ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

Monday, Jan 01, 2024 - 01:24 PM (IST)

ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਬਿਜ਼ਨੈੱਸ ਡੈਸਕ : ਅੱਜ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਕਈ ਨਿਯਮਾਂ ਵਿੱਚ ਵੀ ਬਦਲਾਅ ਹੋ ਗਿਆ। ਅੱਜ ਤੋਂ ਗੈਸ ਸਿਲੰਡਰ ਸਸਤਾ ਹੋ ਗਿਆ ਅਤੇ ਕਾਰ ਖਰੀਦਣੀ ਮਹਿੰਗੀ ਹੋ ਜਾਵੇਗੀ। ਹੁਣ ਤੁਸੀਂ UPI ਭੁਗਤਾਨ ਰਾਹੀਂ ਸ਼ੇਅਰ ਖਰੀਦ ਸਕਦੇ ਹੋ। ਅੱਜ ਤੋਂ ਕਈ ਛੋਟੀਆਂ ਬਚਤ ਯੋਜਨਾਵਾਂ 'ਚ ਵਿਆਜ ਦਰਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਨਵੇਂ ਸਾਲ 'ਤੇ ਅਸੀਂ ਤੁਹਾਨੂੰ ਉਨ੍ਹਾਂ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਾਂ ਜੋ ਅੱਜ ਤੋਂ ਬਦਲ ਰਹੇ ਹਨ...

ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

ਗੈਸ ਸਿਲੰਡਰ ਹੋਏ ਸਸਤੇ 
ਨਵੇਂ ਸਾਲ ਦੇ ਪਹਿਲੇ ਦਿਨ ਗੈਸ ਸਿਲੰਡਰ ਸਸਤੇ ਹੋ ਗਏ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਇੱਕ ਮਹੀਨੇ ਵਿੱਚ ਦੂਜੀ ਵਾਰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 1.50 ਰੁਪਏ ਤੋਂ 4.50 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਇਸ ਨਾਲ 10 ਕਿਲੋ ਵਾਲੇ ਸਿਲੰਡਰ ਦੀ ਕੀਮਤ 1755.50 ਰੁਪਏ ਹੋ ਗਈ ਹੈ। ਹਾਲਾਂਕਿ ਘਰਾਂ 'ਚ ਵਰਤੇ ਜਾਣ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਅਜੇ ਸਥਿਰ ਹੈ।

UPI ਰਾਹੀਂ ਖਰੀਦ ਸਕਦੇ ਹੋ ਸ਼ੇਅਰ 
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) 1 ਜਨਵਰੀ, 2024 ਨੂੰ ਸੈਕੰਡਰੀ ਮਾਰਕੀਟ ਯਾਨੀ ਸ਼ੇਅਰ ਬਾਜ਼ਾਰ ਲਈ UPI ਲਾਂਚ ਕਰੇਗੀ। ਇਸ ਤੋਂ ਬਾਅਦ ਨਿਵੇਸ਼ਕ UPI ਰਾਹੀਂ ਭੁਗਤਾਨ ਕਰਕੇ ਸ਼ੇਅਰ ਖਰੀਦ ਸਕਦੇ ਹਨ। ਵਰਤਮਾਨ ਵਿੱਚ IPO ਬੋਲੀ ਵਿੱਚ ਭੁਗਤਾਨ UPI ਦੁਆਰਾ ਕੀਤਾ ਜਾਂਦਾ ਹੈ। ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੋਵੇਗਾ, ਜਿਸ ਨੇ ਸੈਕੰਡਰੀ ਬਜ਼ਾਰ ਵਿੱਚ UPI ਰਾਹੀਂ ਖਰੀਦ-ਵੇਚ ਕਰਨੀ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਕਾਰ ਖਰੀਦਣਾ ਹੋਇਆ ਮਹਿੰਗਾ 
ਨਵੇਂ ਸਾਲ ਦੇ ਖ਼ਾਸ ਮੌਕੇ 'ਤੇ ਜੇਕਰ ਤੁਸੀਂ ਮੋਟਰ ਗੱਡੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ। ਦੇਸ਼ ਦੀਆਂ ਕਈ ਆਟੋ ਕੰਪਨੀਆਂ ਨੇ 1 ਜਨਵਰੀ ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਔਡੀ ਇੰਡੀਆ ਅਤੇ ਮਰਸੀਡੀਜ਼-ਬੈਂਜ਼ ਇੰਡੀਆ ਸ਼ਾਮਲ ਹਨ।

