ਜੀ-20 ਦੀ ਪ੍ਰਧਾਨਗੀ ਨਾਲ ਭਾਰਤ ਨੂੰ ਮੈਂਬਰ ਦੇਸ਼ਾਂ ਨਾਲ ਵਪਾਰ ਸਬੰਧ ਮਜ਼ਬੂਤ ਬਣਾਉਣ ’ਚ ਮਿਲੀ ਮਦਦ : ਮਾਹਿਰ

09/04/2023 11:01:59 AM

ਨਵੀਂ ਦਿੱਲੀ (ਭਾਸ਼ਾ)- ਜੀ-20 ਦੀ ਪ੍ਰਧਾਨਗੀ ਨਾਲ ਭਾਰਤ ਨੂੰ ਮੈਂਬਰ ਦੇਸ਼ਾਂ ਦੇ ਨਾਲ ਵਪਾਰ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਮਦਦ ਮਿਲ ਰਹੀ ਹੈ। ਮਾਹਿਰਾਂ ਨੇ ਇਹ ਰਾਏ ਦਿੰਦੇ ਹੋਏ ਕਿਹਾ ਕਿ ਬੁਨਿਆਦੀ ਢਾਂਚਾ ਵਰਗੇ ਖੇਤਰਾਂ ’ਚ ਇਨ੍ਹਾਂ ਦੇਸ਼ਾਂ ਤੋਂ ਨਿਵੇਸ਼ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦਾ ਕੌਮਾਂਤਰੀ ਆਰਥਿਕ ਵਾਧਾ ਅਤੇ ਖੁਸ਼ਹਾਲੀ ਨੂੰ ਹਾਸਲ ਕਰਨ ’ਚ ਜੀ-20 (20 ਦੇਸ਼ਾਂ ਦਾ ਸਮੂਹ) ਦੀ ਇਕ ਰਣਨੀਤਕ ਭੂਮਿਕਾ ਹੈ। ਇਸ ਦੇ ਮੈਂਬਰ ਕੌਮਾਂਤਰੀ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਦਾ ਲੱਗਭੱਗ 85 ਫ਼ੀਸਦੀ, ਕੌਮਾਂਤਰੀ ਵਪਾਰ ਦਾ 75 ਫ਼ੀਸਦੀ ਅਤੇ ਵਿਸ਼ਵ ਦੀ ਜਨਸੰਖਿਆ ਦੀ ਦੋ-ਤਿਹਾਈ ਅਗਵਾਈ ਕਰਦੇ ਹਨ।

ਇਹ ਵੀ ਪੜ੍ਹੋ : RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲਿਆ ਦੁਨੀਆ ਦੇ ਚੋਟੀ ਦੇ ਬੈਂਕਰ ਦਾ ਸਨਮਾਨ, PM ਮੋਦੀ ਨੇ ਦਿੱਤੀ ਵਧਾਈ

ਭਾਰਤ ਲਈ ਵੱਡਾ ਮੌਕਾ
ਮਾਹਿਰਾਂ ਨੇ ਕਿਹਾ ਕਿ ਇਸ ਬਹੁਪੱਖੀ ਮੰਚ ਦੀ ਪ੍ਰਧਾਨਗੀ ਕਰਨਾ ਭਾਰਤ ਲਈ ਇਕ ਵੱਡ ਮੌਕਾ ਹੈ, ਕਿਉਂਕਿ ਉਹ ਨਿਵੇਸ਼ ਆਕਰਸ਼ਿਤ ਕਰਨ ਲਈ ਆਪਣੀ ਤਾਕਤ ਅਤੇ ਉਪਲੱਬਧੀਆਂ ਦਾ ਪ੍ਰਦਰਸ਼ਨ ਕਰ ਸਕਦਾ ਹੈ। ਨਾਲ ਹੀ ਇਨ੍ਹਾਂ ਵੱਡੀਆਂ ਅਰਥਵਿਵਸਥਾਵਾਂ ਦੇ ਨਾਲ ਆਪਣੇ ਵਪਾਰ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਅਸਲ ’ਚ ਜੀ-20 ’ਚ 20 ਨਹੀਂ ਸਗੋਂ 43 ਦੇਸ਼ ਹਨ, ਕਿਉਂਕਿ ਯੂਰਪੀ ਸੰਘ ਦੇ 24 ਦੇਸ਼ਾਂ ਨੂੰ ਇਕ ਭਾਗੀਦਾਰ ਦੇ ਰੂਪ ’ਚ ਇਸ ’ਚ ਸ਼ਾਮਿਲ ਕੀਤਾ ਗਿਆ ਹੈ। ਵਪਾਰ ਮਾਹਿਰਾਂ ਨੇ ਸਰਕਾਰ ਨੂੰ ਬ੍ਰਿਟੇਨ ਅਤੇ ਯੂਰਪੀ ਸੰਘ ਵਰਗੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਲਈ ਗੱਲਬਾਤ ’ਚ ਤੇਜ਼ੀ ਲਿਆਉਣ ਦਾ ਸੁਝਾਅ ਦਿੱਤਾ।

