ਵਿਦੇਸ਼ੀ ਕਰੰਸੀ ਭੰਡਾਰ 27.6 ਕਰੋੜ ਡਾਲਰ ਘਟ ਕੇ 699.96 ਅਰਬ ਡਾਲਰ ’ਤੇ ਆਇਆ
Saturday, Oct 11, 2025 - 11:57 AM (IST)

ਮੁੰਬਈ (ਭਾਸ਼ਾ) - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 3 ਅਕਤੂਬਰ ਨੂੰ ਖ਼ਤਮ ਹਫ਼ਤੇ ’ਚ 27.6 ਕਰੋਡ਼ ਡਾਲਰ ਘਟ ਕੇ 699.96 ਅਰਬ ਡਾਲਰ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਹਫ਼ਤਾ ਪਹਿਲਾਂ ਦੇਸ਼ ਦਾ ਕੁੱਲ ਵਿਦੇਸ਼ੀ ਕਰੰਸੀ ਭੰਡਾਰ 2.33 ਅਰਬ ਡਾਲਰ ਘਟ ਕੇ 700.24 ਅਰਬ ਡਾਲਰ ਰਿਹਾ ਸੀ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 3 ਅਕਤੂਬਰ ਨੂੰ ਖ਼ਤਮ ਹਫ਼ਤੇ ’ਚ ਕਰੰਸੀ ਭੰਡਾਰ ਦਾ ਮੁੱਖ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 4.05 ਅਰਬ ਡਾਲਰ ਘਟ ਕੇ 577.71 ਅਰਬ ਡਾਲਰ ਰਹੇ। ਡਾਲਰ ਦੇ ਸੰਦਰਭ ’ਚ ਪ੍ਰਗਟਾਈਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਮੁੱਲ ਵਾਧਾ ਜਾਂ ਮੁੱਲ ਘਾਟੇ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ।
ਇਹ ਵੀ ਪੜ੍ਹੋ : ਕਰਵਾਚੌਥ ਦੇ ਤਿਉਹਾਰ 'ਤੇ ਪਤਨੀ ਨੂੰ Gift ਕਰਨਾ ਚਾਹੁੰਦੇ ਹੋ Gold Ring, ਤਾਂ ਚੈੱਕ ਕਰੋ ਕੀਮਤ
ਕੇਂਦਰੀ ਬੈਂਕ ਅਨੁਸਾਰ ਬੀਤੇ ਹਫ਼ਤੇ ’ਚ ਦੇਸ਼ ਦਾ ਸੋਨਾ ਭੰਡਾਰ 3.75 ਅਰਬ ਡਾਲਰ ਵਧ ਕੇ 98.77 ਅਰਬ ਡਾਲਰ ਹੋ ਗਿਆ। ਇਸ ਦੌਰਾਨ ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 2.5 ਕਰੋਡ਼ ਡਾਲਰ ਵਧ ਕੇ 18.81 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ’ਚ ਭਾਰਤ ਦਾ ਰਾਖਵਾਂ ਭੰਡਾਰ 40 ਲੱਖ ਡਾਲਰ ਘਟ ਕੇ 4.66 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ! ਕਰਮਚਾਰੀਆਂ ਦਾ DA ਵਧਿਆ, ਜਾਣੋ ਨਵੀਆਂ ਦਰਾਂ
ਇਹ ਵੀ ਪੜ੍ਹੋ : IT ਵਿਭਾਗ ਦੀ 9 ਥਾਵਾਂ 'ਤੇ Raid 'ਚ ਮਿਲੀਆਂ ਸੋਨੇ ਦੀਆਂ ਇੱਟਾਂ,ਕਰੋੜਾਂ ਦਾ Cash ਤੇ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8