ਵਿਦੇਸ਼ੀ ਮੁਦਰਾ ਭੰਡਾਰ ''ਚ ਫਿਰ ਗਿਰਾਵਟ, 9 ਜੂਨ ਨੂੰ ਖਤਮ ਹਫਤੇ ''ਚ ਘੱਟ ਕੇ 593.749 ਅਰਬ ਡਾਲਰ ''ਤੇ
Saturday, Jun 17, 2023 - 01:09 PM (IST)

ਬਿਜ਼ਨੈੱਸ ਡੈਸਕ : ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਇਕ ਵਾਰ ਫਿਰ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕਿੰਗ ਸੈਕਟਰ ਦੇ ਰੈਗੂਲੇਟਰ ਰਿਜ਼ਰਵ ਬੈਂਕ ਆਫ ਇੰਡੀਆ ਦੇ ਮੁਤਾਬਕ 9 ਜੂਨ 2023 ਨੂੰ ਖਤਮ ਹੋਏ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 1.31 ਅਰਬ ਡਾਲਰ ਘੱਟ ਕੇ 593.74 ਅਰਬ ਡਾਲਰ ਰਹਿ ਗਿਆ ਹੈ। ਇਸ ਦੇ ਪਹਿਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 595.06 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਆਰ.ਬੀ.ਆਈ. ਨੇ ਵਿਦੇਸ਼ੀ ਮੁਦਰਾ ਭੰਡਾਰ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਅਨੁਸਾਰ ਵਿਦੇਸ਼ੀ ਮੁਦਰਾ ਭੰਡਾਰ 'ਚ 1.31 ਅਰਬ ਡਾਲਰ ਦੀ ਕਮੀ ਆਈ ਹੈ ਅਤੇ ਇਹ ਘੱਟ ਕੇ 593.74 ਅਰਬ ਡਾਲਰ ਰਹਿ ਗਿਆ ਹੈ। ਆਰ.ਬੀ.ਆਈ. ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਜਾਇਦਾਦ 1.12 ਅਰਬ ਡਾਲਰ ਘੱਟ ਕੇ 525.07 ਅਰਬ ਡਾਲਰ ਰਹਿ ਗਈ ਹੈ। ਸੋਨੇ ਦੇ ਭੰਡਾਰ 'ਚ ਵੀ ਗਿਰਾਵਟ ਆਈ ਹੈ। ਸੋਨੇ ਦਾ ਭੰਡਾਰ 183 ਮਿਲੀਅਨ ਡਾਲਰ ਦੀ ਗਿਰਾਵਟ ਨਾਲ 45.37 ਅਰਬ ਡਾਲਰ ਰਿਹਾ।
ਆਈ.ਐੱਮ.ਐੱਫ ਕੋਲ ਮੋਜੂਦ ਭੰਡਾਰ 'ਚ 8 ਮਿਲੀਅਨ ਡਾਲਰ ਦੀ ਕਮੀ ਆਈ ਸੀ ਅਤੇ ਇਹ ਘਟ ਕੇ 5.11 ਅਰਬ ਡਾਲਰ ਆ ਚੁੱਕਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਅਕਤੂਬਰ 2021 'ਚ ਦੇਖਿਆ ਗਿਆ ਜਦੋਂ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਤੱਕ ਪਹੁੰਚ ਗਿਆ ਅਤੇ ਇਨ੍ਹਾਂ ਪੱਧਰਾਂ ਤੋਂ ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ।
ਇਹ ਵੀ ਪੜ੍ਹੋ: ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਸ਼ੁੱਕਰਵਾਰ 16 ਜੂਨ 2023 ਨੂੰ ਐਕਸਚੇਂਜ ਮਾਰਕੀਟ 'ਚ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਸੁਧਰ ਕੇ 81.94 ਰੁਪਏ 'ਤੇ ਬੰਦ ਹੋਇਆ। 2022 'ਚ ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਤੋਂ ਬਾਅਦ ਆਰ.ਬੀ.ਆਈ. ਨੂੰ ਡਾਲਰ ਵੇਚਣੇ ਪਏ, ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਕਾਰਨ ਵਿਦੇਸ਼ੀ ਮੁਦਰਾ ਭੰਡਾਰ 525 ਅਰਬ ਡਾਲਰ 'ਤੇ ਆ ਗਿਆ। ਹਾਲਾਂਕਿ ਹੇਠਲੇ ਪੱਧਰ ਤੋਂ ਵਿਦੇਸ਼ੀ ਮੁਦਰਾ ਭੰਡਾਰ 'ਚ ਸੁਧਾਰ ਹੋਇਆ ਹੈ। ਡਾਲਰ ਵੇਚਣ ਦੇ ਆਰ.ਬੀ.ਆਈ. ਦੇ ਫ਼ੈਸਲੇ ਦਾ ਵੀ ਆਰ.ਬੀ.ਆਈ. ਨੇ ਬਚਾਅ ਕੀਤਾ। ਆਰ.ਬੀ.ਆਈ. ਗਵਰਨਰ ਨੇ ਕਿਹਾ ਸੀ ਕਿ ਇਹ ਫ਼ੈਸਲਾ ਐਕਸਚੇਂਜ ਰੇਟ 'ਚ ਸਥਿਰਤਾ ਕਾਰਨ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।