Fortis ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੂੰ  ED ਨੇ ਕੀਤਾ ਗ੍ਰਿਫਤਾਰ

11/14/2019 6:57:32 PM

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ(ED) ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦ ਸਿੰਘ ਅਤੇ ਰੈਲੀਗੇਅਰ ਇੰਂਟਰਪ੍ਰਾਇਜ਼ਿਜ਼ ਦੇ ਸਾਬਕਾ ਸੀ.ਐਮ.ਡੀ., ਸੁਨੀਲ ਗੋਧਵਾਨੀ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ RFL ਘਪਲਾ(ਗਬਨ) ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੋਵਾਂ 'ਤੇ ਰੈਲੀਗੇਅਰ ਫਿਨਵੈਸਟ ਲਿਮਟਿਡ(RFL) ਦੇ ਫੰਡ ਦਾ ਗਬਨ ਕਰਨ ਅਤੇ ਉਸਨੂੰ 2,397 ਕਰੋੜ ਰੁਪਏ ਦਾ ਨੁਕਸਾਨ ਪੁਹੰਚਾਉਣ ਦਾ ਦੋਸ਼ ਹੈ।

ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਪੰਜਾਬ ਦੇ ਲੁਧਿਆਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦਿੱਲੀ ਲੈ ਕੇ ਜਾਇਆ ਜਾ ਰਿਹਾ ਹੈ। ED ਨੇ ਦੋਵਾਂ ਨੂੰ ਦਿੱਲੀ ਦੀ ਤਿਹਾੜ ਜੇਲ ਤੋਂ ਆਪਣੀ ਕਸਟਡੀ 'ਚ ਲਿਆ ਹੈ। ਮਲਵਿੰਦਰ ਸਿੰਘ ਅਤੇ ਉਸਦੇ ਭਰਾ ਸ਼ਵਿੰਦਰ ਸਿੰਘ ਫਿਲਹਾਲ ਇਕ ਹੋਰ ਮਾਮਲੇ 'ਚ ਤਿਹਾੜ ਜੇਲ 'ਚ ਹੀ ਬੰਦ ਸਨ। ਦੋਵੇਂ ਹੁਣ ਤੱਕ ਦਿੱਲੀ ਪੁਲਸ ਦੀ ਨਿਗਰਾਨੀ 'ਚ ਸਨ ਪਰ ਹੁਣ ED ਦੀ ਕਸਟਡੀ 'ਚ ਆ ਚੁੱਕੇ ਹਨ।

ਦੋਵਾਂ ਨੂੰ ਹੁਣ ਮੈਟਰੋਪੋਲਿਟਨ ਮੈਜਿਸਟ੍ਰੇਟ ਦੇ ਸਾਹਮਣੇ ਜੇਲ 'ਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ED ਉਨ੍ਹਾਂ ਨੂੰ ਕਸਟਡੀ 'ਚ ਲੈਣਾ ਚਾਹੇਗਾ। ਮਲਵਿੰਦਰ ਸਿੰਘ ਅਤੇ ਸੁਨੀਲ ਗੋਧਵਾਨੀ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ।


Related News