ਭੁੱਲ ਜਾਓ ਪਿਨ ਕੋਡ, ਜਲਦ ਤੁਹਾਡੇ ਘਰ ਦਾ ਪਤਾ ਲਾਏਗਾ ਯੂਨੀਕ ਡਿਜੀਟਲ ਐਡਰੈੱਸ ਕੋਡ
Sunday, Nov 28, 2021 - 11:18 PM (IST)
ਨਵੀਂ ਦਿੱਲੀ- ਮੋਦੀ ਸਰਕਾਰ ਵੱਲੋਂ ਦੇਸ਼ 'ਚ ਡਿਜੀਟਲ ਐਡਰੈੱਸ ਕੋਡ (ਡੀ.ਏ.ਸੀ.) ਲਿਆਂਦਾ ਜਾ ਰਿਹਾ ਹੈ। ਇਹ ਤੁਹਾਡੇ ਐਡਰੈੱਸ ਦਾ ਆਧਾਰ ਲਿੰਕ ਯੂਨੀਕ ਕੋਡ ਹੋਵੇਗਾ ਜਿਸ ਨਾਲ ਆਉਣ ਵਾਲੇ ਦਿਨਾਂ 'ਚ ਆਨਲਾਈਨ ਸਮੇਤ ਕਈ ਤਰ੍ਹਾਂ ਦੀਆਂ ਸੁਵਿਧਾਵਾਂ 'ਚ ਮਦਦ ਮਿਲੇਗੀ। ਮੌਜੂਦਾ ਸਮੇਂ 'ਚ ਕੋਰੀਅਰ ਜਾਂ ਫਿਰ ਡਿਲਿਵਰੀ ਬੁਆਏ ਸਹੀ ਪਤਾ ਹੋਣ ਦੇ ਬਾਵਜੂਦ ਵੀ ਸਹੀ ਲੋਕੇਸ਼ਨ ਤੱਕ ਨਹੀਂ ਪਹੁੰਚ ਪਾਉਂਦਾ ਹੈ। ਇਸ ਕੰਮ 'ਚ ਗੂਗਲ ਮੈਪ ਵੀ ਮਦਦ ਨਹੀਂ ਕਰਦਾ ਹੈ। ਪਰ ਜਲਦ ਹੀ ਸਰਕਾਰ ਵੱਲੋਂ ਦੇਸ਼ ਦੇ ਹਰ ਇਕ ਨਾਗਰਿਕ ਨੂੰ ਇਕ ਯੂਨੀਕ ਕੋਡ ਉਪਲੱਬਧ ਕਰਵਾਇਆ ਜਾਵੇਗਾ। ਇਸ ਕੋਡ ਨੂੰ ਤੁਸੀਂ ਟਾਈਪ ਕਰਕੇ ਜਾਂ ਫਿਰ ਕਿਉ.ਆਰ. ਕੋਡ ਦੀ ਤਰ੍ਹਾਂ ਸਕੈਨ ਕਰਕੇ ਘਰ ਦੀ ਸਹੀ ਲੋਕੇਸ਼ਨ ਹਾਸਲ ਕਰ ਸਕੋਗੇ। ਇਸ ਤਰ੍ਹਾਂ ਬਿਨਾਂ ਐਡਰੈੱਸ ਫੀਡ ਕੀਤੇ ਤੁਹਾਡੇ ਕਈ ਸਾਰੇ ਕੰਮ ਇਸ ਕੋਡ ਦੀ ਮਦਦ ਨਾਲ ਪੂਰੇ ਹੋ ਸਕਣਗੇ। ਇਸ ਕੋਡ 'ਚ ਡਿਜੀਟਲ ਮੈਪਸ ਵੀ ਦੇਖ ਸਕੋਗੇ।
ਇਹ ਵੀ ਪੜ੍ਹੋ : ਨੀਦਰਲੈਂਡ ਤੇ ਆਸਟ੍ਰੇਲੀਆ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਆਏ ਸਾਹਮਣੇ
ਕਿਵੇਂ ਬਣੇਗਾ ਡੀ.ਏ.ਸੀ.
