3 ਮਹੀਨੇ ’ਚ ਆਟਾ-ਚੌਲ ਤੋਂ ਲੈ ਕੇ ਦਾਲਾਂ-ਤੇਲ ਤੱਕ ਹੋਏ ਮਹਿੰਗੇ
Sunday, Mar 14, 2021 - 03:15 PM (IST)
ਨਵੀਂ ਦਿੱਲੀ (ਇੰਟ.) – ਪੈਟਰੋਲ-ਡੀਜ਼ਲ ਅਤੇ ਘਰੇਲੂ ਐੱਲ. ਪੀ. ਜੀ. ਨੇ ਤਾਂ ਆਮ ਆਦਮੀ ਦੀ ਜੇਬ ’ਤੇ ਬੋਝ ਪਾ ਦਿੱਤਾ ਹੈ। ਉਥੇ ਹੀ ਆਟਾ, ਚੌਲ, ਦਾਲਾਂ ਅਤੇ ਸਰੋਂ ਦੇ ਤੇਲ ਵਰਗੀਆਂ ਜ਼ਰੂਰੀ ਵਸਤਾਂ ਦੇ ਰੇਟ ਲੋਕਾਂ ਦਾ ਬਜਟ ਵਿਗਾੜ ਰਹੇ ਹਨ।
ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਪਿਛਲੇ 3 ਮਹੀਨੇ ’ਚ ਤੇਲ ਤੋਂ ਲੈ ਕੇ ਦੁੱਧ ਤੱਕ ਅਤੇ ਆਟੇ ਤੋਂ ਲੈ ਕੇ ਚਾਹ ਤੱਕ ਮਹਿੰਗੀ ਹੋਈ ਹੈ। ਅੰਕੜਿਆਂ ਮੁਤਾਬਕ 10 ਦਸੰਬਰ 2020 ਦੇ ਮੁਕਾਬਲੇ 10 ਮਾਰਚ 2021 ਨੂੰ ਚੌਲ ਦੇ ਰੇਟ ’ਚ 9.3 ਫੀਸਦੀ, ਕਣਕ ’ਚ 2.34 ਅਤੇ ਕਣਕ ਦੇ ਆਟੇ ’ਚ 6.18 ਫੀਸਦੀ ਦਾ ਵਾਧਾ ਹੋਇਆ ਹੈ। ਉਥੇ ਹੀ ਪਿਛਲੇ ਤਿੰਨ ਮਹੀਨੇ ’ਚ ਪ੍ਰਚੂਨ ਬਾਜ਼ਾਰ ’ਚ ਆਲੂ, ਟਮਾਟਰ ਅਤੇ ਪਿਆਜ਼ ਦੇ ਰੇਟ ’ਚ ਕਮੀ ਨੇ ਖਪਤਕਾਰਾਂ ਨੂੰ ਥੋੜੀ ਰਾਹਤ ਦਿੱਤੀ ਹੈ। ਇਨ੍ਹਾਂ ਤਿੰਨ ਮਹੀਨਿਆਂ ’ਚ ਪੈਕ ਪਾਮ ਆਇਲ 104 ਰੁਪਏ ਤੋਂ ਉਛਲ ਕੇ ਕਰੀਬ 118 ਰੁਪਏ, ਸੂਰਜਮੁਖੀ ਤੇਲ 129 ਤੋਂ 151, ਵਨਸਪਤੀ ਤੇਲ 102 ਤੋਂ 117 ਅਤੇ ਸਰੋਂ ਦਾ ਤੇਲ 137 ਤੋਂ 149 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਉਥੇ ਹੀ ਮੂੰਗਫਲੀ ਅਤੇ ਸੋਇਆ ਤੇਲ ਵੀ 14 ਫੀਸਦੀ ਤੱਕ ਮਹਿੰਗੇ ਹੋਏ ਹਨ।
ਇਹ ਵੀ ਪੜ੍ਹੋ : ਇਸ ਏਅਰ ਲਾਈਨ ਨੇ ਸ਼ੁਰੂ ਕੀਤੀ ਨਵੀਂ ਸਹੂਲਤ, ਘਰ ਬੈਠੇ 299 ਰੁਪਏ 'ਚ ਹੋਵੇਗੀ ਕੋਵਿਡ-19 ਜਾਂਚ
ਦਾਲਾਂ ਦੇ ਵੀ ਵਧੇ ਰੇਟ
ਜੇ ਦਾਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਰੇਟ ਵੀ ਵਧ ਗਏ ਹਨ। ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਸਿਰਫ ਅਰਹਰ ਦੀ ਦਾਲ ’ਚ ਗਿਰਾਵਟ ਦਰਜ ਕੀਤੀ ਗਈ ਹੈ। ਅਰਹਰ ਦਾਲ ਔਸਤਨ 105 ਰੁਪਏ ਕਿਲੋ ਤੋਂ ਕਰੀਬ 106 ਰੁਪਏ, ਮਾਂਹ ਦਾਲ 107 ਤੋਂ 111, ਮਸਰ ਦਾਲ 78 ਤੋਂ 79 ਰੁਪਏ ’ਤੇ ਆ ਚੁੱਕੀ ਹੈ। ਮੂੰਗ ਦਾਲ ਵੀ 104 ਤੋਂ 106 ਰੁਪਏ ਕਿਲੋ ’ਤੇ ਪਹੁੰਚ ਗਈ ਹੈ। ਚੌਲਾਂ ਦੀ ਕੀਮਤ ’ਚ ਵੀ 9 ਫੀਸਦੀ ਦਾ ਵਾਧਾ ਹੋਇਆ ਹੈ। ਜੇ ਚਾਹ ਦੀ ਗੱਲ ਕਰੀਏ ਤਾਂ ਇਸ ਦੇ ਰੇਟ ਘਟਣ ਦਾ ਨਾਂ ਨਹੀਂ ਲੈ ਰਹੇ ਹਨ। ਖੁੱਲ੍ਹੀ ਚਾਹ ਪੱਤੀ ਇਸ ਸਮੇਂ 14 ਫੀਸਦੀ ਵਧ ਕੇ 247 ਤੋਂ 283 ਰੁਪਏ ’ਤੇ ਪਹੁੰਚ ਗਈ ਹੈ। ਖੰਡ ਅਤੇ ਗੁੜ ਦੇ ਰੇਟ ਥੋੜੇ ਘੱਟ ਹੋਏ ਹਨ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਸਿਰਫ 999 ਰੁਪਏ ਵਿਚ ਲਓ ਹਵਾਈ ਯਾਤਰਾ ਦਾ ਆਨੰਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।