ਮਾਰੀਸ਼ਸ ਦੇ ਵਿਦੇਸ਼ੀ ਨਿਵੇਸ਼ਕ FPI ਪੰਜੀਕਰਨ ਦੇ ਪਾਤਰ ਬਣੇ ਰਹਿਣਗੇ: ਸੇਬੀ

02/25/2020 5:19:58 PM

ਨਵੀਂ ਦਿੱਲੀ—ਭਾਰਤੀ ਪ੍ਰਤੀਭੂਤੀ ਅਤੇ ਵਿਨਿਯਮ ਬੋਰਡ (ਸੇਬੀ) ਨੇ ਮੰਗਲਵਾਰ ਨੂੰ ਕਿਹਾ ਕਿ ਮਾਰੀਸ਼ਸ ਦੇ ਵਿਦੇਸ਼ੀ ਨਿਵੇਸ਼ਕ ਐੱਫ.ਪੀ.ਆਈ. ਪੰਜੀਕਰਨ ਦੇ ਪਾਤਰ ਬਣੇ ਰਹਿਣਗੇ। ਹਾਲਾਂਕਿ ਕੌਮਾਂਤਰੀ ਨਿਯਮਾਂ ਦੇ ਤਹਿਤ ਉਨ੍ਹਾਂ ਦੀ ਨਿਗਰਾਨੀ ਵਧਾਈ ਜਾਵੇਗੀ। ਵਿੱਤੀ ਕਾਰਵਾਈ ਕਾਰਜਬਲ (ਐੱਫ.ਏ.ਟੀ.ਐੱਫ.) ਨੇ ਟੈਕਸ ਪਨਾਹਗਾਹ ਮਾਰੀਸ਼ਸ ਨੂੰ 'ਗ੍ਰੇ ਲਿਸਟ' 'ਚ ਰੱਖਿਆ ਸੀ। ਇਸ ਦੇ ਬਾਅਦ ਇਹ ਘੋਸ਼ਣਾ ਕੀਤੀ ਗਈ ਹੈ। ਐੱਫ.ਏ.ਟੀ.ਐੱਫ. ਇਕ ਅੰਤਰ ਸਰਕਾਰੀ ਨੀਤੀ ਬਣਾਉਣ ਵਾਲੀ ਬਾਡੀਜ਼ ਹੈ, ਜੋ ਧਨ ਸੋਧਨ ਰੋਧਕ ਮਾਨਕ ਤੈਅ ਕਰਦਾ ਹੈ। ਭਾਰਤ 'ਚ ਨਿਵੇਸ਼ ਕਰਨ ਵਾਲੇ ਐੱਫ.ਪੀ.ਆਈ. 'ਚੋਂ ਇਕ ਵੱਡੀ ਗਿਣਤੀ ਮਾਰੀਸ਼ਸ 'ਚ ਪੰਜੀਕ੍ਰਿਤ ਹੈ। ਐੱਫ.ਏ.ਟੀ.ਐੱਫ. ਦੇ ਨੋਟਿਸ ਦੇ ਬਾਅਦ ਕੁਝ ਫੰਡ ਪ੍ਰਬੰਧਕਾਂ ਨੇ ਰੈਗੂਲੇਟਰ ਦਾ ਦਰਵਾਜ਼ਾ ਖੜਕਾਇਆ ਸੀ। ਉਨ੍ਹਾਂ ਨੇ ਮਾਰੀਸ਼ਸ ਦੇ ਵਿਦੇਸ਼ੀ ਨਿਵੇਸ਼ਕ ਐੱਫ.ਪੀ.ਆਈ. ਪੂੰਜੀਕਰਨ ਦੇ ਪਾਤਰ ਬਣੇ ਰਹੇ। ਐੱਫ.ਏ.ਟੀ.ਐੱਫ. ਨਿਯਮਾਂ ਦੇ ਤਹਿਤ ਉਨ੍ਹਾਂ ਦੀ ਨਿਗਰਾਨੀ ਵਧਾਈ ਜਾਵੇਗੀ। ਪਿਛਲੇ ਕਈ ਸਾਲ ਤੋਂ ਇਹ ਧਾਰਨਾ ਬਣੀ ਹੋਈ ਹੈ ਕਿ ਸੀਮਿਤ ਨਿਗਰਾਨੀ ਦੀ ਵਜ੍ਹਾ ਨਾਲ ਐੱਫ.ਪੀ.ਆਈ. ਦੇ ਲਈ ਮਾਰੀਸ਼ਸ ਧਨਸੋਧਨ ਦਾ ਜ਼ਰੀਆ ਬਣਿਆ ਹੋਇਆ ਹੈ।


Aarti dhillon

Content Editor

Related News