ਵਿਦੇਸ਼ੀ ਮੁਦਰਾ ਭੰਡਾਰ : ਪਾਕਿਸਤਾਨ ’ਚ 4.76 ਕਰੋੜ ਡਾਲਰ ਅਤੇ ਭਾਰਤ ਵਿਚ 4.99 ਅਰਬ ਡਾਲਰ ਦੀ ਵੱਡੀ ਗਿਰਾਵਟ

09/17/2023 1:01:23 PM

ਨਵੀਂ ਦਿੱਲੀ (ਭਾਸ਼ਾ) – ਇਹ ਪਿਛਲੇ ਹਫਤੇ ਦੀ ਹੀ ਗੱਲ ਹੈ ਜਦੋਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਜੀ-20 ਦੀ ਸਿਖਰ ਬੈਠਕ ਚੱਲ ਰਹੀ ਸੀ। ਅਮਰੀਕੀ ਰਾਸ਼ਟਰਪਤੀ ਸਮੇਤ ਦੁਨੀਆ ਭਰ ਦੇ ਮੋਹਰੀ ਦੇਸ਼ਾਂ ਦੇ ਰਾਸ਼ਟਰ ਮੁਖੀ ਇਸ ’ਚ ਸ਼ਾਮਲ ਹੋਏ ਸਨ। ਉਦੋਂ ਖਬਰ ਆਈ ਸੀ ਕਿ 1 ਸਤੰਬਰ ਨੂੰ ਸਮਾਪਤ ਹਫਤੇ ਦੌਰਾਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਸ਼ਾਨਦਾਰ ਵਾਧਾ ਹੋਇਆ ਹੈ। ਉਸ ਦੌਰਾਨ ਆਪਣਾ ਵਿਦੇਸ਼ੀ ਮੁਦਰਾ ਭੰਡਾਰ 4.039 ਬਿਲੀਅਨ ਡਾਲਰ ਵਧ ਕੇ 598.897 ਬਿਲੀਅਨ ਡਾਲਰ ’ਤੇ ਪੁੱਜ ਗਿਆ ਸੀ ਪਰ ਇਸ ਤੋਂ ਇਕ ਹਫਤੇ ਬਾਅਦ ਹੀ ਮਤਲਬ 8 ਸਤੰਬਰ ਨੂੰ ਸਮਾਪਤ ਹਫਤੇ ਦੌਰਾਨ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਵੱਡੀ ਗਿਰਾਵਟ ਹੋਈ ਹੈ। ਇਸੇ ਦੇ ਨਾਲ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 11 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ। ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਮੁੜ 4.76 ਕਰੋੜ ਡਾਲਰ ਦੀ ਕਮੀ ਹੋਈ।

ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼

ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਵੀ ਆਈ ਕਮੀ

ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫਤੇ ਦੌਰਾਨ ਭਾਰਤ ਦੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ (ਫਾਰੇਨ ਕਰੰਸੀ ਅਸੈਟਸ ਵੀ ਘਟੀਆਂ ਹਨ। ਬੀਤੀ ਅੱਠ ਸਤੰਬਰ ਨੂੰ ਸਮਾਪਤ ਹਫਤੇ ਦੌਰਾਨ ਫਾਰੇਨ ਕਰੰਸੀ ਅਸੈਟਸ (ਐੱਫ. ਸੀ. ਏ.) 4.26 ਬਿਲੀਅਨ ਡਾਲਰ ਤੋਂ ਘਟ ਕੇ 526.43 ਬਿਲੀਅਨ ਡਾਲਰ ਰਹਿ ਗਿਆ। ਇਸ ਤੋਂ ਇਕ ਹਫਤਾ ਪਹਿਲਾਂ ਹੀ ਇਹ 3.442 ਬਿਲੀਅਨ ਡਾਲਰ ਵਧ ਕੇ 530.691 ਬਿਲੀਅਨ ਡਾਲਰ ’ਤੇ ਪੁੱਜ ਗਿਆ ਸੀ।

ਜ਼ਿਕਰਯੋਗ ਹੈ ਕਿ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਵਿਚ ਐੱਫ. ਸੀ. ਏ. ਇਕ ਅਹਿਮ ਹਿੱਸਾ ਹੁੰਦਾ ਹੈ। ਡਾਲਰ ’ਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਵਿਚ ਆਈ ਘੱਟ-ਵੱਧ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।

ਗੋਲਡ ਰਿਜ਼ਰਵ ’ਚ ਵੀ ਕਮੀ

ਇਸੇ ਮਹੀਨੇ ਭਾਰਤ ਦੇ ਗੋਲਡ ਰਿਜ਼ਰਵ ਵਿਚ ਵੀ ਕਮੀ ਹੋਈ ਹੈ। ਇਸ ਹਫਤੇ ਗੋਲਡ ਰਿਜ਼ਰਵ ’ਚ 554 ਮਿਲੀਅਨ ਡਾਲਰ ਦੀ ਕਮੀ ਹੋਈ ਹੈ। ਇਸ ਤੋਂ ਇਕ ਹਫਤਾ ਪਹਿਲਾਂ ਇਸ ਵਿਚ 584 ਮਿਲੀਅਨ ਡਾਲਰ ਦਾ ਵਾਧਾ ਹੋਇਆ। ਹੁਣ ਆਪਣਾ ਸੋਨੇ ਦਾ ਭੰਡਾਰ 44.38 ਬਿਲੀਅਨ ਡਾਲਰ ਦਾ ਰਹਿ ਗਿਆ ਹੈ।

