ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 481.54 ਅਰਬ ਡਾਲਰ ਦੀ ਉੱਚਾਈ ''ਤੇ
Saturday, Mar 07, 2020 - 10:25 AM (IST)
ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 14 ਫਰਵਰੀ ਨੂੰ ਖਤਮ ਹਫਤੇ 'ਚ 5.42 ਅਰਬ ਡਾਲਰ ਵਧ ਕੇ 481.54 ਅਰਬ ਡਾਲਰ ਦੇ ਸਰਵਕਾਲਿਕ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਵਿਦੇਸ਼ੀ ਮੁਦਰਾ ਅਸਾਮੀਆਂ 'ਚ ਵਾਧੇ ਨਾਲ ਕੁੱਲ ਭੰਡਾਰ ਵਧਿਆ ਹੈ। ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਸ ਤੋਂ ਪਿਛਲੇ ਹਫਤੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.9 ਕਰੋੜ ਡਾਲਰ ਵਧ ਕੇ 476.12 ਅਰਬ ਡਾਲਰ 'ਤੇ ਪਹੁੰਚਿਆ ਸੀ। ਸਮੀਖਿਆਧੀਨ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ ਭਾਵ ਵਿਦੇਸ਼ੀ ਮੁਦਰਾ ਪਰਿਸੰਪਤੀਆਂ 4.36 ਅਰਬ ਡਾਲਰ ਵਧ ਕੇ 445.82 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਗੋਲਡ ਰਿਜ਼ਰਵ ਭੰਡਾਰ 10.2 ਲੱਖ ਡਾਲਰ ਵਧ ਕੇ 30.38 ਅਰਬ ਡਾਲਰ ਹੋ ਗਿਆ ਹੈ। ਪਿਛਲੇ ਹਫਤੇ ਦੌਰਾਨ ਕੌਮਾਂਤਰੀ ਮੁਦਰਾ ਫੰਡ 'ਚ ਵਿਸ਼ੇਸ਼ ਆਹਰਣ ਅਧਿਕਾਰ 50 ਲੱਖ ਡਾਲਰ ਘੱਟ ਕੇ 1.43 ਅਰਬ ਡਾਲਰ ਰਹਿ ਗਿਆ, ਜਦੋਂਕਿ ਆਈ.ਐੱਮ.ਐੱਫ. 'ਚ ਦੇਸ਼ ਦੀ ਰਿਜ਼ਰਵਡ ਨਿਧੀ 3.1 ਕਰੋੜ ਡਾਲਰ ਵਧ ਕੇ 3.61 ਅਰਬ ਡਾਲਰ ਹੋ ਗਈ।