ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 4.235 ਅਰਬ ਡਾਲਰ ਵਧ ਕੇ 485.31 ਅਰਬ ਡਾਲਰ ''ਤੇ ਪੁੱਜਾ
Saturday, May 16, 2020 - 02:08 AM (IST)

ਮੁੰਬਈ (ਭਾਸ਼ਾ)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 8 ਮਈ ਨੂੰ ਖਤਮ ਹਫਤੇ 'ਚ 4.235 ਅਰਬ ਡਾਲਰ ਵਧ ਕੇ 485.31 ਅਰਬ ਡਾਲਰ 'ਤੇ ਪਹੁੰਚ ਗਿਆ। ਵਿਦੇਸ਼ੀ ਕਰੰਸੀ ਜਾਇਦਾਦਾਂ ਵਧਣ ਨਾਲ ਇਹ ਵਾਧਾ ਹਾਸਲ ਹੋਇਆ ਹੈ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਕਰੰਸੀ ਭੰਡਾਰ 1.622 ਅਰਬ ਡਾਲਰ ਵਧ ਕੇ 481.078 ਅਰਬ ਡਾਲਰ 'ਤੇ ਪਹੁੰਚ ਗਿਆ ਸੀ।
ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਇਸ ਤੋਂ ਪਹਿਲਾਂ 6 ਮਾਰਚ ਨੂੰ 5.69 ਅਰਬ ਡਾਲਰ ਦੇ ਵਾਧੇ ਨਾਲ 487.23 ਅਰਬ ਡਾਲਰ ਦੇ ਸਭ ਤੋਂ ਉੱਚ ਪੱਧਰ ਨੂੰ ਛੂਹ ਗਿਆ ਸੀ। ਸਾਲ 2019 -20 ਦੌਰਾਨ ਵਿਦੇਸ਼ੀ ਕਰੰਸੀ ਭੰਡਾਰ ਕਰੀਬ 62 ਅਰਬ ਡਾਲਰ ਵਧਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਉਪਲੱਬਧ ਕਰਵਾਏ ਅੰਕੜਿਆਂ ਅਨੁਸਾਰ 8 ਮਈ 2020 ਨੂੰ ਖਤਮ ਹਫਤੇ ਦੌਰਾਨ ਵਿਦੇਸ਼ੀ ਕਰੰਸੀ ਜਾਇਦਾਦਾਂ (ਜੋ ਵਿਦੇਸ਼ੀ ਕਰੰਸੀ ਦਾ ਸਭ ਤੋਂ ਵੱਡਾ ਹਿਸਾ ਹਨ) 4.233 ਅਰਬ ਡਾਲਰ ਵਧ ਕੇ 447.548 ਅਰਬ ਡਾਲਰ ਤਕ ਪਹੁੰਚ ਗਈਆਂ।