ਇੰਝ ਬੁੱਕ ਕਰੋ ਵਟਸਐਪ 'ਤੇ ਇੰਡੀਅਨ ਗੈਸ ਸਿਲੰਡਰ

08/05/2020 11:07:53 AM

ਨਵੀਂ ਦਿੱਲੀ : ਹੁਣ ਤੁਹਾਨੂੰ ਗੈਸ ਸਿਲੰਡਰ ਬੁੱਕ ਕਰਾਉਣ ਲਈ ਫੋਨ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਚਾਹੋ ਤਾਂ ਵਟਸਐਪ 'ਤੇ ਸਿਰਫ਼ ਇਕ ਮੈਸੇਜ ਜ਼ਰੀਏ ਸਿਲੰਡਰ ਬੁੱਕ ਕਰਾ ਸਕਦੇ ਹੋ। ਇਸ ਦੇ ਲਈ ਸਾਰੀਆਂ ਗੈਸ ਕੰਪਨੀਆਂ ਵੱਲੋਂ ਨੰਬਰ ਜਾਰੀ ਕੀਤਾ ਗਿਆ ਹੈ। ਤੁਹਾਨੂੰ ਸਿਰਫ਼ REFILL ਟਾਈਪ ਕਰ ਭੇਜਣਾ ਹੋਵੇਗਾ। ਵਟਸਐਪ ਦੀ ਮਦਦ ਨਾਲ ਸਟੇਟਸ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਕਸਟਮਰ ਹੋ ਅਤੇ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਰਜਿਸਟਰਡ ਮੋਬਾਇਲ ਨੰਬਰ ਤੋਂ ਇਸ ਵਟਸਐਪ ਨੰਬਰ 7588888824 'ਤੇ ਮੈਸੇਜ ਕਰਣਾ ਹੋਵੇਗਾ। ਨੰਬਰ 'ਤੇ ਮਿਸਡ ਕਾਲ ਦੇ ਕੇ ਬੁਕਿੰਗ ਦੀ ਸਹੂਲਤ ਪਹਿਲਾਂ ਤੋਂ ਉਪਲੱਬਧ ਹੈ। ਇੰਡੀਅਨ ਯੂਜ਼ਰਸ ਲਈ ਇਹ ਨੰਬਰ ਹੈ 9911554411। ਪੂਰੇ ਦੇਸ਼ ਦੇ ਇੰਡੀਅਨ ਯੂਜ਼ਰਸ ਇਸ ਨੰਬਰ 'ਤੇ ਮਿਸਡ ਕਾਲ ਦੇ ਕੇ ਗੈਸ ਸਿਲੰਡਰ ਬੁਕਿੰਗ ਕਰ ਸਕਦੇ ਹਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਇਹ ਵੈਕਸੀਨ ਕੋਰੋਨਾ 'ਤੇ ਕਰ ਰਹੀ ਹੈ ਦੋਹਰੀ ਮਾਰ, ਪੀੜਤ ਪੂਰੀ ਤਰ੍ਹਾਂ ਹੋ ਰਹੇ ਹਨ ਠੀਕ

ਇਸ ਗੱਲ ਨੂੰ ਧਿਆਨ ਵਿਚ ਰੱਖੋ ਕਿ ਬੁਕਿੰਗ ਕਰਣ ਲਈ ਤੁਹਾਨੂੰ ਉਸ ਨੰਬਰ ਤੋਂ ਮੈਸੇਜ ਕਰਣਾ ਹੋਵੇਗਾ ਜੋ ਨੰਬਰ ਏਜੰਸੀ ਨਾਲ ਰਜਿਸਟਰਡ ਹੈ। ਜੇਕਰ ਤੁਸੀ ਦੂਜੇ ਨੰਬਰ ਤੋਂ ਮੈਸੇਜ ਕਰੋਗੇ ਤਾਂ ਕੰਮ ਨਹੀਂ ਹੋਵੇਗਾ। ਅਜਿਹੇ ਵਿਚ ਰਜਿਸਟਰਡ ਨੰਬਰ ਤੋਂ ਟਾਈਪ ਕਰਣਾ ਹੈ REFILL ਅਤੇ 7588888824 ਨੰਬਰ 'ਤੇ ਵਟਸਐਪ ਮੈਸੇਜ ਕਰਣਾ ਹੈ। ਜੇਕਰ ਤੁਹਾਡੀ ਬੁਕਿੰਗ ਹੋ ਗਈ ਹੈ ਅਤੇ ਤੁਸੀਂ ਉਸ ਦਾ ਸਟੇਟਸ ਜਾਨਣਾ ਚਾਹੁੰਦੇ ਹੋ ਤਾਂ ਇਹ ਸਹੂਲਤ ਵੀ ਵਟਸਐਪ ਸਰਵਿਸ 'ਤੇ ਉਪਲੱਬਧ ਹੈ। ਇਸ ਦੇ ਲਈ ਰਜਿਸਟਰਡ ਮੋਬਾਇਲ ਨੰਬਰ ਤੋਂ ਟਾਈਪ ਕਰਣਾ ਹੈ STATUS# ਉਸ ਦੇ ਬਾਅਦ ਆਰਡਰ ਨੰਬਰ ਜੋ ਬੁਕਿੰਗ ਕਰਣ ਦੇ ਠੀਕ ਬਾਅਦ ਤੁਹਾਨੂੰ ਮਿਲਦਾ ਹੈ ਨੂੰ ਟਾਈਪ ਕਰਕੇ ਇਸ 7588888824 ਨੰਬਰ 'ਤੇ ਵਟਸਐਪ ਮੈਸੇਜ ਕਰਣਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ STATUS# ਅਤੇ ਆਰਡਰ ਨੰਬਰ ਵਿਚ ਕੋਈ ਸਪੇਸ ਨਹੀਂ ਹੁੰਦਾ ਹੈ।

ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ


cherry

Content Editor

Related News