4 ਏਅਰਲਾਈਨ ਕੰਪਨੀਆਂ ਨੇ ਕੱਢਿਆ ਤਿਉਹਾਰੀ ਸੀਜ਼ਨ ''ਤੇ ਆਫਰ, 999 ''ਚ ਕਰੋ ਇਨ੍ਹਾਂ ਸ਼ਹਿਰਾਂ ਦਾ ਸਫਰ
Sunday, Oct 07, 2018 - 06:40 PM (IST)

ਨਵੀਂ ਦਿੱਲੀ— ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ। ਹੁਣ ਤੁਸੀਂ ਦੇਸ਼-ਵਿਦੇਸ਼ ਦੇ ਕਈ ਸ਼ਹਿਰਾਂ 'ਚ ਸਸਤਾ ਕਿਰਾਇਆ ਦੇ ਕੇ ਸਫਰ ਕਰ ਸਕਦੇ ਹੋ। ਦੇਸ਼ ਦੀਆਂ ਪ੍ਰਮੁੱਖ ਲੋ ਕਾਸਟ ਏਅਰਲਾਈਨ ਕੰਪਨੀਆਂ ਨੇ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਸੇਲ ਆਫਰ ਕੱਢਿਆ ਹੋਇਆ ਹੈ।
ਇਨ੍ਹਾਂ ਕੰਪਨੀਆਂ ਨੇ ਕੱਢਿਆ ਆਫਰ
ਜਿਨਾਂ ਕੰਪਨੀਆਂ ਨੇ ਯਾਤਰੀਆਂ ਲਈ ਆਫਰ ਕੱਢਿਆ ਹੈ ਉਨ੍ਹਾਂ 'ਚ ਜੈੱਟਏਅਰਵੇਜ, ਗੋਏਅਰ, ਇੰਡੀਗੋ ਅਤੇ ਏਅਰ ਏਸ਼ੀਆ ਸ਼ਾਮਲ ਹੈ। ਇਨ੍ਹਾਂ ਕੰਪਨੀਆਂ ਨੇ ਅਲੱਗ-ਅਲੱਗ ਰੂਟ ਲਈ ਇਹ ਆਫਰ ਐਲਾਨ ਕੀਤਾ ਹੈ। ਯਾਤਰੀ 999 ਰੁਪਏ ਤੋਂ ਸ਼ੁਰੂ ਹੋ ਰਹੇ ਕਿਰਾਏ 'ਤੇ ਟਿਕਟ ਦੀ ਬੁਕਿੰਗ ਕਰ ਸਕਦੇ ਹਨ।
ਸਭ ਤੋਂ ਸਸਤੀ ਟਿਕਟ ਏਅਰ ਏਸ਼ੀਆ 'ਤੇ
ਇਨ੍ਹਾਂ ਚਾਰੇ ਕੰਪਨੀਆਂ 'ਚ ਸਭ ਤੋਂ ਸਸਤੀ ਟਿਕਟ ਏਅਰ ਏਸ਼ੀਆ 'ਤੇ ਉਪਲੰਬਧ ਹੈ। ਕੰਪਨੀ ਸਿਰਫ 999 ਰੁਪਏ 'ਚ ਲੋਕਾਂ ਨੂੰ ਯਾਤਰਾ ਕਰਨ ਦਾ ਮੌਕਾ ਦੇ ਰਹੀ ਹੈ। ਏਅਰ ਇੰਡੀਆ ਦੀ ਸੇਲ 7 ਅਕਤੂਬਰ 2018 ਤੱਕ ਚੱਲੇਗੀ ਅਤੇ ਯਾਤਰਾ ਦਾ ਸਮਾਂ 30 ਜੂਨ 2019 ਤੱਕ ਹੋਵੇਗਾ। ਯਾਤਰੀ ਬੰਗਲੁਰੂ, ਨਵੀਂ ਦਿੱਲੀ, ਅੰਮ੍ਰਿਤਸਰ, ਗੋਆ, ਕੋਚਿਚ ਅਤੇ ਕੋਲਕਾਤਾ ਅਤੇ ਹੋਰ ਸ਼ਹਿਰਾਂ ਲਈ ਟਿਕਟ ਬੁੱਕ ਕਰਾ ਸਕਦੇ ਹਨ। ਟਿਕਟ ਕੈਂਸਿਲ ਨਹੀਂ ਹੋਵੇਗੀ ਅਤੇ ਨਾ ਹੀ ਟ੍ਰਾਂਸਫਰ ਕੀਤੀ ਜਾ ਸਕੇਗੀ।
