FPIs ਨੇ ਜੂਨ 'ਚ ਭਾਰਤੀ ਬਾਜ਼ਾਰਾਂ 'ਚ ਲਗਾਏ 344 ਕਰੋੜ ਡਾਲਰ

Sunday, Jul 05, 2020 - 02:30 PM (IST)

FPIs ਨੇ ਜੂਨ 'ਚ ਭਾਰਤੀ ਬਾਜ਼ਾਰਾਂ 'ਚ ਲਗਾਏ 344 ਕਰੋੜ ਡਾਲਰ

ਨਵੀਂ ਦਿੱਲੀ— ਭਾਰਤੀ ਪੂੰਜੀ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ਕਾਂ ਦਾ ਵਿਸ਼ਵਾਸ ਜੂਨ 'ਚ ਮੁੜ ਵਾਪਸ ਪਰਤ ਆਇਆ ਅਤੇ ਉਨ੍ਹਾਂ ਨੇ 344.09 ਕਰੋੜ ਡਾਲਰ ਦਾ ਸ਼ੁੱਧ ਨਿਵੇਸ਼ ਕੀਤਾ ਹੈ।

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ ਕੋਵਿਡ-19 ਮਹਾਮਾਰੀ ਦੇ ਡਰੋਂ ਲਗਾਤਾਰ ਤਿੰਨ ਮਹੀਨਿਆਂ ਦੀ ਵਿਕਰੀ ਤੋਂ ਬਾਅਦ ਜੂਨ 'ਚ ਫਿਰ ਖਰੀਦ ਕੀਤੀ ਹੈ।
ਅਧਿਕਾਰਤ ਜਾਣਕਾਰੀ ਅਨੁਸਾਰ, ਐੱਫ. ਪੀ. ਆਈ. ਨੇ ਪਿਛਲੇ ਮਹੀਨੇ ਘਰੇਲੂ ਪੂੰਜੀ ਬਾਜ਼ਾਰ 'ਚ 344.09 ਕਰੋੜ ਡਾਲਰ ਯਾਨੀ 26,009.43 ਕਰੋੜ ਰੁਪਏ ਦੀ ਸ਼ੁੱਧ ਖਰੀਦ ਕੀਤੀ। ਨਿਵੇਸ਼ਕਾਂ ਨੇ ਬਾਜ਼ਾਰ 'ਚ ਜਿੰਨ ਪੈਸਾ ਕੱਢਿਆ ਹੈ ਉਸ ਨੂੰ ਬਾਜ਼ਾਰ 'ਚ ਉਨ੍ਹਾਂ ਵੱਲੋਂ ਲਾਏ ਗਏ ਪੈਸੇ 'ਚੋਂ ਘਟਾ ਕੇ ਸ਼ੁੱਧ ਖਰੀਦ ਕੱਢੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ 288.96 ਕਰੋੜ ਡਾਲਰ ਦੇ ਸ਼ੇਅਰ ਖਰੀਦੇ, ਜਦੋਂ ਕਿ 20.43 ਕਰੋੜ ਡਾਲਰ ਦੇ ਬਾਂਡ ਵੇਚੇ।

ਫਰਵਰੀ ਤੋਂ ਬਾਅਦ ਪਹਿਲੀ ਵਾਰ ਐੱਫ. ਪੀ. ਆਈ. ਨੇ ਬਾਜ਼ਾਰ 'ਚ ਪੈਸਾ ਲਗਾਇਆ ਹੈ। ਮਾਰਚ 'ਚ ਵਿਦੇਸ਼ੀ ਨਿਵੇਸ਼ਕਾਂ ਨੇ 1,592.38 ਕਰੋੜ ਡਾਲਰ ਦੀ ਸ਼ੁੱਧ ਵਿਕਵਾਲੀ ਕੀਤੀ ਸੀ। ਅਪ੍ਰੈਲ 'ਚ ਉਨ੍ਹਾਂ ਨੇ 196.12 ਕਰੋੜ ਡਾਲਰ ਅਤੇ ਮਈ 'ਚ 97.25 ਕਰੋੜ ਡਾਲਰ ਕੱਢੇ ਸਨ। ਇਸ ਕੈਲੰਡਰ ਸਾਲ ਦੇ ਪਹਿਲੇ ਛੇ ਮਹੀਨਿਆਂ 'ਚ ਐੱਫ. ਪੀ. ਆਈ. ਸ਼ੁੱਧ ਰੂਪ ਨਾਲ ਬਾਜ਼ਾਰ 'ਚੋਂ 1,399.91 ਕਰੋੜ ਡਾਲਰ ਦੀ ਨਿਕਾਸੀ ਕਰ ਚੁੱਕੇ ਹਨ।


author

Sanjeev

Content Editor

Related News