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਕੰਪਨੀਆਂ ਨੂੰ ਆਕਰਸ਼ਿਤ ਕਰਨ ’ਚ ਮਿਲੇਗੀ ਮਦਦ
ਖੋਜ ਸੰਸਥਾਨ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੇ ਸਹਿ-ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ,‘‘2023 ਦੇ ਪਹਿਲੇ 8 ਮਹੀਨਿਆਂ ’ਚ ਯੂਰਪੀ ਸੰਘ ਨੇ ਵਾਤਾਵਰਣ ਤਬਦੀਲੀ ਅਤੇ ਵਪਾਰ ’ਤੇ 5 ਨਿਯਮ ਪੇਸ਼ ਕੀਤੇ । ਜੀ-20 ਦੇਸ਼ਾਂ ਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਵਿਅਕਤੀਗਤ ਦੇਸ਼ਾਂ ਨੂੰ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ’ਚ ਜਾਣ ਤੋਂ ਪਹਿਲਾਂ ਇਸ ’ਤੇ ਚਰਚਾ ਕਰਨੀ ਚਾਹੀਦੀ ਹੈ। ਸ਼ਾਰਦੁਲ ਅਮਰਚੰਦ ਮੰਗਲਦਾਸ ਐਂਡ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਸ਼ਾਰਦੁਲ ਐੱਸ ਸ਼ਰਾਫ ਨੇ ਕਿਹਾ ਕਿ ਭਾਰਤ ਨੂੰ ਡਿਜੀਟਲ ਅਰਥਵਿਵਸਥਾ ਲਈ ਕੌਮਾਂਤਰੀ ਮਾਪਦੰਡ ਤੈਅ ਕਰਨ ਲਈ ਜੀ-20 ਦੇਸ਼ਾਂ ਨਾਲ ਇਕ ਸਾਂਝਾ ਆਧਾਰ ਲੱਭਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਉਨ੍ਹਾਂ ਕਿਹਾ ਕਿ ਨਾਲ ਹੀ ਦੇਸ਼ ਨੂੰ ਸੂਚਨਾ ਤਕਨੀਕੀ (ਆਈ. ਟੀ.) ਅਤੇ ਆਈ. ਟੀ.-ਆਧਾਰਿਤ ਸੇਵਾਵਾਂ ਦੀ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਆਪਣੇ ਕੌਮਾਂਤਰੀ ‘ਪ੍ਰਭਾਵ’ ਦੀ ਵਰਤੋਂ ਕਰਨੀ ਚਾਹੀਦੀ ਹੈ। ਡੇਲਾਇਟ ਇੰਡੀਆ ਦੀ ਅਰਥਸ਼ਾਸਤਰੀ ਰੁਮਕੀ ਮਜੂਮਦਾਰ ਨੇ ਕਿਹਾ ਕਿ ਕਈ ਬਹੁਰਾਸ਼ਟਰੀ ਕੰਪਨੀਆਂ ਨਿਵੇਸ਼ ਅਤੇ ਸਪਲਾਈ ਲੜੀ ’ਚ ਵਿਭਿੰਨਤਾ ਲਿਆਉਣ ਲਈ ਬਦਲਵੇਂ ਸਥਾਨਾਂ ਦੀ ਤਲਾਸ਼ ਕਰ ਰਹੀਆਂ ਹਨ। ਭਾਰਤ ਦੀ ਜੀ-20 ਪ੍ਰਧਾਨਗੀ ਨਾਲ ਅਜਿਹੀਆਂ ਕਈਆਂ ਕੰਪਨੀਆਂ ਨੂੰ ਆਕਰਸ਼ਿਤ ਕਰਨ ’ਚ ਮਦਦ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News