FPI ਨੇ ਭਾਰਤੀ ਸ਼ੇਅਰ ਬਾਜ਼ਾਰ ’ਚ 57,359 ਕਰੋੜ ਰੁਪਏ ਕੀਤੇ ਨਿਵੇਸ਼ , 9 ਮਹੀਨਿਆਂ ਦਾ ਉੱਚਾ ਪੱਧਰ
Monday, Sep 30, 2024 - 01:13 PM (IST)
ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਸਤੰਬਰ ’ਚ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ’ਚ 57,359 ਕਰੋਡ਼ ਰੁਪਏ ਪਾਏ ਹਨ, ਜੋ ਉਨ੍ਹਾਂ ਦੇ ਨਿਵੇਸ਼ ਦਾ 9 ਮਹੀਨਿਆਂ ਦਾ ਉੱਚਾ ਪੱਧਰ ਹੈ। ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਵੱਲੋਂ ਮੁੱਖ ਵਿਆਜ ਦਰਾਂ ’ਚ 0.50 ਫੀਸਦੀ ਦੀ ਕਟੌਤੀ ਤੋਂ ਬਾਅਦ ਐੱਫ. ਪੀ. ਆਈ. ਦਾ ਭਾਰਤੀ ਬਾਜ਼ਾਰ ’ਚ ਨਿਵੇਸ਼ ਲਗਾਤਾਰ ਵੱਧ ਰਿਹਾ ਹੈ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਡਿਪਾਜ਼ਟਰੀ ਅੰਕੜਿਆਂ ਅਨੁਸਾਰ, ਇਸ ਸਾਲ ਯਾਨੀ 2024 ’ਚ ਐੱਫ. ਪੀ. ਆਈ. ਦਾ ਭਾਰਤੀ ਸ਼ੇਅਰਾਂ ’ਚ ਨਿਵੇਸ਼ ਇਕ ਲੱਖ ਕਰੋਡ਼ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਸੋਧ ਵਿਸ਼ਲੇਸ਼ਕ ਕੰਪਨੀ ਗੋਲਫਾਈ ਦੇ ਸਮਾਲਕੇਸ ਪ੍ਰਬੰਧਕ ਅਤੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਾਬਿਨ ਆਰਿਆ ਨੇ ਕਿਹਾ ਅੱਗੇ ਚੱਲ ਕੇ ਐੱਫ. ਪੀ. ਆਈ. ਦਾ ਪ੍ਰਵਾਹ ਮਜ਼ਬੂਤ ਬਣਿਆ ਰਹੇਗਾ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ, ਧੀ ਦੇ ਕਤਲ ਸਬੰਧੀ ਮੰਗਿਆ ਸਪੱਸ਼ਟੀਕਰਨ
ਕੌਮਾਂਤਰੀ ਪੱਧਰ ’ਤੇ ਵਿਆਜ ਦਰਾਂ ’ਚ ਕਟੌਤੀ ਅਤੇ ਭਾਰਤ ਦੀ ਮਜ਼ਬੂਤ ਬੁਨਿਆਦ ਦੀ ਵਜ੍ਹਾ ਨਾਲ ਐੱਫ. ਪੀ. ਆਈ. ਭਾਰਤੀ ਬਾਜ਼ਾਰ ’ਤੇ ਦਾਅ ਲਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਮਹਿੰਗਾਈ ਪ੍ਰਬੰਧਨ ਅਤੇ ਤਰਲਤਾ ਨਾਲ ਸਬੰਧਤ ਫੈਸਲੇ ਇਸ ਰਫਤਾਰ ਨੂੰ ਕਾਇਮ ਰੱਖਣ ਲਈ ਮਹੱਤਵਪੂਰਨ ਹੋਣਗੇ ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 27 ਸਤੰਬਰ ਤੱਕ ਸ਼ੇਅਰਾਂ ’ਚ 57,359 ਕਰੋਡ਼ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਹੁਣ ਇਸ ਮਹੀਨੇ ਦਾ ਇਕ ਕਾਰੋਬਾਰੀ ਸੈਸ਼ਨ ਬਚਿਆ ਹੈ। ਇਹ ਦਸੰਬਰ, 2023 ਤੋਂ ਬਾਅਦ ਸਭ ਤੋਂ ਜ਼ਿਆਦਾ ਸ਼ੁੱਧ ਪ੍ਰਵਾਹ ਹੈ। ਉਸ ਸਮੇਂ ਐੱਫ. ਪੀ. ਆਈ. ਨੇ ਸ਼ੇਅਰਾਂ ’ਚ 66,135 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਸੀ। ਜੂਨ ਤੋਂ ਐੱਫ. ਪੀ. ਆਈ. ਲਗਾਤਾਰ ਸ਼ੁੱਧ ਖਰੀਦਦਾਰ ਬਣੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ’ਚ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ’ਚ ED ਦੀ ਐਂਟਰੀ, ਪੁਲਸ ਤੋਂ ਮੰਗਿਆ ਰਿਕਾਰਡ
ਅਪ੍ਰੈਲ-ਮਈ ’ਚ ਉਨ੍ਹਾਂ ਨੇ ਸ਼ੇਅਰਾਂ ਤੋਂ 34,252 ਕਰੋਡ਼ ਰੁਪਏ ਕੱਢੇ ਸਨ। ਕੁਲ ਮਿਲਾ ਕੇ ਇਸ ਸਾਲ ਜਨਵਰੀ, ਅਪ੍ਰੈਲ ਅਤੇ ਮਈ ਨੂੰ ਛੱਡ ਕੇ ਹੋਰ ਮਹੀਨਿਆਂ ’ਚ ਐੱਫ. ਪੀ. ਆਈ. ਸ਼ੁੱਧ ਖਰੀਦਦਾਰ ਰਹੇ ਹਨ। ਅੰਕੜਿਆਂ ਅਨੁਸਾਰ, ਸਤੰਬਰ ’ਚ ਹੁਣ ਤੱਕ ਐੱਫ. ਪੀ. ਆਈ. ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ’ਚ ਵੀ. ਆਰ. ਆਰ. ਦੇ ਮਾਧਿਅਮ ਨਾਲ 8,543 ਕਰੋਡ਼ ਰੁਪਏ ਅਤੇ ਪੂਰਨ ਰੂਪ ਨਾਲ ਆਸਾਨ ਰਸਤਾ (ਐੱਫ. ਆਰ. ਆਰ.) ਦੇ ਮਾਧਿਅਮ ਨਾਲ 22,023 ਕਰੋਡ਼ ਰੁਪਏ ਪਾਏ ਹਨ।
ਇਹ ਵੀ ਪੜ੍ਹੋ : CBI ਅਫ਼ਸਰ ਬਣ ਕੇ ਠੱਗਾਂ ਨੇ ਔਰਤ ਨੂੰ ਕੀਤਾ 'ONLINE ARREST', ਫਰਜ਼ੀ ਵਾਰੰਟ ਦਿਖਾ ਲੁੱਟੇ 9 ਲੱਖ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8