ਬਿਟਕੁਆਈਨ 40 ਹਜ਼ਾਰ ਡਾਲਰ ਤੋਂ ਪਾਰ ਪਹੁੰਚਦੇ ਹੀ ਐਕਸਚੇਂਜਾਂ ਦੀ ਸਖਤ ਕਾਰਵਾਈ, ਫ੍ਰੀਜ਼ ਕੀਤੇ ਸ਼ੱਕੀ ਅਕਾਊਂਟ

01/10/2021 9:21:19 AM

ਨਵੀਂ ਦਿੱਲੀ (ਇੰਟ.) – ਬਿਟਕੁਆਈਨ 40,000 ਡਾਲਰ ਤੋਂ ਪਾਰ ਹੋਣ ਤੋਂ ਬਾਅਦ ਭਾਰਤ ’ਚ ਕ੍ਰਿਪਟੋਕਰੰਸੀ ਐਕਸਚੇਂਜੇਜ ਨੇ ਸ਼ੱਕੀ ਅਕਾਊਂਟਸ ਨੂੰ ਫ੍ਰੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੀ ਇਕ ਵੱਡੀ ਕ੍ਰਿਪਟੋਕਰੰਸੀ ਐਕਸਚੇਂਜ ਕੁਆਈਨ ਡੀ. ਸੀ. ਐਕਸ. ਨੇ ਦੱਸਿਆ ਕਿ ਉਸ ਨੇ 4 ਅਕਾਊਂਟਸ ਨੂੰ ਫ੍ਰੀਜ਼ ਕਰ ਦਿੱਤਾ। ਇਨ੍ਹਾਂ ਅਕਾਊਂਟਸ ਰਾਹੀਂ ਆਰਟੀਫਿਸ਼ੀਅਲ ਤਰੀਕੇ ਨਾਲ ਕ੍ਰਿਪਟੋਕਰੰਸੀ ਦੇ ਰੇਟ ਚੜ੍ਹਾਏ ਜਾ ਰਹੇ ਸਨ ਤਾਂ ਕਿ ਰਿਟੇਲ ਇਨਵੈਸਟਰਸ ਦਾ ਲਾਭ ਉਠਾਇਆ ਜਾ ਸਕੇ।

ਇਹ ਵੀ ਪਡ਼੍ਹੋ : ਬਿਨਾਂ ਡਰੇ ਕਰੋ 2 ਲੱਖ ਰੁਪਏ ਤੱਕ ਦੇ ਗਹਿਣਿਆਂ ਦੀ ਖ਼ਰੀਦ, ਵਿੱਤ ਮੰਤਰਾਲੇ ਨੇ ਦਿੱਤੀ ਇਹ ਸਹੂਲਤ

ਭਾਰਤ ’ਚ ਕ੍ਰਿਪਟੋਕਰੰਸੀ ਲਈ ਕੋਈ ਐਕਸਚੇਂਜ ਰੈਗੁਲੇਸ਼ਨ ਜਾਂ ਕੇ. ਵਾਈ. ਸੀ. ਦੀ ਸਹੂਲਤ ਨਹੀਂ ਹੈ। ਇਸ ਕਾਰਣ ਇਨ੍ਹਾਂ ਐਕਸਚੇਂਜੇਜ ਨੇ ਆਪਣੇ ਨਿਯਮ ਬਣਾਏ ਹੋਏ ਹਨ। ਹਾਲ ਹੀ ’ਚ ਯੂ. ਐੱਸ. ਫਾਇਨਾਂਸ਼ੀਅਲ ਕ੍ਰਾਈਮਸ ਇਨਫੋਰਸਮੈਂਟ ਨੈੱਟਵਰਕ ਲਾਜ਼ਮੀ ਕੇ. ਵਾਈ. ਸੀ. ਦਾ ਪ੍ਰਸਤਾਵ ਲੈ ਕੇ ਆਈ ਹੈ। ਇਸ ਤੋਂ ਬਾਅਦ ਹੁਣ 3,000 ਡਾਲਰ ਤੋਂ ਵੱਧ ਦੇ ਕ੍ਰਿਪਟੋਕਰੰਸੀ ਐਕਸਚੇਂਜ ਕਰਨ ’ਤੇ ਕੇ. ਵਾਈ. ਸੀ. ਨਿਯਮਾਂ ਨੂੰ ਪੂਰਾ ਕਰਨਾ ਲਾਜ਼ਮੀ ਹੋ ਜਾਏਗਾ।

ਇਹ ਵੀ ਪਡ਼੍ਹੋ : ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News