1 ਜੁਲਾਈ ਤੋਂ ਵਧ ਜਾਣਗੀਆਂ ਅਮੂਲ ਦੁੱਧ ਦੀਆਂ ਕੀਮਤਾਂ, ਹੋਵੇਗਾ ਇੰਨਾ ਵਾਧਾ

Wednesday, Jun 30, 2021 - 03:20 PM (IST)

1 ਜੁਲਾਈ ਤੋਂ ਵਧ ਜਾਣਗੀਆਂ ਅਮੂਲ ਦੁੱਧ ਦੀਆਂ ਕੀਮਤਾਂ, ਹੋਵੇਗਾ ਇੰਨਾ ਵਾਧਾ

ਅਹਿਮਦਾਬਾਦ-ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈੱਡਰੇਸ਼ਨ (ਜੀ. ਸੀ. ਐੱਮ. ਐੱਮ. ਐੱਫ.) ਨੇ ਬੁੱਧਵਾਰ ਕਿਹਾ ਕਿ 1 ਜੁਲਾਈ ਤੋਂ ਸਾਰੇ ਬ੍ਰਾਂਡਾਂ ਵਿਚ ਅਮੂਲ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ। ਅਮੂਲ ਬ੍ਰਾਂਡ ਨਾਂ ਹੇਠ ਦੁੱਧ ਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੇ ਜੀ. ਸੀ. ਐੱਮ. ਐੱਮ. ਐੱਫ. ਦੇ ਮੈਨੇਜਿੰਗ ਡਾਇਰੈਕਟਰ ਆਰ. ਐੱਸ. ਸੋਢੀ ਨੇ ਕਿਹਾ ਕਿ ਕੀਮਤਾਂ ਵਿਚ ਵਾਧਾ ਤਕਰੀਬਨ ਇਕ ਸਾਲ ਤੇ ਸੱਤ ਮਹੀਨਿਆਂ ਬਾਅਦ ਕੀਤਾ ਜਾ ਰਿਹਾ ਹੈ, ਜੋ ਉਤਪਾਦਨ ਦੀ ਲਾਗਤ ਵਿਚ ਵਾਧੇ ਕਾਰਨ ਲੋੜੀਂਦਾ ਸੀ।

ਇਹ ਵੀ ਪੜ੍ਹੋ : ਕੋਆਪ੍ਰੇਟਿਵ ਬੈਂਕਾਂ ਨੂੰ ਲੈ ਕੇ ਆਰ. ਬੀ. ਆਈ. ਹੋਇਆ ਸਖ਼ਤ, 4 ਬੈਂਕਾਂ ’ਤੇ ਲਾਇਆ ਕਰੋੜਾਂ ਦਾ ਜੁਰਮਾਨਾ

ਕੱਲ ਤੋਂ ਪੂਰੇ ਭਾਰਤ ਵਿਚ ਅਮੂਲ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ। ਨਵੀਆਂ ਕੀਮਤਾਂ ਸਾਰੇ ਅਮੂਲ ਦੁੱਧ ਦੇ ਬ੍ਰਾਂਡਜ਼, ਜਿਵੇਂ ਕਿ ਸੋਨਾ, ਤਾਜ਼ਾ, ਸ਼ਕਤੀ, ਟੀ-ਸਪੈਸ਼ਲ ਦੇ ਨਾਲ-ਨਾਲ ਗਾਂ ਤੇ ਮੱਝ ਦੇ ਦੁੱਧ ’ਤੇ ਲਾਗੂ ਹੋਣਗੀਆਂ। ਸੋਢੀ ਨੇ ਕਿਹਾ ਕਿ ਖੁਰਾਕੀ ਮਹਿੰਗਾਈ ਵਧਣ ਕਾਰਨ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਜ਼ਰੂਰੀ ਹੈ। ਇਸ ਤੋਂ ਇਲਾਵਾ ਪੈਕਿੰਗ ਦੀ ਲਾਗਤ ’ਚ 30 ਤੋਂ 40 ਫੀਸਦੀ, ਆਵਾਜਾਈ ਦੀ ਲਾਗਤ ’ਚ 30 ਫੀਸਦੀ ਤੇ ਉੂਰਜਾ ਲਾਗਤ ’ਚ 30 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਉਤਪਾਦਨ ਲਾਗਤ ਵਧ ਗਈ ਹੈ।


author

Manoj

Content Editor

Related News