ਵਿਦੇਸ਼ੀ ਕਰੰਸੀ ਭੰਡਾਰ 16.72 ਕਰੋੜ ਡਾਲਰ ਵਧਿਆ

12/28/2018 11:25:15 PM

ਮੁੰਬਈ-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 21 ਦਸੰਬਰ ਨੂੰ ਖ਼ਤਮ ਹਫ਼ਤੇ ਦੌਰਾਨ 16.72 ਕਰੋੜ ਡਾਲਰ ਵਧ ਕੇ 393.28 ਅਰਬ ਡਾਲਰ 'ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਕਰੰਸੀ ਜਾਇਦਾਦਾਂ ਵਧਣ ਨਾਲ ਕਰੰਸੀ ਭੰਡਾਰ ਵਧਿਆ ਹੈ। ਇਸ ਤੋਂ ਪਿਛਲੇ ਹਫ਼ਤੇ ਵਿਦੇਸ਼ੀ ਕਰੰਸੀ ਭੰਡਾਰ 61.39 ਕਰੋੜ ਡਾਲਰ ਘਟ ਕੇ 393.12 ਅਰਬ ਡਾਲਰ ਰਹਿ ਗਿਆ ਸੀ।   ਸਮੀਖਿਆ ਅਧੀਨ ਹਫ਼ਤੇ ਦੌਰਾਨ ਕੁਲ ਭੰਡਾਰ ਦਾ ਮਹੱਤਵਪੂਰਨ ਹਿੱਸਾ ਕਹੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 10.52 ਕਰੋੜ ਡਾਲਰ ਵਧ ਕੇ 367.97 ਅਰਬ ਡਾਲਰ 'ਤੇ ਪਹੁੰਚ ਗਈਆਂ। ਸਮੀਖਿਆ ਅਧੀਨ ਹਫ਼ਤੇ ਦੌਰਾਨ ਸੋਨਾ ਭੰਡਾਰ 3.72 ਕਰੋੜ ਡਾਲਰ ਵਧ ਕੇ 21.22 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੇ ਸਾਹਮਣੇ ਵਿਸ਼ੇਸ਼ ਨਿਕਾਸੀ ਹੱਕ ਵੀ 89 ਲੱਖ ਡਾਲਰ ਵਧ ਕੇ 1.459 ਅਰਬ ਡਾਲਰ ਹੋ ਗਿਆ।


Related News