ਵਿਦੇਸ਼ੀ ਮੁਦਰਾ ਭੰਡਾਰ 2.9 ਕਰੋੜ ਡਾਲਰ ਵਧ ਕੇ ਰਿਕਾਰਡ 476.12 ਅਰਬ ਡਾਲਰ ''ਤੇ ਪਹੁੰਚਿਆ

Saturday, Feb 29, 2020 - 09:46 AM (IST)

ਵਿਦੇਸ਼ੀ ਮੁਦਰਾ ਭੰਡਾਰ 2.9 ਕਰੋੜ ਡਾਲਰ ਵਧ ਕੇ ਰਿਕਾਰਡ 476.12 ਅਰਬ ਡਾਲਰ ''ਤੇ ਪਹੁੰਚਿਆ

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 21 ਫਰਵਰੀ ਨੂੰ ਖਤਮ ਹਫਤਾਵਾਰ 'ਚ 2.9 ਕਰੋੜ ਡਾਲਰ ਵਧ ਕੇ 476.122 ਅਰਬ ਡਾਲਰ ਦੇ ਸਰਵਕਾਲਿਕ ਰਿਕਾਰਡ ਪੱਧਰ 'ਤੇ ਪਹੰੁਚ ਗਿਆ ਹੈ | ਇਸ ਤੇਜ਼ੀ ਦਾ ਕਾਰਨ ਸੋਨਾ ਭੰਡਾਰ ਮੁੱਲ 'ਚ ਹੋਣ ਵਾਲਾ ਵਾਧਾ ਹੈ | ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ | ਇਸ ਤੋਂ ਪਿਛਲੇ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਤਿੰਨ ਅਰਬ ਡਾਲਰ ਵਧ ਕੇ 476.092 ਅਰਬ ਡਾਲਰ ਹੋ ਗਿਆ ਸੀ | ਸਮੀਖਿਆਧੀਨ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ ਭਾਵ ਵਿਦੇਸ਼ੀ ਮੁਦਰਾ ਪਰਿਸੰਪਤੀਆਂ 49 ਕਰੋੜ ਡਾਲਰ ਘੱਟ ਕੇ 441.458 ਅਰਬ ਡਾਲਰ ਰਹਿ ਗਈ | ਇਸ ਦੌਰਾਨ ਸੋਨਾ ਭੰਡਾਰ ਦੇ ਮੁੱਲ 'ਚ ਲਗਾਤਾਰ ਦੂਜੇ ਹਫਤੇ ਤੇਜ਼ੀ ਆਈ ਅਤੇ ਰਿਜ਼ਰਵ ਸੋਨਾ ਭੰਡਾਰ ਮੁੱਲ 53.9 ਕਰੋੜ ਡਾਲਰ ਵਧ ਕੇ 29.662 ਅਰਬ ਡਾਲਰ ਹੋ ਗਿਆ ਹੈ | ਪਿਛਲੇ ਹਫਤੇ ਦੇ ਦੌਰਾਨ ਕੌਮਾਂਤਰੀ ਮੁਦਰਾ ਫੰਡ 'ਚ ਵਿਸ਼ੇਸ਼ ਆਹਰਨ ਅਧਿਕਾਰ 40 ਲੱਖ ਡਾਲਰ ਘੱਟ ਕੇ 1.426 ਅਰਬ ਡਾਲਰ ਰਹਿ ਗਿਆ, ਜਦੋਂਕਿ ਆਈ.ਐੱਮ.ਐੱਫ. 'ਚ ਦੇਸ਼ ਦਾ ਰਿਜ਼ਰਵਡ ਫੰਡ ਵੀ 1.5 ਕਰੋੜ ਡਾਲਰ ਘੱਟ ਕੇ 3,575 ਅਰਬ ਡਾਲਰ ਰਹਿ ਗਈ | 


author

Aarti dhillon

Content Editor

Related News