਦੀ ਰਿਪੋਰਟ ਮੁਤਾਬਕ ਅਡਾਨੀ ਗਰੁੱਪ ਦੇ ਨੈਟਵਰਥ ਦਾ ਵੱਡਾ ਹਿੱਸਾ ਡਿਫੈਂਸ, ਪਾਵਰ ਜਨਰੇਸ਼ਨ ਅਤੇ ਟਰਾਂਸਮਿਸ਼ਨ, ਐਡਿਬਲ ਆਇਲ ਅਤੇ ਰਿਅਲ ਅਸਟੇਟ ਤੋਂ ਆਉਂਦਾ ਹੈ।

ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀ ਦੀ ਗਰੋਥ ਪਿਛਲੇ ਸਾਲ ਦੀ ਤੁਲਣਾ ਵਿਚ ਸਤੰਬਰ ਤੀਮਾਹੀ ਵਿਚ ਘਟੀ ਹੈ। ਇਸ ਦੌਰਾਨ ਕੰਪਨੀ ਦਾ ਮੁਨਾਫ਼ਾ 15 ਫ਼ੀਸਦੀ ਘੱਟ ਹੋਇਆ ਹੈ, ਜਿਸ ਦਾ ਅਸਰ ਮੁਕੇਸ਼ ਅੰਬਾਨੀ ਦੀ ਨੈਟਵਰਥ 'ਤੇ ਵੇਖਿਆ ਗਿਆ ਹੈ। ਨੈਟਵਰਥ ਘਟਣ ਕਾਰਨ ਹੀ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਟਾਪ 10 ਤੋਂ ਬਾਹਰ ਹੋ ਗਏ ਹੈ।

ਇਹ ਵੀ ਪੜ੍ਹੋ:ਆਮ ਜਨਤਾ ਨੂੰ ਝੱਟਕਾ, ਲਗਾਤਾਰ ਵੱਧ ਰਹੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਭਾਅ

ਬਲੂਮਬਰਗ  ਬਿਲੀਨੇਅਰਸ ਇੰਡੈਕਸ ਮੁਤਾਬਕ ਮਾਈਕ੍ਰੋਸਾਫਟ ਦੇ ਬਿੱਲ ਗੇਟਸ ਦੀ ਦੌਲਤ ਵੀ ਵਧੀ ਹੈ। ਇਸ ਦੌਰਾਨ ਮੁਕੇਸ਼ ਅੰਬਾਨੀ ਅਤੇ ਬਿੱਲ ਗੇਟਸ ਦੀ ਨੈਟਵਰਥ 1 ਤੋਂ 1.07 ਲੱਖ ਕਰੋੜ ਰੁਪਏ ਵਧੀ ਹੈ, ਜਦੋਂਕਿ ਗੌਤਮ ਅਡਾਨੀ ਦੀ ਨੈਟਵਰਥ ਵਿਚ 1.48 ਲੱਖ ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਨੈਟਵਰਥ ਵਿਚ ਤੇਜ ਗਰੋਥ ਕਾਰਨ ਬਲੂਮਬਰਗ  ਬਿਲੀਨੇਅਰਸ ਇੰਡੈਕਸ ਵਿਚ ਗੌਤਮ ਅਡਾਨੀ ਨੇ 40ਵੇਂ ਪਾਏਦਾਨ 'ਤੇ ਜਗ੍ਹਾ ਬਣਾਈ ਹੈ।


cherry

Content Editor

Related News