FPI ਨੇ ਨਵੰਬਰ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚ 19,203 ਕਰੋੜ ਰੁਪਏ ਪਾਏ

11/17/2019 11:13:40 AM

ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ) ਨੇ ਨਵੰਬਰ ਦੇ ਪਹਿਲੇ 15 ਦਿਨ 'ਚ ਘਰੇਲੂ ਪੂੰਜੀ ਬਾਜ਼ਾਰਾਂ 'ਚੋਂ 19,203 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉਤਸ਼ਾਹਵਰਧਕ ਘਰੇਲੂ ਅਤੇ ਸੰਸਾਰਕ ਕਾਰਕਾਂ ਦੀ ਵਜ੍ਹਾ ਨਾਲ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਬਾਜ਼ਾਰਾਂ ਦੇ ਪ੍ਰਤੀ ਆਕਰਸ਼ਕ ਵਧਿਆ ਹੈ। ਡਿਪੋਜ਼ਿਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਇਕ ਤੋਂ 15 ਨਵੰਬਰ ਦੇ ਦੌਰਾਨ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 14,435.6 ਕਰੋੜ ਰੁਪਏ ਪਾਏ। ਇਸ ਦੌਰਾਨ ਕਰਜ਼ ਜਾਂ ਬਾਂਡ ਬਾਜ਼ਾਰ 'ਚ ਉਨ੍ਹਾਂ ਦਾ ਸ਼ੁੱਧ ਨਿਵੇਸ਼ 4,767.18 ਕਰੋੜ ਰੁਪਏ ਰਿਹਾ। ਇਸ ਤਰ੍ਹਾਂ ਉਨ੍ਹਾਂ ਦਾ ਕੁੱਲ ਸ਼ੁੱਧ ਨਿਵੇਸ਼ 19,202.7 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਅਕਤੂਬਰ 'ਚ ਐੱਫ.ਪੀ.ਆਈ. ਨੇ ਭਾਰਤੀ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 16,464.6 ਕਰੋੜ ਰੁਪਏ ਅਤੇ ਸਤੰਬਰ 'ਚ 6,557.8 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਰਨਿੰਗਸਟਾਰ ਇੰਵੈਸਟਮੈਂਟ ਐਡਵਾਈਜ਼ਰ ਦੇ ਸੀਨੀਅਰ ਖੋਜ ਪ੍ਰਬੰਧਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ.ਪੀ.ਆਈ. ਦੇ ਨਿਰੰਤਰ ਪ੍ਰਵਾਹ ਤੋਂ ਸਪੱਸ਼ਟ ਹੈ ਕਿ ਭਾਰਤੀ ਸ਼ੇਅਰ ਬਾਜ਼ਾਰਾਂ ਦੇ ਪ੍ਰਤੀ ਉਨ੍ਹਾਂ ਦਾ ਭਰੋਸਾ ਵਧਿਆ ਹੈ। ਜੁਲਾਈ ਅਤੇ ਅਗਸਤ 'ਚ ਉਨ੍ਹਾਂ ਨੇ ਨਿਕਾਸੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਬਹੁਤ ਅਮੀਰ ਤੇ ਸਰਚਾਰਜ ਨੂੰ ਵਾਪਸ ਲੈਣ, ਜਨਤਕ ਖੇਤਰ ਦੇ ਬੈਂਕਾਂ ਲਈ ਰਲੇਵੇਂ ਅਤੇ ਪੂੰਜੀ ਪਾਉਣ ਵਰਗੇ ਕਦਮਾਂ, ਵਾਹਨਾਂ ਖੇਤਰ ਦੀ ਰਿਕਵਰੀ ਦੇ ਲਈ ਰਾਹਤ ਅਤੇ ਕੰਪਨੀ ਟੈਕਸ ਦੀਆਂ ਦਰਾਂ ਨੂੰ ਤਰਕਸੰਗਤ ਕਰਨ ਵਰਗੇ ਉਪਾਵਾਂ ਤੋਂ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰਾਂ 'ਚ ਨਿਵੇਸ਼ ਕਰ ਰਹੇ ਹਨ।


Aarti dhillon

Content Editor

Related News