ਇਹ ਵੀ ਪੜ੍ਹੋ : ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ

ਐੱਸ. ਡੀ. ਆਰ. ਵੀ ਘੱਟ ਹੋਇਆ

ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਬੀਤੇ ਹਫਤੇ ਭਾਰਤ ਦੇ ਸਪੈਸ਼ਲ ਡਰਾਇੰਗ ਰਾਈਟ ਜਾਂ ਸਪੈਸ਼ਲ ਡਰਾਇੰਗ ਰਾਈਟ (ਐੱਸ. ਡੀ. ਆਰ.) ਵਿਚ ਵੀ ਕਮੀ ਹੋਈ ਹੈ। ਸਮੀਖਿਆ ਅਧੀਨ ਹਫਤੇ ਦੌਰਾਨ ਐੱਸ. ਡੀ. ਆਰ. 134 ਮਿਲੀਅਨ ਡਾਲਰ ਘਟ ਕੇ 18.06 ਬਿਲੀਅਨ ਡਾਲਰ ਰਹਿ ਗਿਆ ਹੈ। ਇਸ ਤੋਂ ਇਕ ਹਫਤਾ ਪਹਿਲਾਂ ਇਸ ਵਿਚ 1 ਮਿਲੀਅਨ ਡਾਲਰ ਦਾ ਵਾਧਾ ਹੋਇਆ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰੱਖੇ ਹੋਏ ਦੇਸ਼ ਦੇ ਮੁਦਰਾ ਭੰਡਾਰ ’ਚ ਵੀ ਕਮੀ ਹੋਈ ਹੈ। ਸਮੀਖਿਆ ਅਧੀਨ ਹਫਤੇ ਦੌਰਾਨ ਇਸ ਵਿਚ 39 ਮਿਲੀਅਨ ਡਾਲਰ ਦੀ ਕਮੀ ਹੋਈ। ਹੁਣ ਇਹ ਘਟ ਕੇ 5.03 ਬਿਲੀਅਨ ਡਾਲਰ ਰਹਿ ਗਿਆ ਹੈ।

ਪਾਕਿਸਤਾਨ ’ਚ ਫਿਰ ਘਟਿਆ ਡਾਲਰ ਦਾ ਭੰਡਾਰ

ਗੁਆਂਢੀ ਦੇਸ਼ ਪਾਕਿਸਤਾਨ ਇਸ ਸਮੇਂ ਆਰਥਿਕ ਕੰਗਾਲੀ ਦੇ ਹਾਲਾਤ ’ਚੋਂ ਲੰਘ ਰਿਹਾ ਹੈ। ਸਥਿਤੀ ਅਜਿਹੀ ਹੋ ਗਈ ਹੈ ਕਿ ਇਸ ਸਮੇਂ ਉੱਥੇ ਸਿਰਫ ਜ਼ਰੂਰੀ ਵਸਤਾਂ ਦੀ ਦਰਾਮਦ ਦੀ ਹੀ ਇਜਾਜ਼ਤ ਹੈ। ਪਾਕਿਸਤਾਨ ਵਿਚ ਬੀਤੀ ਅੱਠ ਸਤੰਬਰ ਨੂੰ ਸਮਾਪਤ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿਚ ਕਮੀ ਹੋਈ ਪਰ ਭਾਰਤ ਦੇ ਮੁਕਾਬਲੇ ਕਾਫੀ ਘੱਟ। ਉੱਥੇ 8 ਸਤੰਬਰ 2023 ਨੂੰ ਸਮਾਪਤ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਿਚ ਮੁੜ 4.76 ਕਰੋੜ ਡਾਲਰ ਦੀ ਕਮੀ ਹੋਈ। ਇਸ ਤੋਂ ਪਹਿਲੇ ਹਫਤੇ ’ਚ ਵੀ ਉੱਥੇ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ 4.44 ਕਰੋੜ ਡਾਲਰ ਦੀ ਕਮੀ ਹੋਈ। ਹੁਣ ਉੱਥੇ ਸਿਰਫ 13.07 ਅਰਬ ਡਾਲਰ ਦਾ ਹੀ ਵਿਦੇਸ਼ੀ ਮੁਦਰਾ ਭੰਡਾਰ ਰਹਿ ਗਿਆ ਹੈ।

ਇਹ ਵੀ ਪੜ੍ਹੋ :   ਪਾਸਪੋਰਟ, ਡਰਾਈਵਿੰਗ ਲਾਇਸੈਂਸ ਜਾਂ ਆਧਾਰ ਕਾਰਡ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News