Petrol Pump ''ਤੇ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ, ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ

Thursday, Nov 28, 2024 - 06:33 PM (IST)

Petrol Pump ''ਤੇ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ, ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ

ਨਵੀਂ ਦਿੱਲੀ - ਸਾਡੇ ਵਿੱਚੋਂ ਜ਼ਿਆਦਾਤਰ ਲੋਕ ਰੋਜ਼ਾਨਾ ਪੈਟਰੋਲ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਭਰਵਾਉਣ ਲਈ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਪੈਟਰੋਲ ਪੰਪਾਂ 'ਤੇ ਕੁਝ ਚੀਜ਼ਾਂ ਮੁਫਤ ਵੀ ਮਿਲਦੀਆਂ ਹਨ। ਇੱਥੇ ਅਸੀਂ ਤੁਹਾਨੂੰ ਪੈਟਰੋਲ ਪੰਪਾਂ 'ਤੇ ਮਿਲਣ ਵਾਲੀਆਂ ਮੁਫਤ ਸੇਵਾਵਾਂ ਬਾਰੇ ਦੱਸ ਰਹੇ ਹਾਂ:

ਮੁਫਤ ਟਾਇਰ ਹਵਾ : ਤੁਸੀਂ ਪੈਟਰੋਲ ਪੰਪ 'ਤੇ ਆਪਣੇ ਵਾਹਨ ਦੇ ਟਾਇਰਾਂ ਵਿੱਚ ਮੁਫਤ ਹਵਾ ਭਰ ਸਕਦੇ ਹੋ। ਤੁਹਾਨੂੰ ਇਸਦੇ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਹਾਲਾਂਕਿ, ਜੇ ਤੁਸੀਂ ਨਾਈਟ੍ਰੋਜਨ ਗੈਸ ਚਾਹੁੰਦੇ ਹੋ ਤਾਂ ਕੁਝ ਪੈਟਰੋਲ ਪੰਪ ਵਾਲੇ ਇਸ ਲਈ ਚਾਰਜ ਵਸੂਲਦੇ ਹਨ, ਪਰ ਕਈ ਥਾਵਾਂ 'ਤੇ ਇਹ ਮੁਫ਼ਤ ਵੀ ਭਰਵਾਈ ਜਾ ਸਕਦੀ ਹੈ। 

ਇਹ ਵੀ ਪੜ੍ਹੋ :     ਓਲਾ ਇਲੈਕਟ੍ਰਿਕ ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਈ-ਸਕੂਟਰ, ਸ਼ੇਅਰਾਂ 9 ਫੀਸਦੀ ਚੜ੍ਹੇ, ਜਾਣੋ ਪੂਰੇ ਵੇਰਵੇ

ਮੁਫਤ ਪਾਣੀ : ਤੁਹਾਨੂੰ ਪੈਟਰੋਲ ਪੰਪਾਂ 'ਤੇ ਪੀਣ ਵਾਲਾ ਪਾਣੀ ਵੀ ਮੁਫਤ ਮਿਲਦਾ ਹੈ। ਇੱਥੇ ਆਰ.ਓ ਜਾਂ ਵਾਟਰ ਕੂਲਰ ਦੀ ਸਹੂਲਤ ਹੈ, ਜਿਸ ਰਾਹੀਂ ਤੁਸੀਂ ਆਸਾਨੀ ਨਾਲ ਪਾਣੀ ਪੀ ਸਕਦੇ ਹੋ।

ਵਾਸ਼ਰੂਮ ਦੀ ਸਹੂਲਤ : ਪੈਟਰੋਲ ਪੰਪਾਂ 'ਤੇ ਵਾਸ਼ਰੂਮ ਦੀ ਸਹੂਲਤ ਵੀ ਮੁਫਤ ਹੈ। ਤੁਸੀਂ ਇਸਨੂੰ ਕਿਸੇ ਵੀ ਸਮੇਂ ਵਰਤ ਸਕਦੇ ਹੋ। ਜੇਕਰ ਕੋਈ ਇਨਕਾਰ ਕਰਦਾ ਹੈ, ਤਾਂ ਸ਼ਿਫਟ ਮੈਨੇਜਰ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :     ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਚਮਕ, ਖ਼ਰੀਦਣ ਤੋਂ ਪਹਿਲਾਂ ਜਾਣੋ ਅੱਜ ਦੀ ਕੀਮਤ

