ਮੁਫਤ ਐੱਲ.ਪੀ.ਜੀ. ਕਨੈਕਸ਼ਨ ਲਈ ਆਧਾਰ ਕਾਰਡ ਜ਼ਰੂਰੀ ਨਹੀਂ
Sunday, Aug 06, 2017 - 10:07 AM (IST)
ਨਵੀਂਦਿੱਲੀ—ਹੁਣ ਮੁਫਤ ਐੱਲ.ਪੀ.ਜੀ ਕਨੈਕਸ਼ਨ ਦੇ ਲਈ ਆਧਾਰ ਕੋਰਡ ਜ਼ਰੂਰੀ ਨਹੀਂ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਲੈਣ ਦੇ ਲਈ ਜ਼ਰੂਰੀ ਬਾਓਮੇਟ੍ਰਿਕ ਪਹਿਚਾਨ ਸੰਖਿਆ ਦੇ ਲਈ ਨਾਮਾਂਕਨ ਕਰਾਉਣ ਦੀ ਸਮਾਂ ਸੀਮਾ ਵੱਧਾ ਦਿੱਤੀ ਹੈ। ਹੁਣ 30 ਸਤੰਬਰ ਤੱਕ ਉਨ੍ਹਾਂ ਦੇ ਬਿਨ੍ਹਾ ਆਧਾਰ ਦੇ ਗੈਸ ਕਨੈਕਸ਼ਨ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ 31 ਮਈ ਤੱਕ ਹੀ ਆਧਾਰ ਦੇ ਬਿਨ੍ਹਾਂ ਫ੍ਰੀ ਐੱਲ.ਪੀ.ਜੀ ਕਨੈਕਸ਼ਨ ਦਿੱਤੇ ਜਾਣਗੇ। ਸਰਕਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਗਰੀਬ ਔਰਤਾਂ ਨੂੰ ਫ੍ਰੀ 'ਚ ਐੱਲ.ਪੀ.ਜੀ ਕੈਨਕਸ਼ਨ ਦਿੰਦੀ ਹੈ। ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ 2.6 ਕਰੋੜ ਫ੍ਰੀ ਕਨੈਕਸ਼ਨ ਜਾਰੀ ਕਰ ਦਿੱਤੇ ਗਏ ਹਨ।
ਰਿਪੋਰਟ ਦੇ ਮੁਤਾਬਕ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਮੇਂ ਸੀਮਾ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਅਗਸਤ 'ਚ ਘਰੇਲੂ ਗੈਸ ਕਨੈਕਸ਼ਨ 'ਤੇ ਸਬਸਿਡੀ ਦਾ ਲਾਭ ਲੈਣ ਦੇ ਲਈ ਆਧਾਰ ਨੂੰ ਜ਼ਰੂਰੀ ਬਣਾ ਦਿੱਤਾ ਸੀ। ਇਸਦੇ ਬਾਅਦ ਇਸ ਸਾਲ ਮਾਰਚ 'ਚ ਇਸ ਨੂੰ ਬੀ.ਪੀ.ਐੱਲ. ਪਰਿਵਾਰਾਂ ਦੀਆਂ ਔਰਤਾਂ ਦੇ ਲਈ ਨਿਸ਼ੁਲਕ ਗੈਸ ਕਨੈਕਸ਼ਨ ਨਾਲ ਵੀ ਜੋੜ ਦਿੱਤਾ ਸੀ। ਕੇਂਦਰ ਨੇ ਪਿਛਲੇ ਸਾਲ ਪ੍ਰਧਾਨਮੰਤਰੀ ਉਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸਦਾ ਮਕਸਦ ਅਗਲੇ ਤਿੰਨ ਸਾਲ 'ਚ ਪੰਜ ਕਰੋੜ ਔਰਤਾਂ ਨੂੰ ਸਵੱਸ ਇਧਨ ਉਪਲੱਬਧ ਕਰਵਾਉਣਾ ਹੈ।
ਇਸਦੇ ਤਹਿਤ ਗਰੀਬੀ ਰੇਖਾ ਤੋਂ ਥੱਲੇ ਜੀਵਨਆਪਨ ਕਰਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਨਿਸ਼ੁਲਕ ਐੱਲ.ਪੀ.ਜੀ. ਕਨੈਕਸ਼ਨ ਮਿਲਦਾ ਹੈ। ਇਸਦੇ ਲਈ ਆਵੇਦਨ ਕਰਦੇ ਸਮੇਂ ਪਹਿਚਾਨ ਪੱਤਰ ਦੇ ਨਾਲ ਲਾਭਆਰਥੀ ਨੂੰ ਆਪਣਾ ਆਧਾਰ ਨੰਬਰ ਜਾਂ ਉਸਦੇ ਲਈ ਨਾਮਾਂਕਨ ਦੀ ਰਸੀਦ ਦਿਖਾਉਣੀ ਪੈਂਦੀ ਹੈ। ਅੰਕੜਿਆਂ ਦੇ ਮੁਤਾਬਕ ਹੁਣ ਤੱਕ 2.6 ਕਰੋੜ ਔਰਤਾਂ ਨੂੰ ਨਿਸ਼ੁਲਕ ਐੱਲ.ਪੀ.ਜੀ ਕਨੈਕਸ਼ਨ ਦਿੱਤਾ ਜਾ ਚੁੱਕਿਆ ਹੈ।
