ਵਿਦੇਸ਼ੀ ਨਿਵੇਸ਼ਕਾਂ ਨੇ ਹੁਣ ਤੱਕ ਕੱਢੇ 28 ਕਰੋੜ ਡਾਲਰ
Wednesday, Aug 29, 2018 - 11:19 PM (IST)
ਨਵੀਂ ਦਿੱਲੀ-ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਚਾਲੂ ਵਿੱਤੀ ਸਾਲ 'ਚ ਹੁਣ ਤੱਕ 28 ਕਰੋੜ ਡਾਲਰ ਰੁਪਏ ਕੱਢੇ ਹਨ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਨੇ 10 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਸਾਲ 2017 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 7.7 ਅਰਬ ਡਾਲਰ ਦਾ ਤੇ ਡੀ. ਆਈ. ਆਈ. ਨੇ 14 ਅਰਬ ਡਾਲਰ ਦਾ ਨਿਵੇਸ਼ ਕੀਤਾ ਸੀ।
ਮਾਰਨਿੰਗਸਟਾਰ ਇਨਵੈਸਟਮੈਂਟ ਐਡਵਾਈਜ਼ਰ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਐੱਫ. ਪੀ. ਆਈ. ਨੇ ਜਨਵਰੀ 'ਚ 2.2 ਅਰਬ ਡਾਲਰ ਦੀ ਜਾਇਦਾਦ ਖਰੀਦੀ, ਜਦਕਿ ਫਰਵਰੀ 'ਚ 1.8 ਅਰਬ ਡਾਲਰ ਦੇ ਸ਼ੁੱਧ ਵਿਕਰੇਤਾ ਰਹੇ। ਮਾਰਚ 'ਚ ਉਨ੍ਹਾਂ ਨੇ ਫਿਰ ਸ਼ੇਅਰ ਬਾਜ਼ਾਰ 'ਚ 1.8 ਅਰਬ ਡਾਲਰ ਦਾ ਨਿਵੇਸ਼ ਕੀਤਾ। ਹਾਲਾਂਕਿ ਅਪ੍ਰੈਲ-ਜੂਨ ਦੌਰਾਨ ਉਨ੍ਹਾਂ ਨੇ 3 ਅਰਬ ਡਾਲਰ ਦੀ ਨਿਕਾਸੀ ਕੀਤੀ। ਵਿਦੇਸ਼ੀ ਨਿਵੇਸ਼ਕਾਂ ਨੇ ਜੁਲਾਈ 'ਚ 33 ਕਰੋੜ ਡਾਲਰ ਅਤੇ ਅਗਸਤ 'ਚ ਹੁਣ ਤੱਕ 24.2 ਕਰੋੜ ਡਾਲਰ ਦਾ ਨਿਵੇਸ਼ ਕੀਤਾ, ਉਥੇ ਹੀ ਦੂਜੇ ਪਾਸੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ ਜਨਵਰੀ 'ਚ 11.1 ਕਰੋੜ ਡਾਲਰ ਕੱਢੇ। ਹਾਲਾਂਕਿ ਉਨ੍ਹਾਂ ਨੇ ਫਰਵਰੀ 'ਚ ਬਾਜ਼ਾਰ 'ਚ ਪੈਸੇ ਪਾਏ ਅਤੇ ਇਹ ਸਿਲਸਿਲਾ ਅਗਸਤ ਤੱਕ ਜਾਰੀ ਰਿਹਾ ਹੈ।