ਮਿਲੇਗੀ 30 ਫੀਸਦੀ ਛੂਟ
ਜੈੱਟਏਅਰਵੇਜ਼ ਘਰੇਲੂ ਅਤੇ ਅੰਤਰਰਾਸ਼ਟਰੀ ਉੱਡਾਨਾਂ 'ਤੇ ਕਿਰਾਏ 'ਚ 30 ਫੀਸਦੀ ਦੀ ਛੂਟ ਦੇ ਰਿਹਾ ਹੈ। ਆਸਿਆਨ, ਸਾਰਕ, ਗਲਫ, ਐੱਲ.ਐੱਚ.ਆਰ. ਮੈਨ ਅਤੇ ਵਾਈਵਾਈਜੈੱਡ ਵਰਗ 'ਚ ਸਸਤੀ ਟਿਕਟ ਉਪਲੱਬਧ ਹਨ। ਬੁਕਿੰਗ 5 ਅਕਤੂਬਰ 2018 ਤੋਂ ਸ਼ੁਰੂ ਹੋ ਹੈ ਇਹ 9 ਅਕਤੂਬਰ 2018 ਤੱਕ ਚੱਲੇਗੀ।
ਮਿਲਣਗੀਆਂ ਇਹ ਸੁਵਿਧਾਵਾਂ
ਜੈੱਟਏਅਰਵੇਜ਼ ਦੇ ਯਾਤਰੀਆਂ ਨੂੰ ਜਹਾਜ਼ 'ਚ ਬਦਲਾਅ, ਬੱਚਿਆਂ ਦੇ ਟਿਕਟ 'ਤੇ ਛੂਟ, ਤਾਰੀਖ 'ਚ ਬਦਲਾਅ, ਰਿਫੰਡ ਲੈਣ 'ਤੇ ਸ਼ੁਲਕ ਅਤੇ ਬਲੈਕਆਊਟ ਪੀਰੀਅਡ ਜਿਹੀ ਸੁਵਿਧਾ ਲਾਗੂ ਹੋਵੇਗੀ। ਛੂਟ ਪ੍ਰੀਮੀਅਰ ਅਤੇ ਇਕਾਨਮੀ ਕਲਾਸ ਦੀ ਟਿਕਟ 'ਤੇ ਮਿਲ ਰਹੀ ਹੈ।
ਇੰਡੀਗੋ ਦਾ ਇਹ ਹੈ ਆਫਰ
ਲੋ ਕਾਸਟ ਏਅਰਲਾਈਨ ਇੰਡੀਗੋ 1199 ਰੁਪਏ 'ਚ ਹਵਾਈ ਯਾਤਰਾ ਕਰਾ ਰਿਹਾ ਹੈ। ਇਹ ਆਫਰ 7 ਅਕਤੂਬਰ ਤੱਕ ਰਹੇਗਾ। ਯਾਤਰਾ 31 ਮਾਰਚ 2019 ਤੱਕ ਕੀਤੀ ਜਾ ਸਕੇਗੀ।
ਗੋਏਅਰ ਦਾ ਇਹ ਹੈ ਆਫਰ
ਗੋਏਅਰ 1299 ਰੁਪਏ 'ਚ ਦਿੱਲੀ ਵਾਸੀਆਂ ਨੂੰ ਸਸਤੇ 'ਚ ਯਾਤਰਾ ਕਰਨ ਦਾ ਮੌਕਾ ਦੇ ਰਹੀ ਹੈ। ਦਿੱਲੀ ਤੋਂ ਜਾਣ ਵਾਲੇ ਯਾਤਰੀ 6 ਅਤੇ 7 ਅਕਤੂਬਰ ਨੂੰ ਇਸ ਦੇ ਲਈ ਟਿਕਟ ਬੁੱਕ ਕਰ ਸਕਦੇ ਹਨ। ਉੱਥੇ ਹੀ 31 ਮਾਰਚ ਤੱਕ ਬੁੱਕ ਕੀਤੀਆਂ ਟਿਕਟਾਂ 'ਤੇ ਯਾਤਰਾ ਕੀਤੀ ਜਾ ਸਕਦੀ ਹੈ। ਇਹ ਆਫਰ ਅਹਿਮਦਾਬਾਦ, ਬੰਗਲੁਰੂ, ਮੁੰਬਈ, ਕੋਲਕਾਤਾ ਗੁਵਾਹਟੀ, ਗੋਆ, ਹੈਦਰਾਬਾਦ, ਬਾਗਡੋਗਰਾ, ਜੰਮੂ, ਲੇਹ, ਰਾਂਚੀ, ਲਖਨਊ, ਨਾਗਪੁਰ, ਪਟਨਾ, ਪੁਣੇ, ਅਤੇ ਸ਼੍ਰੀਨਗਰ ਦੇ ਲਈ ਬੁੱਕ ਕੀਤੀਆਂ ਗਈਆਂ ਟਿਕਟਾਂ 'ਤੇ ਲਾਗੂ ਹੋਵੇਗਾ।