ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ ''ਤੇ
Saturday, Mar 18, 2023 - 01:41 PM (IST)
ਮੁੰਬਈ- ਵਿਦੇਸ਼ੀ ਮੁਦਰਾ ਜਾਇਦਾਦ, ਸੋਨਾ, ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ.ਡੀ.ਆਰ.) ਅਤੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ) ਦੇ ਕੋਲ ਰਿਜ਼ਰਵ ਫੰਡ 'ਚ ਭਾਰੀ ਕਮੀ ਆਉਣ ਨਾਲ 10 ਮਾਰਚ ਨੂੰ ਖਤਮ ਹਫ਼ਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ ਰਹਿ ਗਿਆ ਜਦਕਿ ਇਸ ਦੇ ਪਿਛਲੇ ਹਫ਼ਤੇ ਇਹ 1.5 ਅਰਬ ਡਾਲਰ ਵਧ ਕੇ 562.4 ਅਰਬ ਡਾਲਰ 'ਤੇ ਰਿਹਾ ਸੀ।
ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਰਿਜ਼ਰਵ ਬੈਂਕ ਵਲੋਂ ਸ਼ੁੱਕਰਵਾਰ ਨੂੰ ਜਾਰੀ ਹਫ਼ਤਾਵਾਰੀ ਅੰਕੜਿਆਂ ਦੇ ਅਨੁਸਾਰ 10 ਮਾਰਚ ਨੂੰ ਖਤਮ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਮੁਦਰਾ ਜਾਇਦਾਦ 2.22 ਅਰਬ ਡਾਲਰ ਦੀ ਗਿਰਾਵਟ ਦੇ ਨਾਲ 494.9 ਅਰਬ ਡਾਲਰ ਰਹਿ ਗਈ। ਇਸ ਤਰ੍ਹਾਂ ਇਸ ਮਿਆਦ 'ਚ ਸੋਨਾ ਭੰਡਾਰ 'ਚ 11 ਕਰੋੜ ਡਾਲਰ ਦੀ ਕਮੀ ਹੋਈ ਅਤੇ ਇਹ ਡਿੱਗ ਕੇ 41.9 ਅਰਬ ਡਾਲਰ 'ਤੇ ਆ ਗਿਆ।
ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਪਿਛਲੇ ਹਫ਼ਤੇ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ.ਡੀ.ਆਰ) 'ਚ 5.3 ਕਰੋੜ ਡਾਲਰ ਦੀ ਕਮੀ ਹੋਈ ਅਤੇ ਇਹ ਘੱਟ ਕੇ 18.1 ਅਰਬ ਡਾਲਰ ਰਹਿ ਗਿਆ। ਇਸ ਮਿਆਦ 'ਚ ਕੌਮਾਂਤਰੀ ਮੁਦਰਾ ਫੰਡ ਦੇ ਕੋਲ ਰਿਜ਼ਰਵ ਫੰਡ 1.1 ਲੱਖ ਡਾਲਰ ਘੱਟ ਹੋ ਕੇ 5.1 ਅਰਬ ਡਾਲਰ 'ਤੇ ਆ ਗਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।