ਮੁਫਤ ਕਾਲ: ਐਮਰਜੈਂਸੀ ਦੌਰਾਨ ਤੁਸੀਂ ਪੈਟਰੋਲ ਪੰਪ ਤੋਂ ਮੁਫਤ ਕਾਲ ਕਰ ਸਕਦੇ ਹੋ। ਇਸ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ, ਇਹ ਸਹੂਲਤ ਪੰਪ ਮਾਲਕ ਵੱਲੋਂ ਦਿੱਤੀ ਜਾਂਦੀ ਹੈ।

ਫਸਟ ਏਡ ਬਾਕਸ: ਫਸਟ ਏਡ ਬਾਕਸ ਪੈਟਰੋਲ ਪੰਪਾਂ 'ਤੇ ਵੀ ਉਪਲਬਧ ਹੈ। ਇਸ ਵਿੱਚ ਜ਼ਰੂਰੀ ਦਵਾਈਆਂ ਅਤੇ ਹੋਰ ਮਰਹਮ-ਪੱਟੀ ਮਿਲ ਜਾਂਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਐਮਰਜੈਂਸੀ ਦੀ ਸਥਿਤੀ ਵਿੱਚ ਵਰਤ ਸਕਦੇ ਹੋ। ਹਾਲਾਂਕਿ, ਇਸਦੀ ਵਰਤੋਂ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਇਸਦੀ ਮਿਆਦ ਖਤਮ ਤਾਂ ਨਹੀਂ ਹੋ ਗਈ ਹੈ।

ਫਾਇਰ ਸੇਫਟੀ ਯੰਤਰ : ਜੇਕਰ ਪੈਟਰੋਲ ਪੰਪ 'ਤੇ ਈਂਧਨ ਭਰਨ ਦੌਰਾਨ ਵਾਹਨ ਨੂੰ ਅੱਗ ਲੱਗ ਜਾਂਦੀ ਹੈ, ਤਾਂ ਉੱਥੇ ਫਾਇਰ ਸੇਫਟੀ ਯੰਤਰ ਉਪਲਬਧ ਹੈ ਜਿਸਦੀ ਵਰਤੋਂ ਤੁਸੀਂ ਕਰ ਸਕਦੇ ਹੋ। ਇਸਦੇ ਲਈ ਵੀ ਕੋਈ ਫੀਸ ਨਹੀਂ ਲਈ ਜਾਂਦੀ ਹੈ।

ਪੰਪ ਮਾਲਕ ਦੀ ਜਾਣਕਾਰੀ: ਪੈਟਰੋਲ ਪੰਪ 'ਤੇ ਤੁਹਾਨੂੰ ਪੰਪ ਦੇ ਮਾਲਕ ਦਾ ਨਾਮ, ਕੰਪਨੀ ਦਾ ਨਾਮ ਅਤੇ ਸੰਪਰਕ ਨੰਬਰ ਵੀ ਮਿਲਦਾ ਹੈ। ਇਹ ਜਾਣਕਾਰੀ ਤੁਹਾਨੂੰ ਕਿਸੇ ਵੀ ਲੋੜ ਦੀ ਸਥਿਤੀ ਵਿੱਚ ਪੰਪ ਨਾਲ ਸੰਪਰਕ ਕਰਨ ਵਿੱਚ ਮਦਦ ਕਰਦੀ ਹੈ।

ਬਿੱਲ: ਪੈਟਰੋਲ ਅਤੇ ਡੀਜ਼ਲ ਭਰਨ ਤੋਂ ਬਾਅਦ, ਤੁਹਾਨੂੰ ਇੱਕ ਬਿੱਲ ਦਿੱਤਾ ਜਾਂਦਾ ਹੈ। ਜੇਕਰ ਕਿਸੇ ਕਿਸਮ ਦੀ ਗੜਬੜ ਹੈ ਤਾਂ ਉਸ ਨੂੰ ਬਿੱਲ ਰਾਹੀਂ ਠੀਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :     5, 10 ਨਹੀਂ ਦਸੰਬਰ 'ਚ 17 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਬਣਾ ਲਓ ਪੂਰੀ ਯੋਜਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News