ਨਵੀਂ ਇਲੈਕਟ੍ਰਾਨਿਕ ਕੰਪੋਨੈਂਟ ਸਕੀਮ ਨਾਲ 5 ਸਾਲਾਂ ’ਚ ਵੈਲਿਊ ਐਡੀਸ਼ਨ ਦੁੱਗਣੀ ਹੋ ਕੇ 40 ਫੀਸਦੀ ਹੋ ਜਾਵੇਗੀ : ਉਦਯੋਗ
Monday, Oct 06, 2025 - 06:23 PM (IST)

ਨਵੀਂ ਦਿੱਲੀ (ਭਾਸ਼ਾ) - ਗੈਰ-ਸੈਮੀਕੰਡਕਟਰ ਇਲੈਕਟ੍ਰਾਨਿਕ ਕੰਪੋਨੈਂਟਸ ਲਈ ਭਾਰਤ ਦੀ ਪਹਿਲੀ ਸਕੀਮ ਤਹਿਤ ਮਿਲੇ ਰਿਕਾਰਡ ਪ੍ਰਸਤਾਵਾਂ ਨਾਲ ਅਗਲੇ 5 ਸਾਲਾਂ ’ਚ ਸਥਾਨਕ ਵੈਲਿਊ ਐਡੀਸ਼ਨ ਦੁੱਗਣੀ ਹੋ ਕੇ 40 ਫੀਸਦੀ ਤਕ ਹੋ ਸਕਦੀ ਹੈ। ਉਦਯੋਗ ਬਾਡੀ ਐਲਸੀਨਾ ਨੇ ਇਹ ਅੰਦਾਜ਼ਾ ਜਤਾਇਆ।
ਇਹ ਵੀ ਪੜ੍ਹੋ : ਹੁਣ Online ਪੈਸੇ ਵਾਲੀਆਂ Games 'ਤੇ ਲੱਗ ਗਿਆ Ban, ਖੇਡਣ 'ਤੇ ਲੱਗੇਗਾ ਭਾਰੀ ਜੁਰਮਾਨਾ
ਇਲੈਕਟ੍ਰਾਨਿਕਸ ਕੰਪੋਨੈਂਟ ਨਿਰਮਾਤਾਵਾਂ ਦੀ ਬਾਡੀ ਨੇ ਸੂਬਾ ਸਰਕਾਰਾਂ ਨੂੰ ਕੇਂਦਰ ਦੀ ਇਲੈਕਟ੍ਰਾਨਿਕਸ ਕੰਪੋਨੈਂਟ ਨਿਰਮਾਣ ਯੋਜਨਾ (ਈ. ਸੀ. ਐੱਮ. ਐੱਸ.) ਦਾ ਸਮਰਥਨ ਕਰਨ ਲਈ ਕਾਰੋਬਾਰੀ ਸਰਲਤਾ ਨੂੰ ਵਧਾਉਣ ਦੀ ਅਪੀਲ ਕੀਤੀ ਹੈ। ਈ. ਸੀ. ਐੱਮ. ਐੱਸ. ਨੂੰ 1.15 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ, ਜੋ ਇਸ ਯੋਜਨਾ ਤਹਿਤ ਅੰਦਾਜ਼ਨ 59,000 ਕਰੋਡ਼ ਰੁਪਏ ਦੇ ਟੀਚੇ ਤੋਂ ਦੁੱਗਣੇ ਤੋਂ ਵੀ ਵੱਧ ਹੈ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਐਲਸੀਨਾ ਦੇ ਜਨਰਲ ਡਾਇਰੈਕਟਰ ਰਾਜੂ ਗੋਇਲ ਨੇ ਇਕ ਬਿਆਨ ’ਚ ਕਿਹਾ,‘‘ਇਹ ਇਕ ਕ੍ਰਾਂਤੀਵਾਦੀ ਬਦਲਾਅ ਹੈ ਅਤੇ ਇਸ ’ਚ ਭਾਰਤ ਦੇ ਇਲੈਕਟ੍ਰਾਨਿਕਸ ਨਿਰਮਾਣ ਹਾਲਾਤੀ ਤੰਤਰ ਦੇ ਵੈਲਿਊ ਅੈਡੀਸ਼ਨ ਨੂੰ ਮੌਜੂਦਾ 15-20 ਫੀਸਦੀ ਤੋਂ ਵਧਾ ਕੇ ਅਗਲੇ 5 ਸਾਲਾਂ ’ਚ 35-40 ਫੀਸਦੀ ਕਰਨ ਦੀ ਸਮਰੱਥਾ ਹੈ। ਇਸ ਯੋਜਨਾ ਤਹਿਤ ਕੁਲ 249 ਕੰਪਨੀਆਂ ਨੇ ਅਪਲਾਈ ਕੀਤਾ ਹੈ, ਜਿਨ੍ਹਾਂ ਦੀ ਇਕ ਕਮੇਟੀ ਜਾਂਚ ਕਰੇਗੀ। ਐਲਸੀਨਾ ਦੇ ਪ੍ਰਧਾਨ ਸ਼ਸ਼ੀ ਗੰਧਨਮ ਨੇ ਕਿਹਾ ਕਿ ਈ. ਸੀ. ਐੱਮ. ਐੱਸ. ’ਚ ਭਾਰੀ ਭਾਈਵਾਲੀ ਇਕ ਨਿਰਮਾਣ ਕੇਂਦਰ ਦੇ ਰੂਪ ’ਚ ਭਾਰਤ ’ਚ ਵੱਧਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : Credit Card ਯੂਜ਼ਰਸ ਲਈ ਅਹਿਮ ਖ਼ਬਰ! 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਚਾਰਜ ਤੇ ਨਿਯਮ
ਇਹ ਵੀ ਪੜ੍ਹੋ : ਚਾਂਦੀ ਨੇ ਸੋਨੇ ਨੂੰ ਪਛਾੜਿਆ, ਦਿੱਤਾ ਛੱਪੜ ਫਾੜ ਰਿਟਰਨ, ਰਿਕਾਰਡ ਪੱਧਰ 'ਤੇ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8