FPIs ਨੇ ਜੂਨ ''ਚ ਹੁਣ ਤੱਕ 17,985 ਕਰੋੜ ਰੁਪਏ ਦਾ ਨਿਵੇਸ਼ ਕੀਤਾ

06/21/2020 6:27:36 PM

ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਨਕਦੀ ਦੀ ਵਧਦੀ ਉਪਲੱਬਧਤਾ ਅਤੇ ਉੱਚ ਜੋਖਮ ਵਿਚਕਾਰ ਜੂਨ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚ ਹੁਣ ਤਕ 17,985 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਤਾਜ਼ਾ ਡਿਪਾਜ਼ਟਰੀ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 1 ਤੋਂ 19 ਜੂਨ ਵਿਚਕਾਰ ਇਕੁਇਟੀ 'ਚ 20,527 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ। ਹਾਲਾਂਕਿ, ਉਨ੍ਹਾਂ ਨੇ ਬਾਂਡ 'ਚੋਂ 2,569 ਕਰੋੜ ਰੁਪਏ ਦੀ ਕੁੱਲ ਨਿਕਾਸੀ ਕੀਤੀ। ਇਸ ਤਰ੍ਹਾਂ ਸਮੀਖਿਆ ਅਧੀਨ ਮਿਆਦ ਦੌਰਾਨ ਘਰੇਲੂ ਪੂੰਜੀ ਬਾਜ਼ਾਰ 'ਚ ਉਨ੍ਹਾਂ ਦਾ ਸ਼ੁੱਧ ਨਿਵੇਸ਼ 17,985 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕ ਲਗਾਤਾਰ ਤਿੰਨ ਮਹੀਨਿਆਂ ਲਈ ਸ਼ੁੱਧ ਵਿਕਰੇਤਾ ਰਹੇ। ਉਨ੍ਹਾਂ ਨੇ ਮਈ 'ਚ 7,366 ਕਰੋੜ ਰੁਪਏ, ਅਪ੍ਰੈਲ 'ਚ 15,403 ਕਰੋੜ ਰੁਪਏ ਅਤੇ ਮਾਰਚ 'ਚ 1.1 ਲੱਖ ਕਰੋੜ ਰੁਪਏ ਦੀ ਰਿਕਾਰਡ ਨਿਕਾਸੀ ਕੀਤੀ ਸੀ।
ਗ੍ਰੋ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਓ.ਓ.), ਹਰਸ਼ ਜੈਨ ਨੇ ਕਿਹਾ, ''ਦੁਨੀਆਂ ਭਰ ਦੀਆਂ ਆਰਥਿਕਤਾਵਾਂ ਤਰਲਤਾ ਵਧਾ ਰਹੀਆਂ ਹਨ, ਇਕੁਇਟੀ ਵਰਗੇ ਉੱਚ-ਜੋਖਮ ਵਾਲੇ ਨਿਵੇਸ਼ਾਂ ਦੀ ਉਤਸੁਕਤਾ ਵੀ ਵੱਧ ਰਹੀ ਹੈ. ਇਹ ਪੈਸਾ ਭਾਰਤ ਵਿਚ ਵੀ ਆਵੇਗਾ ਕਿਉਂਕਿ ਭਾਰਤ ਉੱਭਰ ਰਹੇ ਬਾਜ਼ਾਰਾਂ 'ਚ ਵਧੀਆ ਸਥਿਤੀ 'ਚ ਹੈ।”ਉਨ੍ਹਾਂ ਕਿਹਾ ਕਿ ਘਰੇਲੂ ਅਤੇ ਨਿੱਜੀ ਉਤਪਾਦਾਂ, ਤੇਲ ਅਤੇ ਗੈਸ ਅਤੇ ਦੂਰਸੰਚਾਰ ਖੇਤਰ ਦੇ ਸਟਾਕਾਂ ਨੇ ਪਿਛਲੇ ਮਹੀਨੇ 'ਚ ਸਭ ਤੋਂ ਵੱਧ ਐੱਫ. ਪੀ. ਆਈ. ਨੂੰ ਆਪਣੇ ਵੱਲ ਖਿੱਚਿਆ ਹੈ।


Sanjeev

Content Editor

Related News