Apple ਦੇ ਭਾਰਤੀ ਮੂਲ ਦੇ ਸਾਬਕਾ ਕਰਮਚਾਰੀ ''ਤੇ 1 ਕਰੋੜ ਡਾਲਰ ਦੀ ਧੋਖਾਧੜੀ ਦਾ ਲੱਗਾ ਦੋਸ਼

Sunday, Mar 20, 2022 - 10:39 AM (IST)

Apple ਦੇ ਭਾਰਤੀ ਮੂਲ ਦੇ ਸਾਬਕਾ ਕਰਮਚਾਰੀ ''ਤੇ 1 ਕਰੋੜ ਡਾਲਰ ਦੀ ਧੋਖਾਧੜੀ ਦਾ ਲੱਗਾ ਦੋਸ਼

ਸੈਨ ਜੋਸ : ਭਾਰਤੀ ਮੂਲ ਦੇ ਐਪਲ ਕਰਮਚਾਰੀ 'ਤੇ ਕੰਪਨੀ ਨਾਲ 1 ਕਰੋੜ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸੰਘੀ ਵਕੀਲ ਨੇ ਇਹ ਜਾਣਕਾਰੀ ਦਿੱਤੀ। ਧੀਰੇਂਦਰ ਪ੍ਰਸਾਦ (52) ਨੇ ਐਪਲ ਦੇ ਗਲੋਬਲ ਸਰਵਿਸਿਜ਼ ਸਪਲਾਈ ਚੇਨ ਡਿਵੀਜ਼ਨ ਵਿੱਚ 10 ਸਾਲ ਕੰਮ ਕੀਤਾ।
ਪ੍ਰਸਾਦ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਕਈ ਯੋਜਨਾਵਾਂ ਵਿੱਚ ਕੰਪਨੀ ਨੂੰ ਧੋਖਾ ਦੇਣ ਲਈ ਆਪਣੀ ਸਥਿਤੀ ਦਾ ਫਾਇਦਾ ਉਠਾਇਆ, ਜਿਸ ਵਿੱਚ ਸਾਜ਼ੋ-ਸਾਮਾਨ ਦੀ ਚੋਰੀ ਅਤੇ ਕੰਪਨੀ ਦੀ ਤਰਫੋਂ ਵਸਤੂਆਂ ਅਤੇ ਸੇਵਾਵਾਂ ਲਈ ਭੁਗਤਾਨ ਕਰਨਾ ਸ਼ਾਮਲ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News