FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ ''ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ

Sunday, Feb 12, 2023 - 02:05 PM (IST)

FPI ਦੀ ਭਾਰਤੀ ਬਾਜ਼ਾਰ ਤੋਂ ਨਿਕਾਸੀ ਜਾਰੀ, ਫਰਵਰੀ ''ਚ ਹੁਣ ਤੱਕ 9,600 ਕਰੋੜ ਰੁਪਏ ਕੱਢੇ

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਪੂੰਜੀ ਦੀ ਨਿਕਾਸੀ ਜਾਰੀ ਰੱਖੀ ਹੈ। ਹੋਰ ਉਭਰਦੇ ਬਾਜ਼ਾਰਾਂ ਦੇ ਮੁਕਾਬਲੇ ਭਾਰਤੀ ਸ਼ੇਅਰ ਬਾਜ਼ਾਰ ਦੇ ਉੱਚ ਮੁਲਾਂਕਣ ਦੇ ਮੱਦੇਨਜ਼ਰ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ 9,600 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਕਰ ਚੁੱਕੇ ਹਨ। ਜਨਵਰੀ 'ਚ ਵੀ ਐੱਫ.ਪੀ.ਆਈ ਨੇ 28,852 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਡਿਪਾਜ਼ਟਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ ਪਿਛਲੇ ਸੱਤ ਮਹੀਨਿਆਂ 'ਚ ਸਭ ਤੋਂ ਵੱਧ ਨਿਕਾਸੀ ਸੀ। ਇਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕਾਂ ਨੇ ਦਸੰਬਰ 2022 'ਚ 11,119 ਕਰੋੜ ਰੁਪਏ ਅਤੇ ਨਵੰਬਰ 'ਚ ਭਾਰਤੀ ਬਾਜ਼ਾਰ 'ਚ 36,238 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।

ਇਹ ਵੀ ਪੜ੍ਹੋ-ADB ਨੇ ਹਿਮਾਚਲ 'ਚ ਬਾਗਬਾਨੀ ਨੂੰ ਵਾਧਾ ਦੇਣ ਲਈ 13 ਕਰੋੜ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
ਅੰਕੜਿਆਂ ਦੇ ਅਨੁਸਾਰ ਐੱਫ.ਪੀ.ਆਈ ਨੇ 1 ਤੋਂ 10 ਫਰਵਰੀ ਦੇ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 9,672 ਕਰੋੜ ਰੁਪਏ ਦੀ ਸ਼ੁੱਧ ਰਕਮ ਕਢਵਾਈ ਹੈ। ਕੋਟਕ ਸਕਿਓਰਿਟੀਜ਼ ਦੇ ਇਕੁਇਟੀ ਰਿਸਰਚ (ਰਿਟੇਲ) ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰਾਂ ਵਧਾਉਣ ਦੇ ਬਾਵਜੂਦ ਐੱਫ.ਪੀ.ਆਈ ਪੂੰਜੀ ਪ੍ਰਵਾਹ ਅਸਥਿਰ ਰਹਿਣ ਦੀ ਸੰਭਾਵਨਾ ਹੈ। ਮਾਰਨਿੰਗਸਟਾਰ ਇੰਡੀਆ ਦੇ ਸਹਿ ਨਿਰਦੇਸ਼ਕ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਪੂੰਜੀ ਨਿਕਾਸੀ ਦਾ ਇਹ ਰੁਝਾਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਡਾਨੀ ਮੁੱਦੇ 'ਤੇ ਵਧੇਰੇ ਸਪੱਸ਼ਟਤਾ ਨਹੀਂ ਆਉਂਦੀ ਹੈ ਅਤੇ ਐੱਫ.ਪੀ.ਆਈ ਨੂੰ ਭਾਰਤੀ ਅਰਥਵਿਵਸਥਾ 'ਚ "ਸੁਧਾਰ ਦੇ ਹੋਰ ਠੋਸ ਸੰਕੇਤ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰਾਂ ਦਾ ਮੁਕਾਬਲਤਨ ਉੱਚ ਮੁਲਾਂਕਣ ਵੀ ਵਿਦੇਸ਼ੀ ਪੂੰਜੀ ਦੀ ਇਸ ਨਿਕਾਸੀ ਦਾ ਇਕ ਪ੍ਰਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰਾਂ 'ਚੋਂ ਕੱਢੀ ਗਈ ਪੂੰਜੀ ਨੂੰ ਤਾਇਵਾਨ, ਦੱਖਣੀ ਕੋਰੀਆ ਅਤੇ ਜਾਪਾਨ ਵਰਗੇ ਬਾਜ਼ਾਰਾਂ 'ਚ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ
ਸ਼੍ਰੀਵਾਸਤਵ ਨੇ ਕਿਹਾ ਕਿ ਚੀਨ 'ਚ ਸਖ਼ਤ ਤਾਲਾਬੰਦੀ ਹਟਾਉਣ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਦਾ ਧਿਆਨ ਇਕ ਵਾਰ ਫਿਰ ਉਧਰ ਗਿਆ ਹੈ। ਕਠੋਰ ਤਾਲਾਬੰਦੀ ਲਗਾਏ ਜਾਣ ਤੋਂ ਬਾਅਦ ਚੀਨੀ ਬਾਜ਼ਾਰਾਂ 'ਚ ਤੇਜ਼ੀ ਨਾਲ ਗਿਰਾਵਟ ਨੇ ਉਨ੍ਹਾਂ ਨੂੰ ਮੁੱਲ ਦੇ ਮਾਮਲੇ 'ਚ ਵਧੇਰੇ ਆਕਰਸ਼ਕ ਬਣਾ ਦਿੱਤਾ ਹੈ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕ ਆਟੋ ਅਤੇ ਕੰਪੋਨੈਂਟਸ, ਨਿਰਮਾਣ ਅਤੇ ਧਾਤੂ ਅਤੇ ਮਾਈਨਿੰਗ ਸਟਾਕਾਂ 'ਚ ਖਰੀਦਦਾਰੀ ਕਰ ਰਹੇ ਹਨ, ਜਦੋਂ ਕਿ ਉਹ ਵਿੱਤੀ ਸੇਵਾਵਾਂ 'ਚ ਵੇਚਣਾ ਜਾਰੀ ਰੱਖਦੇ ਹਨ। ਇਸ ਦੇ ਨਾਲ ਹੀ ਆਈ.ਟੀ ਸ਼ੇਅਰ ਵੀ ਉਨ੍ਹਾਂ ਨੂੰ ਆਕਰਸ਼ਿਤ ਕਰ ਰਹੇ ਹਨ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News