LIC ਦੇ IPO ’ਚ ਗੈਰ-ਸੰਸਥਾਗਤ ਨਿਵੇਸ਼ਕਾਂ ਦੇ ਹਿੱਸੇ ਨੂੰ ਮਿਲੀ ਪੂਰੀ ਸਬਸਕ੍ਰਿਪਸ਼ਨ

Sunday, May 08, 2022 - 11:13 AM (IST)

LIC ਦੇ IPO ’ਚ ਗੈਰ-ਸੰਸਥਾਗਤ ਨਿਵੇਸ਼ਕਾਂ ਦੇ ਹਿੱਸੇ ਨੂੰ ਮਿਲੀ ਪੂਰੀ ਸਬਸਕ੍ਰਿਪਸ਼ਨ

ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਆਈ. ਪੀ. ਓ. ਵਿਚ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰਿਜ਼ਰਵ ਸ਼ੇਅਰਾਂ ਨੂੰ ਸ਼ਨੀਵਾਰ ਨੂੰ ਪੂਰੀ ਸਬਸਕ੍ਰਿਪਸ਼ਨ ਮਿਲ ਗਈ। ਐੱਲ. ਆਈ. ਸੀ. ਦੇ ਆਈ. ਪੀ. ਓ. ਦੇ ਚੌਥੇ ਦਿਨ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰਿਜ਼ਰਵ ਹਿੱਸੇ ਨੂੰ ਪੂਰੀ ਸਬਸਕ੍ਰਿਪਸ਼ਨ ਮਿਲ ਗਈ।

ਇਹ ਵੀ ਪੜ੍ਹੋ : ਬੈਂਕ ਅਫਸਰ ਐਸੋਸੀਏਸ਼ਨ ਨੇ ਐਤਵਾਰ ਨੂੰ LIC IPO ਲਈ ਬ੍ਰਾਂਚਾਂ ਖੋਲ੍ਹਣ ਦਾ ਕੀਤਾ ਵਿਰੋਧ

ਇਸ਼ੂ ਦੇ ਤਹਿਤ ਕੁੱਲ 2,96,48,427 ਸ਼ੇਅਰਾਂ ਨੂੰ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰਿਜ਼ਰਵ ਰੱਖਿਆ ਗਿਆ ਸੀ। ਇਸ ਦੀ ਤੁਲਨਾ ’ਚ ਸ਼ਨੀਵਾਰ ਸ਼ਾਮ 4.30 ਵਜੇ ਤੱਕ ਕੁੱਲ 3,06,73,020 ਬੋਲੀਆਂ ਮਿਲ ਚੁੱਕੀਆਂ ਹਨ। ਸ਼ੇਅਰਾਂ ਬਾਜ਼ਾਰਾਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਐੱਲ. ਆਈ. ਸੀ. ਦੇ ਆਈ. ਪੀ. ਓ ਨੂੰ ਹੁਣ ਤੱਕ ਕੁੱਲ 1.59 ਗੁਣਾ ਸਬਸਕ੍ਰਿਪਸ਼ਨ ਮਿਲ ਚੁੱਕੀ ਹੈ। ਹਾਲੇ ਇਸ ਇਸ਼ੂ ਦੇ ਬੰਦ ਹੋਣ ’ਚ 2 ਦਿਨ ਬਾਕੀ ਹਨ। ਹਾਲਾਂਕਿ ਯੋਗ ਸੰਸਥਾਗਤ ਖਰੀਦਦਾਰਾਂ (ਕਿਊ. ਆਈ. ਬੀ.) ਲਈ ਰਿਜ਼ਰਵ ਸ਼ੇਅਰਾਂ ਦਾ ਪੂਰੀ ਤਰ੍ਹਾਂ ਖਰੀਦਿਆ ਜਾਣਾ ਬਾਕੀ ਹੈ। ਇਸ ਸੈਗਮੈਂਟ ਦੇ ਸ਼ੇਅਰਾਂ ਦੀ ਹਾਲੇ ਤੱਕ ਸਿਰਫ 0.67 ਫੀਸਦੀ ਖਰੀਦਦਾਰੀ ਹੀ ਹੋਈ ਹੈ। ਪ੍ਰਚੂਨ ਨਿਵੇਸ਼ਕ ਸੈਗਮੈਂਟ ’ਚ 6.9 ਕਰੋੜ ਰਿਜ਼ਰਵ ਸ਼ੇਅਰਾਂ ਲਈ ਕੁੱਲ 9.57 ਕਰੋੜ ਬੋਲੀਆਂ ਮਿਲੀਆਂ ਹਨ।

ਇਸ ਤਰ੍ਹਾਂ ਪ੍ਰਚੂਨ ਨਿਵੇਸ਼ਕ ਹਿੱਸੇ ਨੂੰ 1.38 ਗੁਣਾ ਸਬਸਕ੍ਰਿਪਸ਼ਨ ਮਿਲ ਚੁੱਕੀ ਹੈ। ਐੱਲ. ਆਈ. ਸੀ. ਦੇ ਪਾਲਿਸੀਧਾਰਕਾਂ ਲਈ ਰਿਜ਼ਰਵ ਹਿੱਸੇ ਨੂੰ 4.4 ਗੁਣਾ ਅਤੇ ਕਰਮਚਾਰੀਆਂ ਲਈ ਰਿਜ਼ਰਵ ਹਿੱਸੇ ਨੂੰ ਹੁਣ ਤੱਕ 3.4 ਗੁਣਾ ਸਬਸਕ੍ਰਿਪਸ਼ਨ ਮਿਲੀ ਹੈ। ਇਸ ਦਰਮਿਆਨ ਐੱਲ. ਆਈ.ਸੀ. ਨੇ ਕਿਹਾ ਕਿ ਮੁੰਬਈ ਦੇ ਸਾਂਤਾਕਰੂਜ਼ ਸਥਿਤ ਉਸ ਦੀ ਜੀਵਨ ਰੇਖਾ ਇਮਾਰਤ ਦੀ ਦੂਜੀ ਮੰਜ਼ਿਲ ’ਚ ਸਵੇਰੇ ਕਰੀਬ 6.40 ਵਜੇ ਅੱਗ ਲੱਗ ਗਈ ਸੀ। ਹਾਲਾਂਕਿ ਇਸ ਹਾਦਸੇ ’ਚ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਅਤੇ ਉਸ ਦਾ ਡਾਟਾ ਸੈਂਟਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਸ ਨੇ ਕਿਹਾ ਕਿ ਇਸ ਹਾਦਸੇ ਦੇ ਬਾਵਜੂਦ ਉਸ ਨੂੰ ਆਪਣੇ ਗਾਹਕਾਂ ਨੂੰ ਸੇਵਾਵਾਂ ਦੇਣ ’ਚ ਕੋਈ ਸਮੱਸਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਅਮਰੀਕਾ ’ਚ ਲਗਜ਼ਰੀ ਬ੍ਰਾਂਡ ਦੇ ਇਨ੍ਹਾਂ ਸਟੋਰਸ ’ਚ ਕ੍ਰਿਪਟੋ ਕਰੰਸੀ ਨਾਲ ਹੋਵੇਗੀ ਖ਼ਰੀਦਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News