ਵੇਦਾਂਤਾ ਦੇ ਸੈਮੀਕੰਡਕਟਰ ਮਿਸ਼ਨ ਨੂੰ ਵੱਡਾ ਝਟਕਾ, ਕੰਪਨੀ ਨਾਲ ਹੋਏ ਜੁਆਇੰਟ ਵੈਂਚਰ ਤੋਂ ਵੱਖ ਹੋਇਆ ਫਾਕਸਕਾਨ
Tuesday, Jul 11, 2023 - 10:51 AM (IST)

ਨਵੀਂ ਦਿੱਲੀ (ਭਾਸ਼ਾ)– ਤਾਈਵਾਨ ਦੀ ਫਾਕਸਕਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਵੇਦਾਂਤਾ ਲਿਮਟਿਡ ਨਾਲ ਇਕ ਜੁਆਇੰਟ ਵੈਂਚਰ (ਜੇ. ਵੀ.) ਤੋਂ ਬਾਹਰ ਨਿਕਲ ਰਹੀ ਹੈ, ਜਿਸ ਨੂੰ ਭਾਰਤ ਤੋਂ ਸੈਮੀਕੰਡਕਟਰ ਬਣਾਉਣ ਲਈ ਬਣਾਇਆ ਗਿਆ ਹੈ। ਰਾਇਟਰਸ ਦੀ ਰਿਪੋਰਟ ਮੁਤਾਬਕ ਤਾਈਵਾਨ ਦੀ ਕੰਪਨੀ ਨੇ ਕਿਹਾ ਕਿ ਫਾਕਸਕਾਨ ਹੁਣ ਵੇਦਾਂਤਾ ਦੀ ਪੂਰੀ ਮਲਕੀਅਤ ਵਾਲੀ ਐਂਟਿਟੀ ਤੋਂ ਫਾਕਸਕਾਨ ਨਾਂ ਨੂੰ ਹਟਾਉਣ ਲਈ ਕੰਮ ਕਰ ਰਿਹਾ ਹੈ। ਫਾਕਸਕਾਨ ਦਾ ਐਂਟਿਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਸ ਦੇ ਅਸਲ ਨਾਂ ਨੂੰ ਬਣਾਈ ਰੱਖਣ ਦੇ ਯਤਨਾਂ ਨਾਲ ਭਵਿੱਖ ਦੇ ਹਿੱਤਧਾਰਕਾਂ ਲਈ ਭਰਮ ਪੈਦਾ ਹੋਵੇਗਾ।
ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਹੋਰ ਵਧਾਈ ਟਮਾਟਰਾਂ ਦੀ ਕੀਮਤ, ਹੁਣ ਮਹਿੰਗੀਆਂ ਹੋ ਸਕਦੀਆਂ ਨੇ ਦਾਲਾਂ
ਕਿਹਾ ਗਿਆ ਹੈ ਕਿ ਫਾਕਸਕਾਨ ਭਾਰਤ ਦੇ ਸੈਮੀਕੰਡਕਟਰ ਡਿਵੈੱਲਪਮੈਂਟ ਦੀ ਦਿਸ਼ਾ ਨੂੰ ਲੈ ਕੇ ਆਸਵੰਦ ਹੈ। ਰਿਪੋਰਟ ਮੁਤਾਬਕ ਫਾਕਸਕਾਨ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੀ ਮੇਕ ਇਨ ਇੰਡੀਆ ਦਾ ਪੁਰਜ਼ੋਰ ਸਮਰਥਨ ਕਰਨਾ ਜਾਰੀ ਰੱਖਾਂਗੇ ਅਤੇ ਹੋਰ ਲੋਕਲ ਪਾਰਟਨਰਸ਼ਿਪ ਸਥਾਪਿਤ ਕਰਨਗੇ, ਜੋ ਹਿੱਤਧਾਰਕਾਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਫਾਕਸਕਾਨ ਅਤੇ ਵੇਦਾਂਤਾ ਨੇ ਪਿਛਲੇ ਸਾਲ ਗੁਜਰਾਤ ’ਚ ਸੈਮੀਕੰਡਕਟਰ ਅਤੇ ਡਿਸਪਲੇ ਪ੍ਰੋਡਕਸ਼ਨ ਪਲਾਂਟ ਸਥਾਪਿਤ ਕਰਨ ਲਈ 19.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਲਈ ਇਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਸਨ।
ਇਹ ਵੀ ਪੜ੍ਹੋ : 24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
ਧੋਲੇਰਾ ’ਚ ਹੋਇਆ ਸੀ ਪਲਾਂਟ ਦਾ ਐਲਾਨ
ਗੁਜਰਾਤ ਦੇ ਅਹਿਮਦਾਬਾਦ ਨੇੜੇ ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜ਼ਨ ’ਚ ਪਲਾਂਟ ਦਾ ਐਲਾਨ ਕੀਤਾ ਗਿਆ ਸੀ। ਗੁਜਰਾਤ ਸੈਮੀਕੰਡਕਟਰ ਪਾਲਿਸੀ 2022-27 ਦੇ ਤਹਿਤ ਸੈਮੀਕੰਡਕਟਰ ਮੈਨੂਫੈਕਚਰਿੰਗ ਸਹੂਲਤ ਨੂੰ ਭਾਰੀ ਸਬਸਿਡੀ ਅਤੇ ਇੰਸੈਂਟਿਵ ਮਿਲਣ ਦੀ ਸੰਭਾਵਨਾ ਸੀ, ਜਿਸ ’ਚ ਲੈਂਡ ਪਰਚੇਜ ’ਤੇ ਜ਼ੀਰੋ ਸਟੈਂਪ ਡਿਊਟੀ ਅਤੇ ਸਬਸਿਡੀ ਵਾਲੀ ਪਾਣੀ ਅਤੇ ਬਿਜਲੀ ਸ਼ਾਮਲ ਸੀ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8