ਪੋਸਟ ਆਫਿਸ ਸੇਵਿੰਗ ਸਕੀਮ
ਸਰਕਾਰ ਹਰ ਤਿਮਾਹੀ ਵਿੱਚ ਛੋਟੀਆਂ ਬਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕਰਦੀ ਹੈ। 1 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ ਵਿਆਜ ਦਰਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਸੁਕੰਨਿਆ ਸਮ੍ਰਿਧੀ ਯੋਜਨਾ 'ਤੇ ਵਿਆਜ ਦਰ 0.20 ਫ਼ੀਸਦੀ ਵਧਾ ਕੇ 8.2 ਫ਼ੀਸਦੀ ਕਰ ਦਿੱਤੀ ਹੈ। ਇਸੇ ਤਰ੍ਹਾਂ ਤਿੰਨ ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 'ਚ 0.10 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਸਿਮ ਕਾਰਡ ਖਰੀਦਣ ਦਾ ਨਿਯਮ
ਮੋਬਾਈਲ ਸਿਮ ਕਾਰਡ ਨਾਲ ਜੁੜੇ ਨਿਯਮ ਵੀ ਅੱਜ ਤੋਂ ਬਦਲ ਦਿੱਤੇ ਜਾਣਗੇ। ਨਵੇਂ ਨਿਯਮ ਮੁਤਾਬਕ 1 ਜਨਵਰੀ ਤੋਂ ਸਿਮ ਕਾਰਡ ਖਰੀਦਣ ਲਈ ਸਿਰਫ਼ ਡਿਜੀਟਲ ਕੇਵਾਈਸੀ ਹੀ ਵੈਧ ਹੋਵੇਗਾ। ਹੁਣ ਤੱਕ ਸਿਮ ਕਾਰਡ ਖਰੀਦਣ ਲਈ ਆਫਲਾਈਨ ਫਾਰਮ ਭਰਨਾ ਪੈਂਦਾ ਸੀ, ਜਿਸ ਨੂੰ ਨਵੇਂ ਸਾਲ 'ਚ ਖ਼ਤਮ ਕਰ ਦਿੱਤਾ ਗਿਆ ਹੈ।

ਬੈਂਕ ਲਾਕਰ ਸਮਝੌਤੇ ਦੀ ਅੰਤਮ ਤਾਰੀਖ਼
ਰਿਜ਼ਰਵ ਬੈਂਕ ਨੇ ਸੰਸ਼ੋਧਿਤ ਲਾਕਰ ਸਮਝੌਤਿਆਂ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਲਈ 31 ਦਸੰਬਰ, 2023 ਦੀ ਸਮਾਂ ਸੀਮਾ ਤੈਅ ਕੀਤੀ ਸੀ। ਆਰਬੀਆਈ ਨੇ ਕਿਹਾ ਸੀ ਕਿ ਜਿਹੜੇ ਗਾਹਕ ਸਮਾਂ ਸੀਮਾ ਤੋਂ ਪਹਿਲਾਂ ਆਪਣੇ ਸਮਝੌਤਿਆਂ ਨੂੰ ਰੀਨਿਊ ਨਹੀਂ ਕਰਦੇ, ਬੈਂਕ ਉਨ੍ਹਾਂ ਨੂੰ ਲਾਕਰ ਤੱਕ ਪਹੁੰਚ ਕਰਨ ਤੋਂ ਰੋਕ ਸਕਦੇ ਹਨ ਅਤੇ ਉਨ੍ਹਾਂ 'ਤੇ ਸਪਲੀਮੈਂਟਰੀ ਚਾਰਜ ਲਗਾ ਸਕਦੇ ਹਨ।

ਇਹ ਵੀ ਪੜ੍ਹੋ - Boeing 737 MAX ਜਹਾਜ਼ 'ਚੋਂ ਗਾਇਬ ਮਿਲਿਆ ਨਟ, ਏਅਰਕ੍ਰਾਫਟ ਕੰਪਨੀ ਨੇ Airlines ਨੂੰ ਕੀਤੀ ਇਹ ਅਪੀਲ

UPI ID ਅਕਿਰਿਆਸ਼ੀਲ ਹੋ ਜਾਵੇਗੀ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਗੂਗਲ ਪੇ, ਫੋਨ ਪੇ ਜਾਂ ਪੇਟੀਐਮ ਨੂੰ ਅਜਿਹੇ UPI ਆਈਡੀ ਨੂੰ ਅਯੋਗ ਕਰਨ ਲਈ ਕਿਹਾ ਹੈ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ। ਇਸ ਦੀ ਅੰਤਿਮ ਮਿਤੀ 31 ਦਸੰਬਰ 2023 ਸੀ। ਥਰਡ ਪਾਰਟੀ ਐਪ ਪ੍ਰੋਵਾਈਡਰਾਂ ਅਤੇ ਪੇਮੈਂਟ ਸਰਵਿਸ ਪ੍ਰੋਵਾਈਡਰਾਂ ਨੂੰ ਅਜਿਹੇ ਅਕਿਰਿਆਸ਼ੀਲ ਖਾਤਿਆਂ ਨੂੰ 31 ਦਸੰਬਰ ਤੱਕ ਬੰਦ ਕਰਨ ਲਈ ਕਿਹਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News