ਕਿਸਾਨਾਂ ਲਈ ਲਾਂਚ ਹੋਇਆ FPO ਪਲੇਟਫਾਰਮ

01/05/2023 11:11:43 AM

ਨਵੀਂ ਦਿੱਲੀ-ਐਗਰੀਟੈੱਕ ਕੰਪਨੀ ਐਗਰੀਬ੍ਰਿਡ ਪ੍ਰਾਈਵੇਟ ਲਿਮਟਿਡ ਨੇ ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਨੂੰ ਕੌਮੀ ਪੱਧਰ ’ਤੇ ਪਹੁੰਚਾਉਣ ਦੇ ਟੀਚੇ ਨਾਲ ਆਨਲਾਈਨ ਐੱਫ. ਪੀ. ਓ. ਪਲਟੇਫਾਰਮ ਸ਼ੁਰੂ ਕੀਤਾ ਹੈ, ਜਿਸ ਨੂੰ ਐਗਰੀਬ੍ਰਿਡ ਐੱਫ. ਪੀ. ਓ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਐਗਰੀਬ੍ਰਿਡ ਹੁਣ 300 ਤੋਂ ਵੱਧ ਕਿਸਾਨ ਉਤਪਾਦਕ ਸੰਗਠਨਾਂ (ਐੱਫ. ਪੀ. ਓ.) ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਹਰ ਛੋਟੇ ਅਤੇ ਸੀਮਾਂਤ ਕਿਸਾਨ ਦੇ ਘਰ ਤੱਕ ਗ੍ਰਾਮੀਣ ਪਹੁੰਚ ਬਣਾਉਣ ’ਚ ਮਦਦ ਮਿਲ ਰਹੀ ਹੈ। ਐਗਰੀਬ੍ਰਿਡ-ਐੱਫ. ਵੀ. ਓ. ਪਹਿਲ ਦੂਰ-ਦੁੁਰਾਡੇ ਦੇ ਕਿਸਾਨਾਂ ਨੂੰ ਆਪਣੇ ਪਲੇਟਫਾਰਮ ’ਤੇ ਐੱਫ. ਪੀ. ਓ. ਦੀ ਮਦਦ ਨਾਲ ਆਪਣੀਆਂ ਵਸਤਾਂ ਨੂੰ ਆਨਲਾਈਨ ਵੇਚਣ ਲਈ ਕੌਮੀ ਬਾਜ਼ਾਰਾਂ ਤੱਕ ਪਹੁੰਚਣ ’ਚ ਸਮਰੱਥ ਬਣਾਏਗੀ। ਐਗਰੀਬ੍ਰਿਡ ਪਾਈਵੇਟ ਲਿਮਟਿਡ ਕੰਪਨੀ ਦੇ ਸਹਿ-ਸੰਸਥਾਪਕ ਮਨੋਜ ਸੁਵਰਣਾ ਨੇ ਕਿਹਾ ਕਿ ਐਗਰੀਬ੍ਰਿਡ ਦਾ ਮਾਡਲ ਦੂਜਿਆਂ ਤੋਂ ਵੱਖ ਹੈ ਅਤੇ ਇਸ ਦਾ ਟੀਚਾ ਇਕ ਸਮਾਵੇਸ਼ੀ ਪ੍ਰਣਾਲੀ ਦੇ ਰੂਪ ’ਚ ਪ੍ਰਦਰਸ਼ਨ ਕਰਨਾ ਹੈ, ਜਿੱਥੇ ਪ੍ਰਾਈਸ ਚੇਨ ਦਾ ਹਰੇਕ ਭਾਈਵਾਲ ਹਿੱਸਾ ਲੈ ਸਕਦਾ ਹੈ ਅਤੇ ਮੁਕਾਬਲੇਬਾਜ਼ੀ, ਬੋਲੀ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਬਿਹਤਰ ਮੁੱਲ ਖੋਜ ’ਚ ਮਦਦ ਕਰ ਸਕਦਾ ਹੈ ਜੋ ਬਿਹਤਰ ਲਾਗਤ ਵਸੂਲੀ ’ਚ ਮਦਦ ਕਰਦਾ ਹੈ।
ਐਗਰੀਬ੍ਰਿਡ-ਐੱਫ. ਪੀ. ਓ. ਪਹਿਲ ਸਭ ਤੋਂ ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਕੌਮੀ ਬਾਜ਼ਾਰਾਂ ਤੱਕ ਪਹੁੰਚ ਮੁਹੱਈਆ ਕਰੇਗੀ, ਜਿਸ ਨਾਲ ਉਨ੍ਹਾਂ ਨੂੰ ਪਲੇਟਫਾਰਮ ’ਤੇ ਐੱਫ. ਪੀ. ਓ. ਦੀ ਮਦਦ ਨਾਲ ਆਪਣੀਆਂ ਵਸਤਾਂ ਨੂੰ ਆਨਲਾਈਨ ਵੇਚਣ ਦੀ ਇਜਾਜ਼ਤ ਮਿਲੇਗੀ। ਸਟਾਰਟਅਪ ਲਈ ਇਹ ਇਕ ਇਤਿਹਾਸਿਕ ਪਲ ਹ ਅਤੇ ਅਸੀਂ ਦੇਸ਼ ਦੇ ਹਰ ਕੋਨੇ ’ਚ ਆਪਣੀ ਸਮਰੱਥਾ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪਲੇਟਫਾਰਮ ’ਤੇ ਵੱਡੀ ਗਿਣਤੀ ’ਚ ਕਿਸਾਨਾਂ ਨੂੰ ਆਕਰਸ਼ਿਤ ਕਰਨ ਤੋਂ ਇਲਾਵਾ ਖੇਤੀਬਾੜੀ ਜਿਣਸਾਂ ਦੀ ਖਰੀਦ ਅਤੇ ਨਿਪਟਾਰੇ ਲਈ ਐਗਰੀਟੈੱਕ ਕੰਪਨੀ ਨੈੱਟਵਰਕਿੰਗ ਦੇ ਨਾਲ-ਨਾਲ ਬੈਂਕਾਂ, ਸਰਕਾਰੀ ਸੰਸਥਾਨਾਂ ਅਤੇ ਨਿੱਜੀ ਸੰਸਥਾਨਾਂ ਸਮੇਤ ਵੱਡੇ ਸੰਸਥਾਗਤ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਤੱਕ ਪਹੁੰਚ ਵੀ ਬਣਾ ਰਹੀ ਹੈ।


Aarti dhillon

Content Editor

Related News