FPI ਨੇ ਅਪ੍ਰੈਲ ''ਚ ਅਜੇ ਤੱਕ ਪੂੰਜੀ ਬਾਜ਼ਾਰ ''ਚ 8,634 ਕਰੋੜ ਰੁਪਏ ਪਾਏ
Sunday, Apr 07, 2019 - 04:54 PM (IST)
ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਅਪ੍ਰੈਲ ਮਹੀਨੇ ਦੇ ਪਹਿਲਾਂ ਪੰਜ ਕਾਰੋਬਾਰੀ ਸੈਸ਼ਨਾਂ 'ਚ ਭਾਰਤੀ ਪੂੰਜੀ ਬਾਜ਼ਾਰ 'ਚ 8,634 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਘਰੇਲੂ ਅਤੇ ਸੰਸਾਰਕ ਕਾਰਕਾਂ ਨਾਲ ਇਸ ਰੁਖ 'ਚ ਬਦਲਾਅ ਆਇਆ ਹੈ। ਮਾਰਚ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ (ਸ਼ੇਅਰ ਅਤੇ ਬਾਂਡ) 'ਚ ਸ਼ੁੱਧ ਰੂਪ ਨਾਲ 45,981 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਵਿੱਤੀ ਸਾਲ 2018-19 'ਚ ਵਿਦੇਸ਼ੀ ਨਿਵੇਸ਼ਕਾਂ ਨੇ 44,500 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ ਸੀ। ਡਿਪੋਜ਼ਿਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਤੋਂ ਪੰਜ ਅਪ੍ਰੈਲ ਦੇ ਦੌਰਾਨ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 8,989.08 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਰਜ਼ ਜਾਂ ਬਾਂਡ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 355.27 ਕਰੋੜ ਰੁਪਏ ਦੀ ਨਿਕਾਸੀ ਸੀ। ਇਸ ਤਰ੍ਹਾਂ ਉਨ੍ਹਾਂ ਦਾ ਸ਼ੁੱਧ ਨਿਵੇਸ਼ 8,634 ਕਰੋੜ ਰੁਪਏ ਰਿਹਾ।