ਅਡਾਨੀ ਦੇ ਗ੍ਰੀਨ ਐਨਰਜੀ ਪ੍ਰਾਜੈਕਟਾਂ 'ਚ 30 ਕਰੋੜ ਡਾਲਰ ਦਾ ਨਿਵੇਸ਼ ਕਰੇਗੀ ਫਰਾਂਸ ਦੀ ਟੋਟਲ
Thursday, Sep 21, 2023 - 12:01 PM (IST)
ਨਵੀਂ ਦਿੱਲੀ : ਫਰਾਂਸ ਦੀ ਟੋਟਲ ਐਨਰਜੀਜ਼ SE ਅਡਾਨੀ ਗਰੁੱਪ ਦੇ ਨਾਲ ਨਵਿਆਉਣਯੋਗ ਊਰਜਾ ਯੋਜਨਾ ਲਈ ਇਕ ਨਵੇਂ ਸਾਂਝੇ ਉੱਦਮ ਦੇ ਤੌਰ 'ਤੇ 30 ਕਰੋੜ ਦਾ ਨਿਵੇਸ਼ ਕਰੇਗੀ। ਭਾਰਤੀ ਗਰੁੱਪ ਨੇ ਇਸ ਬਾਰੇ ਜਾਣਕਾਰੀ ਸ਼ੇਅਰ ਬਾਜ਼ਾਰ ਨੂੰ ਦਿੱਤੀ ਹੈ। ਅਡਾਨੀ ਗਰੁੱਪ ਦੀ ਰਿਨਿਊਏਬਲ ਐਨਰਜੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਿਟੇਡ (AGIL) ਨੇ ਕਿਹਾ, 'ਟੋਟਲ ਖ਼ੁਦ ਸਾਰਾ ਜਾਂ ਆਪਣੀਆਂ ਸਹਿਯੋਗੀ ਇਕਾਈਆਂ ਰਾਹੀਂ AGIL ਦੇ ਨਾਲ 50:50 ਅਨੁਪਾਤ ਵਾਲੀ ਸੰਯੁਕਤ ਉੱਦਮ ਕੰਪਨੀ ਦਾ ਗਠਨ ਕਰਨ ਲਈ 30 ਕਰੋੜ ਡਾਲਰ ਦਾ ਨਿਵੇਸ਼ ਕਰੇਗੀ।'
ਇਹ ਵੀ ਪੜ੍ਹੋ : ਬੰਦ ਹੋ ਸਕਦੀ ਹੈ ਅਕਾਸਾ ਏਅਰ! 43 ਪਾਇਲਟਾਂ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਮਾਮਲਾ
ਪੋਰਟਫੋਲੀਓ 'ਚ ਸੌਰ ਅਤੇ ਪੌਣ ਊਰਜਾ ਦੋਵੇਂ ਸ਼ਾਮਲ
ਨਵੀਂ ਸੰਯੁਕਤ ਉੱਦਮ ਕੰਪਨੀ ਅਡਾਨੀ ਗ੍ਰੀਨ ਐਨਰਜੀ 23 ਲਿਮਿਟੇਡ (AGIL23L) ਕੋਲ 1,050 ਮੈਗਾਵਾਟ ਹੈ। ਇਸ 'ਚ ਪਹਿਲਾਂ ਤੋਂ ਹੀ ਵਰਤੀ ਜਾ ਰਹੀ 300 ਵਾਟ ਵੀ ਸ਼ਾਮਲ ਹੈ। ਇਸ ਦੇ ਇਲਾਵਾ 500 ਮੈਗਾਵਾਟ ਨਿਰਮਾਣ ਅਧੀਨ ਹੈ। 250 ਮੈਗਾਵਾਟ ਵਿਕਾਸ ਅਧੀਨ ਹੈ। ਪੋਰਟਫੋਲੀਓ 'ਚ ਸੌਰ ਊਰਜਾ ਅਤੇ ਪੌਣ ਊਰਜਾ ਦੋਵੇਂ ਸ਼ਾਮਲ ਹਨ। ਇਸ ਸਾਲ ਦੀ ਸ਼ੁਰੂਆਤ 'ਚ ਆਈ ਹਿੰਡਨਬਰਗ ਦੀ ਰਿਪੋਰਟ ਦੇ ਬਾਅਦ ਇਹ ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਨਿਵੇਸ਼ 'ਚ ਇਹ ਵੱਡੀ ਡੀਲ ਹੈ।
ਇਹ ਵੀ ਪੜ੍ਹੋ : ਐਲਨ ਮਸਕ ਨੂੰ 54206 ਕਰੋੜ ਦਾ ਝਟਕਾ, ਮੁਕੇਸ਼ ਅੰਬਾਨੀ ਵੀ ਅਮੀਰਾਂ ਦੀ ਟੌਪ ਲਿਸਟ ’ਚੋਂ ਬਾਹਰ, ਜਾਣੋ ਕਿਉਂ
ਹਿੰਡਨਬਰਗ ਦੇ ਦੋਸ਼ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਗਿਰਾਵਟ
ਦੱਸ ਦੇਈਏ ਕਿ ਹਿੰਡਨਬਰਗ ਵਲੋਂ ਅਡਾਨੀ ਗਰੁੱਪ 'ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਸੂਚੀਬੱਧ ਕੰਪਨੀਆਂ ਦੇ ਸਟਾਕ 'ਚ ਹੇਰਾ-ਫੇਰੀ ਕੀਤੀ ਹੈ। ਇਸ ਦੇ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖੀ ਗਈ ਸੀ। ਇਸ ਦਾ ਅਸਰ ਇਹ ਹੋਇਆ ਕਿ ਸ਼ੇਅਰ 52 ਹਫ਼ਤਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਹਾਲਾਂਕਿ ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ 6 ਮੈਂਬਰੀ ਟੀਮ ਦਾ ਗਠਨ ਕੀਤਾ ਸੀ, ਜਿਸ ਨੇ ਜਾਂਚ ਤੋਂ ਬਾਅਦ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਇਸ ਰਿਪੋਰਟ 'ਚ ਅਡਾਨੀ ਗਰੁੱਪ 'ਤੇ ਹਿੰਡਨਬਰਗ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8