FPI ਨੇ ਫਰਵਰੀ ਦੇ ਮਹੀਨੇ ਬਾਂਡ ਬਾਜ਼ਾਰ ’ਚ ਕੀਤਾ 18,500 ਕਰੋੜ ਰੁਪਏ ਦਾ ਨਿਵੇਸ਼
Monday, Feb 26, 2024 - 10:16 AM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਸਰਕਾਰ ਦੇ ਬਾਂਡ ਨੂੰ ਜੇ. ਪੀ. ਮਾਰਗਨ ਸੂਚਕ ਅੰਕ ’ਚ ਸ਼ਾਮਲ ਕਰਨ ਦੇ ਫ਼ੈਸਲੇ ਦੀ ਵਜ੍ਹਾ ਨਾਲ ਦੇਸ਼ ਦੇ ਕਰਜ਼ਾ ਅਤੇ ਬਾਂਡ ਨੂੰ ਲੈ ਕੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਰੁਝਾਨ ਮਜ਼ਬੂਤ ਬਣਿਆ ਹੋਇਆ ਹੈ। ਇਸ ਮਹੀਨੇ ਹੁਣ ਤਕ ਐੱਫ. ਪੀ. ਆਈ. ਨੇ ਭਾਰਤੀ ਬਾਂਡ ਬਾਜ਼ਾਰ ’ਚ 18,500 ਕਰੋੜ ਰੁਪਏ ਪਾਏ ਹਨ। ਇਸ ਤੋਂ ਪਹਿਲਾਂ ਜਨਵਰੀ ’ਚ ਐੱਫ. ਪੀ. ਆਈ. ਨੇ ਭਾਰਤੀ ਬਾਂਡ ਬਾਜ਼ਾਰ ’ਚ ਸ਼ੁੱਧ ਰੂਪ ਨਾਲ 19,836 ਕਰੋੜ ਰੁਪਏ ਤੋਂ ਜ਼ਿਆਦਾ ਪਾਏ ਸਨ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਦੱਸ ਦੇਈਏ ਕਿ ਇਹ ਪਿੱਛਲੇ 6 ਸਾਲ ’ਚ ਕਿਸੇ ਇਕ ਮਹੀਨੇ ’ਚ ਉਨ੍ਹਾਂ ਦੇ ਨਿਵੇਸ਼ ਦਾ ਸਭ ਤੋਂ ਉਚਾ ਅੰਕੜਾ ਹੈ। ਇਸ ਤੋਂ ਪਹਿਲਾਂ ਜੂਨ 2017 ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਬਾਂਡ ਬਾਜ਼ਾਰ ’ਚ 25,685 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਫਿਡੇਲਫੋਲੀਓ ਦੇ ਸੰਸਥਾਪਕ ਅਤੇ ਸਮਾਲਕੇਸ ਪ੍ਰਬੰਧਕ ਕਿਸਲਯ ਉਪਾਧਿਆਏ ਨੇ ਕਿਹਾ,‘‘ਇਸ ਸਾਲ ਕੌਮਾਂਤਰੀ ਬਾਂਡ ਸੂਚਕ ਅੰਕਾਂ ’ਚ ਭਾਰਤ ਦੇ ਪ੍ਰਵੇਸ਼ ਦੇ ਨਾਲ ਅੱਗੇ ਚੱਲ ਕੇ ਭਾਰਤੀ ਕਰਜ਼ਾ ਬਾਜ਼ਾਰ ’ਚ ਪ੍ਰਵਾਹ ਸਥਿਰ ਰਹੇਗਾ।''
ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ
ਇਸ ਤੋਂ ਇਲਾਵਾ ਇਸ ਸਾਲ ਜੂਨ ’ਚ ਜੇ. ਪੀ. ਮਾਰਗਨ ਸੂਚਕ ਅੰਕ ’ਚ ਭਾਰਤ ਸਰਕਾਰ ਦੇ ਬਾਂਡ ਦੇ ਸ਼ਾਮਲ ਹੋਣ ਤੋਂ ਪਹਿਲਾਂ ਵੀ ਗਤੀਵਿਧੀਆਂ ’ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਇਸ ਮਹੀਨੇ ਹੁਣ ਤਕ ਐੱਫ. ਪੀ. ਆਈ. ਨੇ ਸ਼ੇਅਰਾਂ ਤੋਂ ਸ਼ੁੱਧ ਰੂਪ ਨਾਲ 424 ਕਰੋੜ ਰੁਪਏ ਕੱਢੇ ਹਨ। ਇਸ ਤੋਂ ਪਹਿਲਾਂ ਜਨਵਰੀ ’ਚ ਉਨ੍ਹਾਂ ਨੇ ਸ਼ੇਅਰਾਂ ਤੋਂ 25,743 ਕਰੋੜ ਰੁਪਏ ਦੀ ਭਾਰੀ ਨਿਕਾਸੀ ਕੀਤੀ ਸੀ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8