ਸਾਬਕਾ ਵਿਨੋਦ ਰਾਏ ਬੋਲੇ, ''ਗੱਲ ਨਹੀਂ ਕਰਨ ਪਿੱਛੇ ਬਹੁਤ ਸਾਰੇ ਕਾਰਨ''

Tuesday, Jan 23, 2018 - 02:49 PM (IST)

ਨਵੀਂ ਦਿੱਲੀ—2ਜੀ ਮਾਮਲੇ 'ਚ ਭਾਰਤ ਦੇ ਸਾਬਕਾ ਕੰਪਟਰੋਲਰ ਅਤੇ ਨਿਰੀਖਕ ਵਿਨੋਦ ਰਾਏ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਅਤੇ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਸਨ। 2ਜੀ ਸਪੈਕਟਰਮ ਘਟਾਲੇ 'ਚ ਹਾਲ ਹੀ 'ਚ ਬਰੀ ਹੋਏ ਏ ਰਾਜਾ ਨੇ ਇਕ ਕਿਤਾਬ ਲਿਖੀ ਹੈ ਇਸ ਕਿਤਾਬ ਦਾ ਨਾਂ '2ਜੀ ਸਾਗਾ ਅਨਫੋਲਡਰਸ ਹੈ ਜਿਸ 'ਚ ਉਨ੍ਹਾਂ ਨੇ ਵਿਨੋਦ ਰਾਏ ਦਾ ਵੀ ਜ਼ਿਕਰ ਕੀਤਾ ਹੈ। 
ਵਿਨੋਦ ਰਾਏ ਦੀ ਰਿਪੋਰਟ ਨੂੰ ਦੱਸਿਆ ਕਚਰਾ
ਏ ਰਾਜਾ ਨੇ ਵਿਨੋਦ ਰਾਏ 'ਤੇ ਸਵਾਲ ਉਠਾਉਂਦੇ ਹੋਏ ਲਿਖਿਆ ਹੈ ਕਿ ਵਿਨੋਦ ਰਾਏ ਨੇ 1.76 ਲੱਖ ਕਰੋੜ ਰੁਪਏ ਦੇ ਰਾਜਸਵ ਨੁਕਸਾਨ ਦਾ ਸਿਧਾਂਤ ਦਿੱਤਾ ਸੀ। ਇਸ ਕਾਰਨ ਨਾਲ ਉਹ ਹੀ ਇਸ ਘੋਟਾਲੇ ਦੇ ਸੂਤਰਧਾਰ ਸਨ। ਰਾਜਾ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਦੀ ਰਿਪੋਰਟ ਕਚਰਾ ਮਾਤਰ ਸੀ ਜਿਸ ਨੂੰ ਕੂੜ੍ਹੇਦਾਨ ਲਾਈਕ ਮੰਨਿਆ ਗਿਆ। ਰਾਜਾ ਨੇ ਵਿਨੋਦ ਰਾਏ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ। 
ਮਨਮੋਹਨ ਸਿੰਘ 'ਤੇ ਸਾਧਿਆ ਨਿਸ਼ਾਨਾ
ਏ ਰਾਜਾ ਨੇ ਆਪਣੀ ਕਿਤਾਬ '2ਜੀ ਸਾਗਾ ਅਨਫੋਰਡਸ ਏ ਰਾਜਾ' 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਵੀ ਨਿਸ਼ਾਨਾ ਸਾਧਿਆ ਸੀ। ਰਾਜਾ ਨੇ ਲਿਖਿਆ ਕਿ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਸਲਾਹਕਾਰਾਂ ਨੇ ਗਲਤ ਤੱਥ ਪੇਸ਼ ਕੀਤੇ ਸਨ। ਬਾਵਜੂਦ ਇਸ ਦੇ ਉਹ ਚੁੱਪੀ ਸਾਧੇ ਰਹੇ। ਉਨ੍ਹਾਂ ਨੇ ਇਸ ਗੱਲ ਵੀ ਜ਼ਿਕਰ ਕੀਤਾ ਹੈ ਕਿ ਟੈਲੀਕਾਮ ਲਾਬੀ ਨੇ ਪ੍ਰਧਾਨ ਮੰਤਰੀ ਦਫਤਰ 'ਤੇ ਵੀ ਅਸਰ ਪਾਇਆ ਸੀ। ਦੱਸਿਆ ਜਾਂਦਾ ਹੈ ਕਿ 2ਜੀ ਸਪੈਕਟਰਮ ਘੋਟਾਲਾ ਮਾਮਲੇ 'ਚ ਏ ਰਾਜਾ ਅਤੇ ਕਨੀਮੋਝੀ ਸਮੇਤ ਸਾਰੇ ਦੋਸ਼ੀ ਬਰੀ ਹੋ ਗਏ ਸਨ। ਘੋਟਾਲੇ 'ਚ ਭਾਰਤ ਸਰਕਾਰ ਦੇ ਖਜਾਨੇ ਨੂੰ 1 ਲੱਖ 76 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਹੋਣ ਦੀ ਗੱਲ ਕਹੀਂ ਗਈ ਸੀ।


Related News