ਵਿਦੇਸ਼ੀ ਨਿਵੇਸ਼ਕਾਂ ਨੇ 5 ਸਾਲਾਂ ''ਚ ਸ਼ੇਅਰ ਬਾਜ਼ਾਰ ''ਚੋਂ ਕੱਢੇ 3.5 ਲੱਖ ਕਰੋੜ, ਘਰੇਲੂ ਨਿਵੇਸ਼ਕਾਂ ਨੇ ਕੀਤਾ ਭਾਰੀ ਨਿਵੇਸ਼

Monday, Mar 11, 2024 - 12:21 PM (IST)

ਵਿਦੇਸ਼ੀ ਨਿਵੇਸ਼ਕਾਂ ਨੇ 5 ਸਾਲਾਂ ''ਚ ਸ਼ੇਅਰ ਬਾਜ਼ਾਰ ''ਚੋਂ ਕੱਢੇ 3.5 ਲੱਖ ਕਰੋੜ, ਘਰੇਲੂ ਨਿਵੇਸ਼ਕਾਂ ਨੇ ਕੀਤਾ ਭਾਰੀ ਨਿਵੇਸ਼

ਬਿਜ਼ਨੈੱਸ ਡੈਸਕ : ਭਾਰਤੀ ਸ਼ੇਅਰ ਬਾਜ਼ਾਰ ਵਿਚ ਵਿਦੇਸ਼ੀ ਨਿਵੇਸ਼ਕ ਜਿਨੇ ਪੈਸੇ ਲਗਾਉਂਦੇ ਹਨ, ਉਸ ਤੋਂ ਵੱਧ ਪੈਸੇ ਕੱਢਵਾ ਲੈਂਦੇ ਹਨ। ਫਿਰ ਵੀ ਬਾਜ਼ਾਰ ਵਿਚ ਰੌਣਕ ਹੈ। ਇਸ ਦਾ ਕਾਰਨ ਘਰੇਲੂ ਨਿਵੇਸ਼ਕ ਹੈ। 2023 ਵਿਚ ਵਿਦੇਸ਼ੀ ਨਿਵੇਸ਼ਕਾਂ ਨੇ ਪ੍ਰਤੀ ਦਿਨ ਔਸਤਨ 45 ਕਰੋੜ ਰੁਪਏ ਕਢਵਾਏ ਪਰ ਘਰੇਲੂ ਨਿਵੇਸ਼ਕਾਂ ਨੇ ਕਰੀਬ 9 ਗੁਣਾ ਜ਼ਿਆਦਾ ਪੈਸਾ (₹397 ਕਰੋੜ) ਪਾਏ। 2018 ਵਿਚ ਵਿਦੇਸ਼ੀ ਨਿਵੇਸ਼ਕ ਰੋਜ਼ਾਨਾ ਔਸਤਨ 201 ਕਰੋੜ ਰੁਪਏ ਕੱਢਵਾ ਰਹੇ ਸਨ ਅਤੇ ਅਸੀਂ 300 ਕਰੋੜ ਰੁਪਏ ਨਿਵੇਸ਼ ਕਰ ਰਹੇ ਸੀ।

ਇਹ ਵੀ ਪੜ੍ਹੋ - ਲੋਕਾਂ ਲਈ ਚੰਗੀ ਖ਼ਬਰ : ਸਸਤੀਆਂ ਹੋਣਗੀਆਂ ਸਵਿਸ ਘੜੀਆਂ ਤੇ ਚਾਕਲੇਟ, ਜਾਣੋ ਵਜ੍ਹਾ

ਪੰਜ ਸਾਲਾਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ ਕੁੱਲ 3.5 ਲੱਖ ਕਰੋੜ ਰੁਪਏ ਕਢਵਾਏ ਅਤੇ ਇਸੇ ਸਮੇਂ ਦੌਰਾਨ ਘਰੇਲੂ ਨਿਵੇਸ਼ਕਾਂ ਨੇ 6.7 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ। NSE ਵਿਚ ਸੂਚੀਬੱਧ ਕੰਪਨੀਆਂ 'ਚ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਹਿੱਸੇਦਾਰੀ ਦਸੰਬਰ 23 'ਚ ਵਧ ਕੇ 15.96 ਫ਼ੀਸਦੀ ਹੋ ਗਈ, ਜੋ ਦਸੰਬਰ '18 'ਚ 13.77 ਫ਼ੀਸਦੀ ਸੀ। ਇਸ ਦੌਰਾਨ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਹਿੱਸੇਦਾਰੀ 19.66 ਫ਼ੀਸਦੀ ਤੋਂ ਘੱਟ ਕੇ 18.19 ਫ਼ੀਸਦੀ 'ਤੇ ਆ ਗਈ।

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਨੇ ਇਸ ਮਹੀਨੇ (ਮਾਰਚ) ਵਿੱਚ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ 6,139 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮਜ਼ਬੂਤ ​​ਆਰਥਿਕ ਵਿਕਾਸ, ਬਾਜ਼ਾਰ ਦੀ ਮਜ਼ਬੂਤੀ ਅਤੇ ਅਮਰੀਕੀ ਬਾਂਡ ਯੀਲਡ ਡਿੱਗਣ ਕਾਰਨ ਭਾਰਤੀ ਸਟਾਕ FPIs ਵਿਚਕਾਰ ਆਕਰਸ਼ਕ ਬਣੇ ਹੋਏ ਹਨ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਫਰਵਰੀ ਵਿੱਚ ਉਸਨੇ ਸ਼ੇਅਰਾਂ ਵਿੱਚ 1,539 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਜਨਵਰੀ 'ਚ ਉਸ ਨੇ 25,743 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News