ਫੋਰਟਿਸ ਹੈਲਥਕੇਅਰ ਦੀ ਕਮਾਈ ਵਧ ਕੇ ਹੋਈ 1,859 ਕਰੋੜ ਰੁਪਏ

Wednesday, Aug 07, 2024 - 06:28 PM (IST)

ਫੋਰਟਿਸ ਹੈਲਥਕੇਅਰ ਦੀ ਕਮਾਈ ਵਧ ਕੇ ਹੋਈ 1,859 ਕਰੋੜ ਰੁਪਏ

ਨਵੀਂ ਦਿੱਲੀ- ਫੋਰਟਿਸ ਹੈਲਥਕੇਅਰ ਦਾ ਏਕੀਕ੍ਰਿਤ ਸ਼ੁੱਧ ਲਾਭ 40 ਫੀਸਦੀ ਵਧ ਕੇ 174 ਕਰੋੜ ਰੁਪਏ ਹੋ ਗਿਆ। ਹਸਪਤਾਲ ਕਾਰੋਬਾਰ ’ਚ ਮਜ਼ਬੂਤ ਪ੍ਰਦਰਸ਼ਨ ਨਾਲ ਉਸ ਨੂੰ ਮਦਦ ਮਿਲੀ ਹੈ। ਸਿਹਤ ਸੇਵਾ ਖੇਤਰ ਦੀ ਮੁੱਖ ਕੰਪਨੀ ਨੇ ਪਿਛਲੇ ਵਿੱਤੀ ਸਾਲ ’ਚ 124 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ।
ਫੋਰਟਿਸ ਹੈਲਥਕੇਅਰ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ’ਚ ਸੰਚਾਲਨ ਕਮਾਈ ਵਧ ਕੇ 1,859 ਕਰੋੜ ਰੁਪਏ ਹੋ ਗਈ। ਚੇਅਰਮੈਨ ਰਵੀ ਰਾਜਗੋਪਾਲ ਨੇ ਕਿਹਾ,‘‘ਸਾਡੇ ਪ੍ਰਦਰਸ਼ਨ ਦਾ ਮੁੱਖ ਆਧਾਰ ਹਸਪਤਾਲ ਕਾਰੋਬਾਰ ਬਣਿਆ ਹੋਇਆ ਹੈ, ਜੋ ਮੌਜੂਦਾ ਸਮੇਂ ’ਚ ਸਾਡੀ ਏਕੀਕ੍ਰਿਤ ਟੈਕਸ ਤੋਂ ਪਹਿਲਾਂ ਕਮਾਈ ’ਚ ਕਰੀਬ 84 ਫੀਸਦੀ ਦਾ ਯੋਗਦਾਨ ਦਿੰਦਾ ਹੈ।


author

Aarti dhillon

Content Editor

Related News