ਭਾਰਤ 'ਚ ਮੌਜੂਦਾ ਸਮੇਂ 'ਚ ਕਰੀਬ 75 ਕਰੋੜ ਘਰ ਹਨ। ਇਨ੍ਹਾਂ ਸਾਰੇ ਘਰਾਂ ਲਈ ਡਿਜੀਟਲ ਯੂਨੀਕ ਕੋਡ ਬਣਾਇਆ ਜਾਵੇਗਾ। ਡੀ.ਏ.ਸੀ. ਹਰ ਪਤੇ ਨੂੰ ਡਿਜੀਟਲ ਆਥੈਂਟੀਕੇਸ਼ਨ ਭਾਵ ਪ੍ਰਮਾਣਿਕਤਾ ਕਰੇਗਾ। ਡਿਜੀਟਲ ਐਡਰੈੱਸ ਕੋਡ ਬਣਾਉਣ ਲਈ ਦੇਸ਼ ਦੇ ਹਰ ਘਰ ਨੂੰ ਵੱਖ-ਵੱਖ ਆਈਡੈਂਟੀਫਾਈ ਕੀਤਾ ਜਾਵੇਗਾ ਅਤੇ ਐਡਰੈੱਸ ਨੂੰ ਜਿਓਸਪੈਸ਼ੀਅਲ ਕੋਆਡੀਨੇਟਸ ਨਾਲ ਲਿੰਕ ਕੀਤਾ ਜਾਵੇਗਾ, ਜਿਸ ਨਾਲ ਹਰ ਕਿਸੇ ਦੇ ਐਡਰੈੱਸ ਨੂੰ ਸੜਕ ਜਾਂ ਮੁਹੱਲੇ ਨਾ ਨਹੀਂ ਸਗੋਂ ਨੰਬਰਸ ਅਤੇ ਅੱਖਰਾਂ ਵਾਲੇ ਇਕ ਕੋਡ ਨਾਲ ਹਮੇਸ਼ਾ ਪਛਾਣਿਆ ਜਾ ਸਕੇ। ਇਹ ਕੋਡ ਇਕ ਸਥਾਈ ਕੋਡ ਹੋਵੇਗਾ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਮੋਰੱਕੋ ਨੇ ਦੁਨੀਆਭਰ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ
ਕੀ ਹੋਵੇਗਾ ਫ਼ਾਇਦਾ
ਹਰ ਘਰ ਦਾ ਆਨਲਾਈਨ ਐਡਰੈੱਸ ਵੈਰੀਫਿਕੇਸ਼ਨ ਕੀਤਾ ਜਾ ਸਕੇਗਾ। ਬੈਂਕਿੰਗ,ਬੀਮਾ, ਟੈਲੀਕਾਮ ਦੇ ਈ-ਕੇਵਾਈਸੀ ਨੂੰ ਆਸਾਨ ਬਣਾ ਦੇਵੇਗਾ।
ਈ-ਕਾਮਰਸ ਵਰਗੀ ਸਰਵਿਸ ਲਈ ਡੀ.ਏ.ਸੀ. ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ।
ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ 'ਚ ਡੀ.ਏ.ਸੀ. ਕਾਫੀ ਮਦਦ ਕਰੇਗਾ। ਨਾਲ ਹੀ ਫਰਾਡ ਦੀਆਂ ਘਟਨਾਵਾਂ ਨੂੰ ਰੋਕਣ 'ਚ ਮਦਦ ਕਰੇਗਾ।
ਪ੍ਰਾਪਟੀ, ਟੈਕਸੇਸ਼ਨ, ਆਪਦਾ ਪ੍ਰਬੰਧ ਅਤੇ ਜਨਗਣਨਾ ਅਤੇ ਆਬਾਦੀ ਰਜਿਟਸਰ ਤਿਆਰ ਕਰਨ 'ਚ ਮਦਦ ਕਰੇਗਾ।
ਡੀ.ਏ.ਸੀ. ਵਨ ਨੇਸ਼ਨ ਵਨ ਐਡਰੈੱਸ ਦੇ ਸੁਫਨੇ ਨੂੰ ਪੂਰਾ ਕਰਨ 'ਚ ਮਦਦ ਕਰੇਗਾ।
ਇਹ ਵੀ ਪੜ੍ਹੋ :ਚੈੱਕ ਗਣਰਾਜ 'ਚ ਫਿਆਲਾ ਨੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁੱਕੀ ਸਹੁੰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।