FPI ਨੇ ਜਨਵਰੀ ''ਚ ਪੂੰਜੀ ਬਾਜ਼ਾਰਾਂ ''ਚ ਕੀਤਾ 1,288 ਕਰੋੜ ਰੁਪਏ ਦਾ ਨਿਵੇਸ਼

Sunday, Jan 19, 2020 - 11:01 AM (IST)

FPI ਨੇ ਜਨਵਰੀ ''ਚ ਪੂੰਜੀ ਬਾਜ਼ਾਰਾਂ ''ਚ ਕੀਤਾ 1,288 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ—ਅਮਰੀਕਾ ਅਤੇ ਈਰਾਨ ਦੇ ਕਾਰਨ ਵਧੇ ਭੂ-ਰਾਜਨੀਤਿਕ ਤਣਾਅ ਅਤੇ ਘਰੇਲੂ ਆਰਥਿਕ ਚੁਣੌਤੀਆਂ ਦੇ ਬਾਵਜੂਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਜਨਵਰੀ 'ਚ ਹੁਣ ਤੱਕ ਘਰੇਲੂ ਪੂੰਜੀ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 1,288 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਜਨਵਰੀ 'ਚ ਐੱਫ.ਪੀ.ਆਈ. ਸ਼ੁੱਧ ਲਿਵਾਲ ਬਣੇ ਹੋਏ ਹਨ। ਨੈਸ਼ਨਲ ਸਕਿਓਰਟੀਜ਼ ਡਿਪਾਜ਼ਿਟਰੀ ਲਿਮਟਿਡ (ਐੱਨ.ਐੱਸ.ਡੀ.ਐੱਲ.) ਦੇ ਅੰਕੜਿਆਂ ਮੁਤਾਬਕ ਐੱਫ.ਪੀ.ਆਈ. ਨੇ ਇਕ ਫਰਵਰੀ ਤੋਂ 17 ਜਨਵਰੀ ਦੌਰਾਨ ਸ਼ੇਅਰਾਂ 'ਚ 10,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਦੋਂਕਿ ਉਨ੍ਹਾਂ ਨੇ ਬਾਂਡ ਜਾਂ ਕਰਜ਼ ਬਾਜ਼ਾਰ ਤੋਂ 8,912 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਸ ਤਰ੍ਹਾਂ ਪਿਛਲੀ ਮਿਆਦ 'ਚ ਉਨ੍ਹਾਂ ਨੇ ਸ਼ੁੱਧ ਰੂਪ ਨਾਲ 1,288 ਕਰੋੜ ਦਾ ਨਿਵੇਸ਼ ਕੀਤਾ ਸੀ। ਗ੍ਰੇ ਦੇ ਸਹਿ-ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਹਰਸ਼ ਜੈਨ ਨੇ ਕਿਹਾ ਕਿ ਜ਼ਿਆਦਾਤਰ ਐੱਫ.ਪੀ.ਆਈ. ਨਿਵੇਸ਼ ਅਮਰੀਕਾ ਅਤੇ ਚੀਨ ਦੇ ਵਿਚਕਾਰ ਪਹਿਲੇ ਪੜ੍ਹਾਅ ਦੇ ਵਪਾਰ ਸਮਝੌਤੇ 'ਤੇ ਹਸਤਾਖਰ ਦੇ ਬਾਅਦ ਹੋਇਆ। ਅੰਤ 'ਚ ਆਉਣ ਵਾਲੇ ਸਮੇਂ 'ਚ ਐੱਫ.ਪੀ.ਆਈ ਨਿਵੇਸ਼ ਵਧਣ ਦਾ ਅਨੁਮਾਨ ਹੈ।


author

Aarti dhillon

Content Editor

Related News