ਭਾਰਤੀ ਸਟੇਟ ਬੈਂਕ ਨੇ ਵਿਦੇਸ਼ੀ ਬਾਜ਼ਾਰ ਤੋਂ ਜੁਟਾਏ 1.25 ਅਰਬ ਡਾਲਰ

01/20/2019 10:37:44 AM

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਵਿਦੇਸ਼ੀ ਬਾਜ਼ਾਰ ਤੋਂ ਬਾਂਡ ਦੇ ਰਾਹੀਂ 1.25 ਅਰਬ ਡਾਲਰ ਦੀ ਰਾਸ਼ੀ ਜੁਟਾਈ ਹੈ। ਸ਼ਨੀਵਾਰ ਨੂੰ ਐੱਸ.ਬੀ.ਆਈ. ਨੇ ਇਕ ਬਿਆਨ 'ਚ ਦੱਸਿਆ ਕਿ ਦੁਨੀਆ 'ਚ ਉਸ ਦੇ ਬਾਂਡ ਨੂੰ ਨਿਵੇਸ਼ਕਾਂ ਨੇ ਹੱਥੋਂ-ਹੱਥ ਲਿਆ। ਉਸ ਨੂੰ 122 ਤੋਂ ਜ਼ਿਆਦਾ ਖਾਤਿਆਂ ਤੋਂ 3.2 ਅਰਬ ਡਾਲਰ ਦਾ ਆਰਡਰ ਮਿਲਿਆ। ਬੈਂਕ ਨੇ ਕਿਹਾ ਕਿ ਐੱਸ.ਬੀ.ਆਈ. ਨੇ ਵਿਦੇਸ਼ੀ ਪੂੰਜੀ ਬਾਜ਼ਾਰਾਂ 'ਚ ਵੀ ਆਪਣੇ ਲਈ ਗੰਭੀਰ ਨਿਵੇਸ਼ਕਾਂ ਦਾ ਇਕ ਆਧਾਰ ਤਿਆਰ ਕੀਤਾ ਹੈ। ਇਹ ਬਾਂਡ ਗੁਜਰਾਤ ਦੇ ਗਿਫਟ ਸਿਟੀ 'ਚ ਸਥਿਤ ਆਈ.ਐੱਫ.ਏ.ਸੀ. 'ਚ ਬੀ.ਐੱਸ.ਈ. ਦੀ ਸਬਸਿਡੀ ਇੰਡੀਆ ਇੰਟਰਨੈਸ਼ਨਲ ਐਕਸਚੇਂਜ ਆਈ.ਐੱਫ.ਐੱਸ.ਈ. ਲਿਮਟਿਡ 'ਚ ਸੂਚੀਬੱਧ ਹੋਣਗੇ। 


Aarti dhillon

Content Editor

Related News