FPI ਨੇ ਬੈਂਕਿੰਗ, ਆਈ. ਟੀ. ਸ਼ੇਅਰਾਂ ’ਚ ਖੂਬ ਕੀਤੀ ਖਰੀਦਦਾਰੀ

Sunday, Dec 17, 2023 - 04:40 PM (IST)

ਨਵੀਂ ਦਿੱਲੀ – ਜੀਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਦਸੰਬਰ ਵਿਚ ਇਕ ਵੱਡੀ ਗੱਲ ਇਹ ਵਾਪਰੀ ਕਿ ਐੱਫ. ਪੀ. ਆਈ. ਨੇ ਬੈਂਕਿੰਗ ਅਤੇ ਆਈ. ਟੀ. ਖੇਤਰਾਂ ਵਿਚ ਭਾਰੀ ਸਟਾਕ ਖਰੀਦਿਆ ਹੈ। ਉਨ੍ਹਾਂ ਨੇ ਕਿਹਾ ਕਿ ਫੈੱਡ ਵਲੋਂ ਵਿਆਜ ਦਰਾਂ ’ਚ ਵਾਧੇ ਦੇ ਚੱਕਰ ਦੀ ਸਮਾਪਤੀ ਦਾ ਸੰਕੇਤ ਦੇਣ ਅਤੇ 2024 ਵਿਚ ਸੰਭਵ ਹੀ ਤਿੰਨ ਵਾਰ ਦਰਾਂ ’ਚ ਕਟੌਤੀ ਦਾ ਸੰਕੇਤ ਦੇਣ ਤੋਂ ਬਾਅਦ ਇਹ ਰੁਝਾਨ ਤੇਜ਼ ਹੋ ਗਿਆ ਹੈ।

ਇਹ ਵੀ ਪੜ੍ਹੋ :   PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਮਰੀਕੀ ਬਾਂਡ ਤੋਂ ਹੋਣ ਵਾਲੀ ਕਮਾਈ ’ਚ ਗਿਰਾਵਟ ਆਈ ਅਤੇ 10 ਸਾਲ ਦੇ ਬਾਂਡ ’ਤੇ ਮਿਲਣ ਵਾਲਾ ਵਿਆਜ 4 ਫੀਸਦੀ ਘੱਟ ਹੋ ਗਿਆ।

ਵਿਜੇ ਕੁਮਾਰ ਨੇ ਕਿਹਾ ਕਿ ਐੱਫ. ਪੀ. ਆਈ. ਨੇ ਬੈਂਕਿੰਗ ਅਤੇ ਆਈ. ਟੀ. ਸੈਗਮੈਂਟ ਵਿਚ ਖੂਬ ਸ਼ੇਅਰ ਖਰੀਦੇ। ਐੱਫ. ਪੀ. ਆਈ. ਦੀ ਖਰੀਦਦਾਰੀ ਜਾਰੀ ਰਹਿਣ ਅਤੇ ਅੱਗੇ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :   ਕੈਨੇਡਾ ਨੇ ਦਿੱਤਾ ਇਕ ਹੋਰ ਝਟਕਾ, ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!

ਉਨ੍ਹਾਂ ਨੇ ਕਿਹਾ ਕਿ ਭਾਰਤ ਐੱਫ. ਪੀ. ਆਈ. ਦੇ ਚੋਟੀ ਦੇ ਨਿਵੇਸ਼ ਸਥਾਨਾਂ ’ਚੋਂ ਇਕ ਹੈ। ਗਲੋਬਲ ਨਿਵੇਸ਼ਕਾਂ ਵਿਚ ਹੁਣ ਲਗਭਗ ਆਮ ਸਹਿਮਤੀ ਹੈ ਕਿ ਆਉਣ ਵਾਲੇ ਕਈ ਸਾਲਾਂ ਤੱਕ ਲਗਾਤਾਰ ਵਿਕਾਸ ਲਈ ਉੱਭਰਦੀਆਂ ਅਰਥਵਿਵਸਥਾਵਾਂ ਵਿਚ ਭਾਰਤ ਵਿਚ ਸਭ ਤੋਂ ਚੰਗੀਆਂ ਸੰਭਾਵਨਾਵਾਂ ਹਨ।

ਇਸ ਵਾਧੇ ਵਿਚ ਸਟਾਕ ਮਾਰਕੀਟ ਦੇ ਮਾਧਿਅਮ ਰਾਹੀਂ ਬੇਮਿਸਾਲ ਜਾਇਦਾਦ ਬਣਾਉਣ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਐੱਫ. ਪੀ. ਆਈ. ਇਸ ਸੰਭਾਵਿਤ ਧਨ ਸਿਰਜਣਾ ਨਾਲ ਲਾਭ ਉਠਾਉਣ ਲਈ ਨਿਵੇਸ਼ ਕਰ ਰਹੇ ਹਨ। ਵਿਜੇ ਕੁਮਾਰ ਨੇ ਦੱਸਿਆ ਕਿ ਜੇ. ਪੀ. ਮਾਰਗਨ ਇਮਰਜਿੰਗ ਮਾਰਕੀਟ ਬਾਂਡ ਇੰਡੈਕਸ ’ਚ ਭਾਰਤ ਦੇ ਸ਼ਾਮਲ ਹੋਣ ਤੋਂ ਬਾਅਦ ਦੇਸ਼ ਦੇ ਸਰਕਾਰੀ ਬਾਂਡ ਵਿਚ ਨਿਵੇਸ਼ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਸੰਸਥਾਨਾਂ ਨੇ ਪਹਿਲਾਂ ਹੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੋਵੇਗੀ। ਹੁਣ ਜਦੋਂ ਅਮਰੀਕੀ ਬਾਂਡ ’ਤੇ ਲਾਭ ’ਚ ਕਾਫੀ ਗਿਰਾਵਟ ਆਈ ਹੈ ਅਤੇ ਭਾਰਤੀ ਬਾਂਡ ਵਧੇਰੇ ਨਿਵੇਸ਼ ਆਕਰਸ਼ਿਤ ਕਰਨਗੇ।

ਇਹ ਵੀ ਪੜ੍ਹੋ :     ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News