ਫਾਊਂਡਰੀ ਉਦਯੋਗ ਨੂੰ ਅਗਲੇ ਪੰਜ ਸਾਲ ''ਚ ਦੁੱਗਣੇ ਵਾਧੇ ਦੇ ਉਮੀਦ

01/20/2019 5:20:08 PM

ਨਵੀਂ ਦਿੱਲੀ—ਫਾਊਂਡਰੀ ਉਦਯੋਗ ਨੂੰ ਉਮੀਦ ਹੈ ਕਿ ਰੱਖਿਆ, ਰੇਲ, ਏਅਰੋਸਪੇਸ ਵਰਗੇ ਖੇਤਰਾਂ ਨੂੰ ਨਿੱਜੀ ਖੇਤਰ ਦੇ ਲਈ ਖੋਲ੍ਹਣ ਅਤੇ ਇਨ੍ਹਾਂ ਖੇਤਰਾਂ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਆਗਿਆ ਦਿੱਤੇ ਜਾਣ ਤੋਂ ਅਗਲੇ ਪੰਜ ਸਾਲ 'ਚ ਉਸ ਦਾ ਵਾਧਾ ਦੁੱਗਣਾ ਹੋ ਜਾਵੇਗਾ। ਉਦਯੋਗ ਨਾਲ ਜੁੜੇ ਇਕ ਸੰਗਠਨ ਨੇ ਇਹ ਜਾਣਕਾਰੀ ਦਿੱਤੀ। ਇੰਡੀਅਨ ਫਾਊਂਡਰੀ ਕਾਂਗਰਸ ਦੇ 67ਵੇਂ ਸਾਲਾਨਾ ਸੈਸ਼ਨ ਦੇ ਮੌਕੇ 'ਤੇ ਇੰਸਟੀਚਿਊਟ ਆਫ ਇੰਡੀਅਨ ਫਾਊਂਡਰੀ ਦੇ ਰਾਸ਼ਟਰੀ ਪ੍ਰਧਾਨ ਸ਼ਸ਼ੀ ਕੁਮਾਰ ਜੈਨ ਨੇ ਇਕ ਬਿਆਨ 'ਚ ਕਿਹਾ ਕਿ ਅਗਲੇ ਪੰਜ ਸਾਲ 'ਚ ਇਸ ਖੇਤਰ 'ਚ ਤਿੰਨ ਲੱਖ ਹੋਰ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਹੈ। ਬਿਆਨ ਮੁਤਾਬਤ ਇਸ ਸਮੇਂ ਫਾਊਂਡਰੀ ਮੁਤਾਬਕ ਇਸ ਉਦਯੋਗ ਨੇ ਸਾਲ 2016-17 'ਚ 1.138 ਕਰੋੜ ਰੁਪਏ ਦਾ ਉਦਯੌਗਿਕ ਉਤਪਾਦਨ ਕੀਤਾ ਸੀ ਜੋ ਸਾਲ 2017-18 'ਚ ਛੇ ਫੀਸਦੀ ਵਧ ਕੇ 1.205 ਕਰੋੜ ਰੁਪਏ ਹੋ ਗਿਆ। ਜੈਨ ਮੁਤਾਬਕ 2021 'ਚ ਉਦਯੋਗ ਉਤਪਾਦਨ 1.5 ਕਰੋੜ ਟਨ ਅਤੇ ਸਾਲ 2025 ਤੱਕ ਦੋ ਕਰੋੜ ਟਨ ਦੇ ਪੱਧਰ ਤੱਕ ਪਹੁੰਚ ਜਾਵੇਗਾ। ਜੈਨ ਮੁਤਾਬਕ ਭਾਰਤ ਦਾ ਫਾਊਂਡਰੀ ਉਦਯੋਗ ਚੀਨ ਦੇ ਬਾਅਦ ਦੂਜੇ ਸਥਾਨ 'ਤੇ ਹੈ।


Aarti dhillon

Content Editor

Related News