Garlic Price: ਲਸਣ ਦੀਆਂ ਕੀਮਤਾਂ ''ਚ ਆਈ ਗਿਰਾਵਟ, ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ
Sunday, Feb 25, 2024 - 01:06 PM (IST)
ਨਵੀਂ ਦਿੱਲੀ - ਹੁਣ ਲਸਣ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲਣ ਜਾ ਰਹੀ ਹੈ। ਵਪਾਰੀਆਂ ਅਨੁਸਾਰ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਰਾਜਸਥਾਨ ਤੋਂ ਲਸਣ ਦੀ ਨਵੀਂ ਫ਼ਸਲ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਸ ਕਾਰਨ ਥੋਕ ਮੰਡੀ ਵਿੱਚ ਭਾਅ 100 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਲਸਣ ਦੀ ਘੱਟ ਫ਼ਸਲ ਹੋਈ ਸੀ। ਇਸ ਕਾਰਨ ਚਾਰ ਮਹੀਨੇ ਪਹਿਲਾਂ ਲਸਣ ਦੀ ਸਪਲਾਈ ਘਟਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਹੌਲੀ-ਹੌਲੀ ਲਸਣ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਸਨ।
ਇਹ ਵੀ ਪੜ੍ਹੋ : ਪਬਲਿਕ ਟਰਾਂਸਪੋਰਟ 'ਤੇ ਸਫ਼ਰ ਕਰਨਾ ਹੁਣ ਹੋਵੇਗਾ ਹੋਰ ਵੀ ਆਸਾਨ, RBI ਨੇ ਦਿੱਤੀ ਵੱਡੀ ਰਾਹਤ
ਨਵੀਂ ਫਸਲ ਦੀ ਸਪਲਾਈ ਸ਼ੁਰੂ
ਲਸਣ ਵਪਾਰੀ ਨੇ ਦੱਸਿਆ ਕਿ ਪਿਛਲੇ ਦੋ ਹਫ਼ਤੇ ਪਹਿਲਾਂ ਥੋਕ ਮੰਡੀ ਵਿੱਚ ਲਸਣ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਦੇ ਅੰਕੜੇ ਨੂੰ ਛੂਹ ਗਈ ਸੀ। ਇਸ ਕਾਰਨ ਕਈ ਪ੍ਰਚੂਨ ਮੰਡੀਆਂ ਵਿੱਚ ਕੀਮਤ 500 ਰੁਪਏ ਪ੍ਰਤੀ ਕਿਲੋ ਤੋਂ ਉਪਰ ਪਹੁੰਚ ਗਈ ਸੀ ਪਰ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਰਾਜਸਥਾਨ ਤੋਂ ਲਸਣ ਦੀ ਨਵੀਂ ਫਸਲ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਸ ਕਾਰਨ ਆਜ਼ਾਦਪੁਰ ਮੰਡੀ ਵਿੱਚ ਲਸਣ 80 ਤੋਂ 150 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਮੱਧ ਪ੍ਰਦੇਸ਼ ਤੋਂ ਰੋਜ਼ਾਨਾ 20 ਦੇ ਕਰੀਬ ਲਸਣ ਦੇ ਟਰੱਕ ਮੰਡੀ ਵਿੱਚ ਸਪਲਾਈ ਹੋ ਰਹੇ ਹਨ। ਇਸ ਤੋਂ ਇਲਾਵਾ ਰਾਜਸਥਾਨ ਤੋਂ ਲਸਣ ਦੀਆਂ 5 ਤੋਂ 8 ਪੇਟੀਆਂ ਵੀ ਸਪਲਾਈ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ 'ਰਾਧਿਕਾ' ਜਿਊਂਦੀ ਹੈ ਲਗਜ਼ਰੀ ਲਾਈਫ਼, ਮਹਿੰਗੀਆਂ ਚੀਜ਼ਾਂ ਦੀ ਹੈ ਸ਼ੌਂਕੀਣ
ਲਸਣ ਦੀਆਂ ਕੀਮਤਾਂ ਹੋਰ ਹੇਠਾਂ ਆਉਣਗੀਆਂ
ਵਪਾਰੀਆਂ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲਸਣ ਦੀ ਕੀਮਤ ਹੋਰ ਘੱਟ ਜਾਵੇਗੀ। ਦੂਜੇ ਪਾਸੇ ਪਿਆਜ਼ ਦੀ ਕੀਮਤ ਵੀ ਵਧਣੀ ਸ਼ੁਰੂ ਹੋ ਗਈ ਹੈ। ਆਜ਼ਾਦਪੁਰ ਸਬਜ਼ੀ ਮੰਡੀ ਦੇ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਮੁਖੀ ਸ੍ਰੀਕਾਂਤ ਮਿਸ਼ਰਾ ਨੇ ਦੱਸਿਆ ਕਿ ਦੂਜੇ ਰਾਜਾਂ ਤੋਂ ਆਜ਼ਾਦਪੁਰ ਮੰਡੀ ਵਿੱਚ ਆਏ ਪਿਆਜ਼ ਦੀ ਥੋਕ ਕੀਮਤ ਵਿੱਚ ਵਾਧਾ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਪਿਆਜ਼ ਬਰਾਮਦ ਕਰਨ ਦੇ ਫੈਸਲੇ ਕਾਰਨ ਬਾਜ਼ਾਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋ ਗਿਆ ਹੈ।
ਇਹ ਵੀ ਪੜ੍ਹੋ : ਅੱਜ ਬਾਰਡਰਾਂ 'ਤੇ ਹੋਵੇਗਾ ਭਾਰੀ ਇਕੱਠ!; ਕਿਸਾਨ ਆਗੂ ਡੱਲੇਵਾਲ ਨੇ WTO ਨੂੰ ਲੈ ਕੇ ਕੀਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8