ਹੋਟਲ ਕਾਰੋਬਾਰ ਨੂੰ ਵੱਖ ਕਰੇਗੀ ITC, ਨਵੀਂ ਸਹਾਇਕ ਕੰਪਨੀ ITC Hotels ਦੇ ਗਠਿਤ ਦਾ ਹੋਵੇਗਾ ਐਲਾਨ
Monday, Jul 24, 2023 - 04:10 PM (IST)

ਨਵੀਂ ਦਿੱਲੀ (ਭਾਸ਼ਾ) - ਵੱਖ-ਵੱਖ ਖੇਤਰਾਂ ਵਿੱਚ ਵਿਵਿਧ ਸਮੂਹ ITC ਨੇ ਆਪਣੇ ਹੋਟਲ ਕਾਰੋਬਾਰ ਨੂੰ ਵੱਖ ਕਰਨ ਅਤੇ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ITC Hotels Ltd ਦੇ ਗਠਨ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ, ''ITC Ltd. ਦੇ ਨਿਰਦੇਸ਼ਕ ਮੰਡਲ ਨੇ 24 ਜੁਲਾਈ, 2023 ਨੂੰ ਹੋਈ ਮੀਟਿੰਗ ਵਿੱਚ ਹੋਟਲ ਕਾਰੋਬਾਰ ਲਈ ਵੱਖ-ਵੱਖ ਵਿਕਲਪਿਕ ਢਾਂਚੇ ਦਾ ਮੁਲਾਂਕਣ ਕੀਤਾ ਅਤੇ ਉਸ 'ਤੇ ਵਿਚਾਰ-ਚਰਚਾ ਕੀਤੀ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਵਿਚਾਰ-ਵਟਾਂਦਰੇ ਤੋਂ ਬਾਅਦ ਬੋਰਡ ਆਫ਼ ਡਾਇਰੈਕਟਰਜ਼ ਨੇ ਹੋਟਲ ਕਾਰੋਬਾਰ ਨੂੰ ਵਿਵਸਥਾ ਯੋਜਨਾ (ਕੰਪਨੀ ਦੇ ਵਪਾਰਕ ਪੁਨਰਗਠਨ ਨੂੰ ਲੈ ਕੇ ਕੰਪਨੀ ਅਤੇ ਸ਼ੇਅਰਧਾਰਕਾਂ ਜਾਂ ਲੈਣਦਾਰਾਂ ਵਿਚਕਾਰ ਸਮਝੌਤਾ) ਦੇ ਤਹਿਤ ਵੱਖ ਕਰਨ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਬੋਰਡ ਆਫ਼ ਡਾਇਰੈਕਟਰਜ਼ ਨੇ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਆਈ.ਟੀ.ਸੀ. ਹੋਟਲਜ਼ ਲਿ. ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਹਾਇਕ ਕੰਪਨੀ ਸਮੂਹ ਦੇ ਹੋਟਲ ਅਤੇ ਸਬੰਧਤ ਕਾਰੋਬਾਰ ਨੂੰ ਸੰਭਾਲੇਗੀ।
ਇਹ ਵੀ ਪੜ੍ਹੋ : ਮੁੜ ਤੋਂ ਉਡਾਣ ਭਰ ਸਕਦੀ ਹੈ Go First, DGCA ਨੇ ਇਨ੍ਹਾਂ ਸ਼ਰਤਾਂ ਰਾਹੀਂ ਦਿੱਤੀ ਉੱਡਣ ਦੀ ਇਜਾਜ਼ਤ
ITC ਨੇ ਕਿਹਾ, “ਕੰਪਨੀ ਕੋਲ ਨਵੀਂ ਇਕਾਈ ਵਿੱਚ ਲਗਭਗ 40 ਫ਼ੀਸਦੀ ਹਿੱਸੇਦਾਰੀ ਹੋਵੇਗੀ ਅਤੇ ਬਾਕੀ 60 ਫ਼ੀਸਦੀ ਹਿੱਸੇਦਾਰੀ ਕੰਪਨੀ ਦੇ ਸ਼ੇਅਰਧਾਰਕਾਂ ਕੋਲ ਹੋਵੇਗੀ। ਇਹ ਹਿੱਸੇਦਾਰੀ ਕੰਪਨੀ ਵਿੱਚ ਉਨ੍ਹਾਂ ਦੀ ਮੌਜੂਦਾ ਹਿੱਸੇਦਾਰੀ ਦੇ ਅਨੁਪਾਤ ਵਿੱਚ ਹੋਵੇਗੀ।” ਵਿਵਸਥਾ ਯੋਜਨਾ ਨੂੰ ਪ੍ਰਵਾਨਗੀ ਲਈ 14 ਅਗਸਤ, 2023 ਨੂੰ ਹੋਣ ਵਾਲੀ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ। ਬਿਆਨ ਅਨੁਸਾਰ, “ਪ੍ਰਸਤਾਵਿਤ ਪੁਨਰਗਠਨ ਹੋਟਲ ਅਤੇ ਸਬੰਧਿਤ ਕਾਰੋਬਾਰ ਵਿੱਚ ਕੰਪਨੀ ਦੀ ਨਿਰੰਤਰ ਦਿਲਚਸਪੀ ਨੂੰ ਯਕੀਨੀ ਬਣਾਏਗਾ। ਨਾਲ ਹੀ ਵਾਧੇ ਨੂੰ ਗਤੀ ਦੇਣ ਅਤੇ ਨਿਰੰਤਰ ਮੁੱਲ ਸਿਰਜਣ ਦੀ ਦਿਸ਼ਾ ਵਿੱਚ ਨਵੀਂ ਇਕਾਈ ਨੂੰ ਲੰਬੇ ਸਮੇਂ ਦੀ ਸਥਿਰਤਾ ਅਤੇ ਰਣਨੀਤਕ ਸਹਾਇਤਾ ਪ੍ਰਦਾਨ ਕਰੇਗਾ। ITC ਹੋਟਲਾਂ ਦੀ ਸ਼ੁਰੂਆਤ 1975 ਵਿੱਚ ਕੀਤੀ ਗਈ ਸੀ। ਕੰਪਨੀ ਦੇ 70 ਤੋਂ ਵੱਧ ਥਾਵਾਂ 'ਤੇ 120 ਹੋਟਲ ਹਨ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8