FPI ਨੇ ਮਈ ''ਚ ਹੁਣ ਤਕ ਸ਼ੇਅਰਾਂ ''ਚ ਕੀਤਾ 17,000 ਕਰੋੜ ਰੁਪਏ ਦਾ ਨਿਵੇਸ਼

Sunday, May 17, 2020 - 08:46 PM (IST)

FPI ਨੇ ਮਈ ''ਚ ਹੁਣ ਤਕ ਸ਼ੇਅਰਾਂ ''ਚ ਕੀਤਾ 17,000 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ (ਭਾਸ਼ਾ)-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਮਈ ਦੇ ਪਹਿਲੇ ਪੰਦਰਵਾੜੇ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 17,000 ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਿਛਲੇ 2 ਮਹੀਨਿਆਂ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰਾਂ 'ਚ ਵੱਡੀ ਨਿਕਾਸੀ ਕੀਤੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਐੱਫ. ਪੀ. ਆਈ. ਭਾਰਤ 'ਚ ਨਿਵੇਸ਼ ਕਰਨ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਹਾਲਤ 'ਤੇ ਨਜ਼ਰ ਰੱਖਣਗੇ। ਉਦਾਹਰਣ ਇਹ ਮਹਾਮਾਰੀ ਕਿੰਨੀ ਫੈਲਦੀ ਹੈ ਅਤੇ ਇਸ ਦਾ ਅਰਥਵਿਵਸਥਾ 'ਤੇ ਕੀ ਅਸਰ ਹੁੰਦਾ ਹੈ।

ਐੱਫ. ਪੀ. ਆਈ. ਨੇ ਅਪ੍ਰੈਲ 'ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 6,883 ਕਰੋੜ ਰੁਪਏ ਅਤੇ ਮਾਰਚ 'ਚ 61,973 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਇਸ ਤੋਂ ਪਹਿਲਾਂ ਫਰਵਰੀ 'ਚ ਐੱਫ. ਪੀ. ਆਈ. ਨੇ ਸ਼ੇਅਰਾਂ 'ਚ 1,820 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ ਇਸ ਮਹੀਨੇ 'ਚ ਹੁਣ ਤਕ (15 ਮਈ ਤਕ) 17,363 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 18,355 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਆਸ਼ਿਕਾ ਸਟਾਕ ਬ੍ਰੋਕਿੰਗ ਦੇ ਜਾਂਚ ਪ੍ਰਮੁੱਖ ਆਸ਼ੁਤੋਸ਼ ਮਿਸ਼ਰਾ ਨੇ ਕਿਹਾ ਕਿ ਮਈ 'ਚ ਐੱਫ. ਪੀ. ਆਈ. ਦਾ ਨਿਵੇਸ਼ ਮੁੱਖ ਰੂਪ ਨਾਲ ਕੁਝ ਵੱਡੇ ਸੌਦਿਆਂ 'ਚ ਹੋਇਆ। 7 ਮਈ ਨੂੰ ਐੱਫ. ਪੀ. ਆਈ. ਨੇ ਹਿੰਦੁਸਤਾਨ ਯੂਨੀਲੀਵਰ ਦੀ 25,000 ਕਰੋੜ ਰੁਪਏ ਦੇ ਸ਼ੇਅਰਾਂ ਦੀ ਪੇਸ਼ਕਸ਼ 'ਚੋਂ ਜ਼ਿਆਦਾਤਰ ਦੀ ਖਰੀਦਦਾਰੀ ਕੀਤੀ।


author

Karan Kumar

Content Editor

Related News